ਲੁਧਿਆਣਾ: ਹਮੇਸ਼ਾ ਮਨੁੱਖਤਾ ਦੀ ਸੇਵਾ ਕਰਨ ਵਾਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ.ਸਿੰਘ ਓਬਰਾਏ ਇੱਕ ਵਾਰ ਫਿਰ ਆਮ ਲੋਕਾਂ ਦੀ ਮਦਦ ਲਈ ਆਏ ਅੱਗੇ। ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਪੰਜਾਬ ਸਮੇਤ 10 ਹੋਰਨਾਂ ਸੂਬਿਆਂ ਅੰਦਰ 200 ਡਾਇਲਸਿਸ ਯੂਨਿਟਾਂ (Dialysis units) ਸਥਾਪਿਤ ਕੀਤੀਆਂ ਗਏ ਹਨ। ਇਨ੍ਹਾਂ ਡਾਇਲਸਿਸ ਨਾਲ ਗਰੀਬ ਲੋਕਾਂ ਦਾ ਮੁਫ਼ਤ ਵਿੱਚ ਇਲਾਜ਼ ਹੋਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ, ਡਾ.ਐੱਸ.ਪੀ.ਸਿੰਘ ਓਬਰਾਏ ਨੇ ਦੱਸਿਆ, ਕਿ ਕੁਝ ਵਰ੍ਹੇ ਪਹਿਲਾਂ ਤੋਂ ਗੁਰਦੇ ਦੇ ਮਰੀਜ਼ਾਂ ਦੀ ਗਿਣਤੀ 'ਚ ਕਾਫ਼ੀ ਵਾਧਾ ਹੋਇਆ ਹੈ। ਅਤੇ ਡਾਇਲਸਿਸ ਸੈਂਟਰਾਂ ਦੀ ਘਾਟ ਹੋਣ ਕਾਰਨ ਪੰਜਾਬ ਦੇ ਬਹੁਤ ਸਾਰੇ ਮਰੀਜ਼ਾਂ ਨੂੰ ਆਪਣਾ ਕਈ 100 ਕਿਲੋਮੀਟਰ ਦੂਰ ਇਲਾਜ਼ ਕਰਵਾਉਣ ਲਈ ਜਾਣਾ ਪੈਂਦਾ ਸੀ।
ਜਿੱਥੇ ਮਰੀਜ਼ ਅਤੇ ਉਸ ਦੇ ਵਾਰਸਾਂ ਦੀ ਬੇਲੋੜੀ ਖੱਜਲ-ਖੁਆਰੀ ਹੁੰਦੀ ਸੀ। ਉਥੇ ਹੀ ਉਨ੍ਹਾਂ ਨੂੰ ਵੱਡੀ ਆਰਥਿਕ ਲੁੱਟ ਦਾ ਸ਼ਿਕਾਰ ਵੀ ਹੋਣਾ ਪੈਂਦਾ ਸੀ। ਜਿਸ ਨੂੰ ਵੇਖਦਿਆਂ ਹੋਇਆ,ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਪੰਜਾਬ ਸਮੇਤ ਹਰਿਆਣਾ, ਹਿਮਾਚਲ, ਚੰਡੀਗੜ੍ਹ, ਦਿੱਲੀ, ਰਾਜਸਥਾਨ, ਮਹਾਰਾਸ਼ਟਰ, ਮੱਧ ਪ੍ਰਦੇਸ਼, ਕੇਰਲਾ ਅਤੇ ਉੱਤਰ ਪ੍ਰਦੇਸ਼ ਸੂਬੇ ਦੇ ਵੱਖ-ਵੱਖ ਖੇਤਰਾਂ ਦੇ 70 ਹਸਪਤਾਲਾਂ ਅੰਦਰ 200 ਦੇ ਕਰੀਬ ਡਾਇਲਸਿਸ ਯੂਨਿਟ ਸਥਾਪਿਤ ਕੀਤੇ ਜਾ ਚੁੱਕੇ ਹਨ।
ਅੱਜ ਪੰਜਾਬ 'ਚ ਲੱਗਭਗ ਹਰੇਕ 25 ਕਿਲੋਮੀਟਰ ਬਾਅਦ ਟਰੱਸਟ ਵੱਲੋਂ ਡਾਇਲਸਿਸ ਦੀ ਸਹੂਲਤ ਦਿੱਤੀ ਜਾ ਰਹੀ ਹੈ। ਅਤੇ ਡਾਇਲਸਿਸ ਦੇ ਰੇਟ ਵੀ ਨਾ-ਮਾਤਰ ਹੀ ਲਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਡਾਇਲਸਿਸ ਯੂਨਿਟਾਂ ਕਈ ਥਾਵਾਂ ਬਿਲਕੁਲ ਮੁਫ਼ਤ ਹੈ, ਜਦ ਕਿ ਕੁਝ ਥਾਵਾਂ ‘ਤੇ ਸਿਰਫ਼ 100 ਰੁਪਏ ਤੋਂ ਲੈ ਕੇ 650 ਰੁਪਏ ਤੱਕ ਹੀ ਡਾਇਲਸਿਸ ਕੀਤੇ ਜਾਂਦੇ ਹਨ। ਜਦ ਕਿ ਟਰੱਸਟ ਕੋਲੋਂ ਪੈਨਸ਼ਨ ਜਾਂ ਹੋਰ ਸਿਹਤ ਸੰਬੰਧੀ ਸਹੂਲਤ ਲੈਣ ਵਾਲੇ ਲੋੜਵੰਦਾਂ ਨੂੰ ਇਹ ਸਹੂਲਤ ਬਿਲਕੁਲ ਮੁਫ਼ਤ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਭੱਜੀ ਨੇ ਇੰਸਟਾਗ੍ਰਾਮ 'ਤੇ ਪਹਿਲਾਂ ਪਾਈ ਵਿਵਾਦਿਤ ਪੋਸਟ, ਬਾਅਦ 'ਚ ਮੰਗੀ ਮਾਫ਼ੀ