ETV Bharat / state

ਲੁਧਿਆਣਾ ਦਮੋਰੀਆ ਪੁਲ ਨੇੜੇ ਪਟਰੀ ਤੋਂ ਲੱਥਿਆ ਮਾਲ ਗੱਡੀ ਦਾ ਡੱਬਾ

ਲੁਧਿਆਣਾ ਦੇ ਦਮੋਰੀਆ ਪੁਲ ਨੇੜੇ ਮਾਲ ਗੱਡੀ ਦਾ ਇੱਕ ਡੱਬਾ ਅਚਾਨਕ ਪਟਰੀ ਤੋਂ ਲੱਥ ਗਿਆ। ਜਿਸ ਕਾਰਨ ਕਈ ਟਰੇਨਾਂ ਵੀ ਪ੍ਰਭਾਵਿਤ ਹੋਈਆਂ ਹਨ।

ਫ਼ੋਟੋ
author img

By

Published : Nov 19, 2019, 12:52 PM IST

ਲੁਧਿਆਣਾ: ਲੁਧਿਆਣਾ ਦੇ ਦਮੋਰੀਆ ਪੁਲ ਨੇੜੇ ਅੱਜ ਵੱਡਾ ਰੇਲ ਹਾਦਸਾ ਹੋਣ ਤੋਂ ਟਲ ਗਿਆ। ਜਦੋਂ ਮਾਲ ਗੱਡੀ ਦਾ ਇੱਕ ਡੱਬਾ ਅਚਾਨਕ ਪਟਰੀ ਤੋਂ ਲੱਥ ਗਿਆ। ਜਾਣਕਾਰੀ ਮੁਤਾਬਕ ਇਹ ਟਰੇਨ ਲੁਧਿਆਣਾ ਤੋਂ ਅੰਮ੍ਰਿਤਸਰ ਜਾ ਰਹੀ ਸੀ।

ਵੇਖੋ ਵੀਡੀਓ

ਇਹ ਹਾਦਸਾ ਦਮੋਰੀਆ ਪੁਲ ਨੇੜੇ ਵਾਪਰਿਆ। ਹਾਲਾਂਕਿ ਮਾਲ ਗੱਡੀ ਹੋਣ ਕਾਰਨ ਕੋਈ ਜ਼ਖ਼ਮੀ ਨਹੀਂ ਹੋਇਆ ਹੈ। ਉੱਥੇ ਹੀ ਮੌਕੇ 'ਤੇ ਰੇਲਵੇ ਅਧਿਕਾਰੀ ਪਹੁੰਚ ਗਏ ਹਨ ਅਤੇ ਉਨ੍ਹਾਂ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਜਲਦ ਹੀ ਇਸ ਰੂਟ ਨੂੰ ਕਲੀਅਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਡੱਬਾ ਲੀਹੋਂ ਲੱਥਣ ਕਾਰਨ ਕਈ ਟਰੇਨਾਂ ਵੀ ਪ੍ਰਭਾਵਿਤ ਹੋਈਆਂ ਹਨ। ਕਈ ਟਰੇਨਾਂ ਨੂੰ ਸਟੇਸ਼ਨ 'ਤੇ ਹੀ ਰੋਕ ਲਿਆ ਗਿਆ ਹੈ।

Intro:HL..ਲੁਧਿਆਣਾ ਦਮੋਰੀਆ ਪੁੱਲ ਨੇੜੇ ਲੀਹੋਂ ਲੱਥਿਆ ਮਾਲਗੱਡੀ ਦਾ ਡੱਬਾ, ਲੁਧਿਆਣਾ ਤੋਂ ਅੰਮ੍ਰਿਤਸਰ ਜਾਣੀ ਸੀ ਟਰੇਨ ਆਵਾਜਾਈ ਹੋਈ ਪ੍ਰਭਾਵਿਤ..

Anchor..ਲੁਧਿਆਣਾ ਦੋਮੋਰੀਆ ਪੁਲ ਨੇੜੇ ਉਸ ਵੇਲੇ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਇੱਕ ਮਾਲ ਗੱਡੀ ਦਾ ਡੱਬਾ ਅਚਾਨਕ ਲੀਹੋਂ ਲੱਥ ਗਿਆ, ਇਹ ਟਰੇਨ ਲੁਧਿਆਣਾ ਤੋਂ ਅੰਮ੍ਰਿਤਸਰ ਜਾ ਰਹੀ ਸੀ ਦੋਮੋਰੀਆ ਪੁਲ ਨੇੜੇ ਇਹ ਹਾਦਸਾ ਹੋਇਆ, ਹਾਲਾਂਕਿ ਮਾਲ ਗੱਡੀ ਹੋਣ ਕਾਰਨ ਕੋਈ ਜ਼ਖ਼ਮੀ ਨਹੀਂ ਹੋਇਆ ਪਰ ਰੇਲਵੇ ਵਿਭਾਗ ਦੀ ਅਣਗਹਿਲੀ ਇੱਕ ਵਾਰ ਮੁੜ ਤੋਂ ਜ਼ਰੂਰ ਜੱਗ ਜ਼ਾਹਿਰ ਹੋ ਗਈ ਹੈ, ਮੌਕੇ ਤੇ ਰੇਲਵੇ ਅਧਿਕਾਰੀ ਪਹੁੰਚੇ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਹ ਹਾਦਸਾ ਕਿਵੇਂ ਵਾਪਰਿਆ..

Body:Vo.1 ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਜਲਦ ਹੀ ਇਸ ਰੂਟ ਨੂੰ ਕਲੀਅਰ ਕਰ ਲਿਆ ਜਾਵੇਗਾ ਨਾਲ ਹੀ ਡੱਬਾ ਲੀਹੋ ਲੱਥਣ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਕਈ ਟਰੇਨਾਂ ਨੂੰ ਸਟੇਸ਼ਨ ਦੇ ਕੋਲ ਹੀ ਰੋਕ ਲਿਆ ਗਿਆ..ਲੁਧਿਆਣਾ ਦੇ ਸਟੇਸ਼ਨ ਮਾਸਟਰ ਨੇ ਦੱਸਿਆ ਕਿ ਹਾਦਸਾ ਸਵੇਰੇ ਹੋਇਆ ਜਿਸ ਤੋਂ ਬਾਅਦ ਤੁਰੰਤ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਮੁਲਾਜ਼ਮ ਵੀ ਮੌਕੇ ਤੇ ਪਹੁੰਚ ਕੇ ਲਾਈਨਾਂ ਦੀ ਮੁਰੰਮਤ ਚ ਜੁੱਟ ਗਏ..

Byte...ਰੇਲਵੇ ਅਧਿਕਾਰੀ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.