ਲੁਧਿਆਣਾ: ਟ੍ਰੈਫਿਕ ਪੁਲਿਸ ਅਕਸਰ ਲੁਧਿਆਣਾ ਦੀਆਂ ਸੜਕਾਂ 'ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟਦੀ ਨਜ਼ਰ ਆਉਂਦੀ ਹੈ। ਪਰ ਸ਼ਨੀਵਾਰ ਸਵੇਰੇ ਲੁਧਿਆਣਾ ਟਰੈਫਿਕ ਪੁਲਿਸ ਨੂੰ ਅਨੋਖੀ ਹੀ ਜ਼ਿੰਮੇਵਾਰੀ ਨਿਭਾਉਣੀ ਪੈ ਗਈ। ਦਰਅਸਲ ਜਗਰਾਓਂ ਪੁਲ 'ਤੇ ਜਦੋਂ ਪੁਲਿਸ ਮੁਲਾਜ਼ਮ ਚਲਾਨ ਕੱਟ ਰਹੇ ਸਨ ਤਾਂ ਇੱਕ ਬੱਕਰਾ ਲਾਵਾਰਸ ਹਾਲਤ 'ਚ ਘੁੰਮਦਾ ਦੇਖਿਆ ਗਿਆ, ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਪੁਲਿਸ ਬੀਟ ਬਾਕਸ ਨਾਲ ਹੀ ਬੰਨ੍ਹ ਦਿੱਤਾ। ਇੰਨਾ ਹੀ ਨਹੀਂ ਪੁਲਿਸ ਮੁਲਾਜ਼ਮ ਪਰਮਜੀਤ ਨੇ ਬੱਕਰੇ ਦੀ ਸੇਵਾ ਵੀ ਕੀਤੀ ਅਤੇ ਪਾਣੀ ਦੇ ਨਾਲ ਨਾਲ ਘਾਹ ਵੀ ਲਿਆਂਦਾ। ਇਸ ਸੇਵਾ ਦਾ ਸਿਲਸਿਲਾ ਕਰੀਬ 7 ਘੰਟੇ ਚੱਲਿਆ ਜਦੋਂ ਤੱਕ ਕਿ ਬੱਕਰੇ ਦਾ ਅਸਲ ਮਾਲਿਕ ਨਹੀਂ ਪਹੁੰਚਿਆ।
ਅਸਲੀ ਮਾਲਿਕ ਨੂੰ ਸੌਂਪਿਆ ਬੱਕਰਾ : ਉੱਥੇ ਹੀ ਇਸ ਮੌਕੇ ਬੱਕਰੇ ਦੇ ਅਸਲ ਮਾਲਕ ਨੇ ਦੱਸਿਆ ਕਿ ਉਸ ਨੂੰ ਸੂਚਨਾ ਮਿਲੀ ਸੀ ਕਿ ਬੱਕਰਾ ਟਰੈਫਿਕ ਪੁਲਿਸ ਦੇ ਕੋਲ ਹੈ ਅਤੇ ਪੁਲਿਸ ਨੇ ਉਸਦੇ ਡਰਾਈਵਿੰਗ ਲਾਇਸੈਂਸ ਅਤੇ ਆਧਾਰ ਕਾਰਡ ਦੀ ਕਾਪੀ ਲੈ ਕੇ ਬੱਕਰਾ ਉਸ ਦੇ ਹਵਾਲੇ ਕਰ ਦਿੱਤਾ। ਉਥੇ ਹੀ ਮਾਲਿਕ ਨੇ ਦੱਸਿਆ ਕਿ ਬੱਕਰਾ ਕਾਰ 'ਚੋਂ ਡਿੱਗ ਗਿਆ ਸੀ,ਉਸ ਦੀ ਭਾਲ ਕਰਦਾ ਕਰਦਾ 7 ਘੰਟੇ ਬਾਅਦ ਮੌਕੇ 'ਤੇ ਪੁੱਜਿਆ ਤਾਂ ਉਸ ਨੂੰ ਬੱਕਰਾ ਪੁਲਿਸ ਨੇ ਸੌਂਪਿਆ।
- Onion Prices Increased: ਪਿਆਜ਼ ਦੀਆਂ ਵਧੀਆਂ ਕੀਮਤਾਂ ਨੇ ਲੋਕਾਂ ਦਾ ਕੱਢਿਆ ਧੂੰਆ, ਲੋਕ ਪਰੇਸ਼ਾਨ
- Victims Mother Asha Rani Was Discharged: ਪੁੱਤ ਦੀ ਤਸ਼ੱਦਦ ਦਾ ਸ਼ਿਕਾਰ ਮਾਂ ਨੂੰ ਹਸਪਤਾਲ 'ਚੋਂ ਮਿਲੀ ਛੁੱਟੀ, ਮਾਂ ਨੂੰ ਲਿਜਾਇਆ ਗਿਆ ਸੁਪਨਿਆਂ ਦੇ ਘਰ
- Punjab jawan martyred in Rajouri: ਦੇਸ਼ ਸੇਵਾ ਦੇ ਲੇਖੇ ਲਾਈ ਪੰਜਾਬ ਦੇ ਇੱਕ ਹੋਰ ਪੁੱਤ ਨੇ ਆਪਣੀ ਜਾਨ, ਰਾਜੌਰੀ 'ਚ ਹੋਇਆ ਸ਼ਹੀਦ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
ਕਈ ਲੋਕਾਂ ਨੇ ਕੀਤਾ ਮਾਲਕੀ ਦਾ ਦਾਅਵਾ : ਟਰੈਫਿਕ ਮੁਲਾਜ਼ਮ ਪਰਮਜੀਤ ਨੇ ਦੱਸਿਆ ਕਿ ਸਵੇਰੇ ਦੋ ਨੌਜਵਾਨ ਬੱਕਰੇ ਦੀ ਮਾਲਕੀ ਨੂੰ ਲੈ ਕੇ ਆਪਸ 'ਚ ਲੜ ਰਹੇ ਸਨ। ਦੋਵੇਂ ਕਹਿ ਰਹੇ ਸਨ ਕਿ ਬੱਕਰਾ ਉਨ੍ਹਾਂ ਦਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਰੀਬ 7 ਘੰਟੇ ਤੱਕ ਦਰਜਨਾਂ ਲੋਕ ਸਾਡੇ ਕੋਲ ਬੱਕਰੇ ਦਾ ਦਾਅਵਾ ਕਰਨ ਲਈ ਆਉਂਦੇ ਰਹੇ,ਪਰ ਪੁਲਿਸ ਨੇ ਕਿਸੇ ਨੂੰ ਵੀ ਬਕਰਾ ਨਹੀਂ ਦਿੱਤਾਂ, ਆਖਿਰਕਾਰ 7 ਘੰਟੇ ਬਾਅਦ ਬੱਕਰੀ ਦਾ ਅਸਲੀ ਮਾਲਕ ਸਾਬਿਰ ਅਲੀ ਪੁਲਿਸ ਕੋਲ ਪਹੁੰਚ ਗਿਆ। ਵਿਅਕਤੀ ਤੋਂ ਪੁੱਛ ਪੜਤਾਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਬਕਰੇ ਨੂੰ ਮੰਡੀ ਤੋਂ ਗੱਡੇ ਵਿੱਚ ਲੈ ਕੇ ਜਾ ਰਿਹਾ ਸੀ, ਕਿ ਅਚਾਨਕ ਓਹ ਡਿੱਗ ਗਿਆ, ਉਹ ਸਵੇਰ ਤੋਂ ਹੀ ਉਸਦੀ ਭਾਲ ਕਰ ਰਹੀ ਸੀ। ਬਕਰਾ ਮੰਡੀ 'ਚ ਸੂਚਨਾ ਮਿਲਣ ਤੋਂ ਬਾਅਦ ਸਾਬਿਰ ਅਲੀ ਬੱਕਰੇ ਨੂੰ ਲੈਣ ਲਈ ਜਗਰਾਓਂ ਪੁਲ 'ਤੇ ਆਇਆ ਅਤੇ ਸ਼ਨਾਖ਼ਤ ਲੈਕੇ ਬਕਰਾ ਉਸ ਨੂੰ ਸੌਂਪ ਦਿੱਤਾ ਗਿਆ।