ਲੁਧਿਆਣਾ: ਘਰ ਵੀ ਛੱਤ ਉਤੇ ਖੇਡ ਰਹੇ ਦੋ ਭਰਾ ਹਾਈਟੈਂਸ਼ਨ ਤਾਰਾਂ (High tension wires) ਦੀ ਲਪੇਟ ਵਿਚ ਆ ਗਏ।ਜਿਸ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਏ।ਲੋਕਾਂ ਦੀ ਮੱਦਦ ਨਾਲ ਉਨ੍ਹਾਂ ਨੂੰ ਸਿਵਲ ਹਸਪਤਾਲ ਲੁਧਿਆਣਾ ਲਿਆਂਦਾ ਗਿਆ।ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।ਦੱਸਿਆ ਜਾ ਰਿਹਾ ਹੈ ਕਿ ਦੋਵੇਂ ਬੱਚੇ ਲਗਪਗ 50 ਫੀਸਦੀ ਤੱਕ ਝੁਲਸ (Scorching) ਚੁੱਕੇ ਹਨ।ਬੱਚਿਆਂ ਦੀ ਪਹਿਚਾਣ ਸੱਤਿਅਮ ਅਤੇ ਵਿਕਾਸ ਦੇ ਰੂਪ ਚ ਹੋਈ ਹੈ।ਜੋ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ ਅਤੇ ਇਕ ਬੱਚੇ ਦੀ ਉਮਰ 14 ਸਾਲ ਦੀ ਹੈ ਜਦੋਂ ਕਿ ਦੂਜਾ ਬੱਚਾ 6 ਸਾਲ ਦਾ ਹੈ।
ਬੱਚਿਆਂ ਦੀ ਮਾਤਾ ਨੇ ਦੱਸਿਆ ਕਿ ਉਹ ਲੁਧਿਆਣਾ ਦੇ ਸੇਖੋਵਾਲ ਰੋਡ 'ਤੇ ਸਥਿਤ ਸਰਕਾਰੀ ਸਕੂਲ ਨੇੜੇੇ ਰਹਿੰਦੇ ਹਨ ਅਤੇ ਬੀਤੀ ਸ਼ਾਮ 6 ਵਜੇ ਦੇ ਕਰੀਬ ਦੋਵੇਂ ਬੱਚੇ ਆਪਣੇ ਘਰ ਦੀ ਛੱਤ ਤੇ ਖੇਡ ਰਹੇ ਸਨ।ਜਿਸ ਮੌਕੇ ਇਹ ਹਾਦਸਾ ਵਾਪਰਿਆ। ਜਿਸ ਤੋਂ ਬਾਅਦ ਤੁਰੰਤ ਦੋਵਾਂ ਨੂੰ ਹਸਪਤਾਲ ਲਿਆਂਦਾ ਗਿਆ।