ਖੰਨਾ (ਲੁਧਿਆਣਾ) : ਸ਼ੈਲਰ ਮਾਲਕਾਂ ਦੀ ਹੜਤਾਲ ਤੋਂ ਬਾਅਦ ਪੰਜਾਬ ਭਰ ਦੀਆਂ ਅਨਾਜ ਮੰਡੀਆਂ ਵਿੱਚ ਮਾਲ ਦੀ ਲਿਫਟਿੰਗ ਨਾ ਹੋਣ ਕਾਰਨ ਘਸਮਾਨ ਪੈ ਗਿਆ ਹੈ। ਪ੍ਰਸ਼ਾਸਨ ਅਤੇ ਸ਼ੈੱਲਰ ਮਾਲਕ ਆਮਨੇ ਸਾਮਣੇ ਹੋਏ। ਇਸੇ ਦੌਰਾਨ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿੱਚ ਅੱਜ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਐਸਡੀਐਮ ਨੇ ਹੜਤਾਲ ਦੌਰਾਨ ਟਰੱਕਾਂ ਵਿੱਚ ਮਾਲ ਲੋਡ ਕਰਾਉਣਾ ਸ਼ੁਰੂ ਕਰ ਦਿੱਤਾ, ਜਿਸਦੇ ਵਿਰੋਧ ਵਿੱਚ ਸ਼ੈਲਰ ਮਾਲਕਾਂ ਨੇ ਐਲਾਨ ਕੀਤਾ ਕਿ ਉਹ ਸ਼ੈਲਰ ਵਿੱਚ ਇੱਕ ਦਾਣਾ ਵੀ ਨਹੀਂ ਉਤਾਰਨਗੇ। ਹੋਇਆ ਇੰਝ ਕਿ ਖੰਨਾ ਮੰਡੀ ਵਿੱਚ ਐੱਸਡੀਐੱਮ ਸਵਾਤੀ ਟਿਵਾਣਾ ਨੇ ਆਪਣੀ ਨਿਗਰਾਨੀ ਹੇਠ ਲਿਫਟਿੰਗ ਦਾ ਕੰਮ ਸ਼ੁਰੂ ਕਰਵਾਇਆ।
ਕੀ ਕਹਿੰਦੇ ਨੇ ਮਿੱਲਰ ਐਸੋਸੀਏਸ਼ਨ ਦੇ ਪ੍ਰਧਾਨ : ਕੁਝ ਦੁਕਾਨਾਂ ਤੋਂ ਟਰੱਕ ਲੱਦਣੇ ਸ਼ੁਰੂ ਹੋ ਗਏ। ਇਸ ਦੌਰਾਨ ਸ਼ੈਲਰ ਮਾਲਕ ਮਾਰਕੀਟ ਕਮੇਟੀ ਦਫ਼ਤਰ ਪੁੱਜੇ। ਉੱਥੇ ਰੋਸ ਪ੍ਰਦਰਸ਼ਨ ਕੀਤਾ ਗਿਆ। ਰਾਈਸ ਮਿੱਲਰਜ਼ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਗੁਰਦਿਆਲ ਸਿੰਘ ਦਿਆਲੀ ਨੇ ਕਿਹਾ ਕਿ ਪੰਜਾਬ ਪੱਧਰ ’ਤੇ ਹੜਤਾਲ ਕੀਤੀ ਜਾ ਰਹੀ ਹੈ। ਇਹ ਹੜਤਾਲ ਐਫਸੀਆਈ ਦੀ ਧੱਕੇਸ਼ਾਹੀ ਦੇ ਵਿਰੋਧ ਵਿੱਚ ਕੀਤੀ ਗਈ ਹੈ। ਜਦੋਂ ਤੱਕ ਐਫਆਰਕੇ ਦਾ ਮਸਲਾ ਹੱਲ ਨਹੀਂ ਹੁੰਦਾ ਉਹ ਸ਼ੈਲਰ ਵਿੱਚ ਇੱਕ ਦਾਣਾ ਵੀ ਨਹੀਂ ਲਾਉਣ ਦੇਣਗੇ। ਅੱਜ ਪ੍ਰਸ਼ਾਸਨ ਨੇ ਜ਼ਬਰਦਸਤੀ ਲਿਫਟਿੰਗ ਸ਼ੁਰੂ ਕਰ ਦਿੱਤੀ ਹੈ। ਪ੍ਰਸ਼ਾਸਨ ਜਿੱਥੇ ਚਾਹੇ ਮਾਲ ਰੱਖ ਸਕਦਾ ਹੈ ਪਰ ਉਨ੍ਹਾਂ ਦੇ ਸ਼ੈਲਰਾਂ ਚ ਮਾਲ ਨਹੀਂ ਲਾਇਆ ਜਾਵੇਗਾ।
ਮੀਟਿੰਗ ਬੇਸਿੱਟਾ ਰਹੀ, ਸ਼ੈਲਰ ਮਾਲਕ ਨਹੀਂ ਮੰਨੇ : ਐੱਸਡੀਐੱਮ ਸਵਾਤੀ ਟਿਵਾਣਾ ਨੇ ਖੰਨਾ ਮੰਡੀ ਦੇ ਮਾਰਕੀਟ ਕਮੇਟੀ ਹਾਲ ਵਿੱਚ ਸ਼ੈਲਰ ਮਾਲਕਾਂ ਨਾਲ ਮੀਟਿੰਗ ਕੀਤੀ, ਜਿਸ ਵਿੱਚ ਪ੍ਰਸ਼ਾਸਨ ਨੇ ਕਿਹਾ ਕਿ 5 ਟਰੱਕ ਲੋਡ ਕਰਕੇ ਭੇਜੇ ਜਾਣੇ ਹਨ। ਇਸ ’ਤੇ ਸ਼ੈਲਰ ਮਾਲਕਾਂ ਨੇ ਕਿਹਾ ਕਿ ਉਹ ਟਰੱਕਾਂ ਵਿੱਚ ਲੱਦੇ ਮਾਲ ਦਾ ਕਿਰਾਇਆ ਅਦਾ ਕਰਨਗੇ ਪਰ ਫਸਲ ਨੂੰ ਸ਼ੈਲਰ ਵਿੱਚ ਉਤਾਰਨ ਨਹੀਂ ਦੇਣਗੇ। ਮੀਟਿੰਗ ਦਾ ਕੋਈ ਨਤੀਜਾ ਨਹੀਂ ਨਿਕਲਿਆ, ਜਿਸਤੋਂ ਬਾਅਦ ਐਸਡੀਐਮ ਉਥੋਂ ਚਲੇ ਗਏ। ਮੀਟਿੰਗ ਤੋਂ ਪਹਿਲਾਂ ਐਸਡੀਐਮ ਨੇ ਲਿਫਟਿੰਗ ਸ਼ੁਰੂ ਹੋਣ ਦਾ ਦਾਅਵਾ ਕੀਤਾ ਸੀ।
- MLA disputed audio viral: ਵਿਧਾਇਕ ਗੁਰਪ੍ਰੀਤ ਬਣਾਂਵਾਲੀ ਦੀ ਕਥਿਤ ਆਡੀਓ ਵਾਇਰਲ, ਵਿਧਾਇਕ ਵੱਲੋਂ ਜੇਈ 'ਤੇ ਗੈਰ-ਕਾਨੂੰਨੀ ਕੰਮ ਲਈ ਪਾਇਆ ਜਾ ਰਿਹਾ ਦਬਾਓ
- Seechewal Reaction on SYL issue: SYL ਦੇ ਮੁੱਦੇ 'ਤੇ ਰਾਜ ਸਭਾ ਮੈਂਬਰ ਬਲਬੀਰ ਸੀਚੇਵਾਲ ਦਾ ਬਿਆਨ, ਕਿਹਾ- ਜਿਹਦੇ ਘਰ 'ਚ ਹੀ ਪਾਣੀ ਨੀ ਤਾਂ ਉਹ ਹੋਰ ਨੂੰ ਕਿਵੇਂ ਦੇ ਦਵੇ ਪਾਣੀ
- Fish Farming In Barnala : ਮੱਛੀ ਪਾਲਣ ਦੇ ਧੰਦੇ ਨੇ ਉਦਮੀ ਕਿਸਾਨ ਦੀ ਬਦਲੀ ਜ਼ਿੰਦਗੀ, ਹੋਰਨਾਂ ਕਿਸਾਨਾਂ ਲਈ ਬਣਿਆ ਮਾਰਗਦਰਸ਼ਕ
ਕਿਸਾਨਾਂ 'ਚ ਗੁੱਸਾ : ਦੂਜੇ ਪਾਸੇ ਕਿਸਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਅੰਮ੍ਰਿਤ ਸਿੰਘ ਬੈਨੀਪਾਲ ਨੇ ਕਿਹਾ ਕਿ ਕਿਸਾਨਾਂ ’ਤੇ ਤੀਹਰੀ ਮਾਰ ਪੈ ਰਹੀ ਹੈ। ਸ਼ੈਲਰ ਮਾਲਕ ਹੜਤਾਲ 'ਤੇ ਹਨ। ਆੜ੍ਹਤੀਆਂ ਨੇ ਕੰਡੇ ਬੰਦ ਕਰ ਦਿੱਤੇ ਹਨ। ਏਜੰਸੀਆਂ ਨੇ ਫਸਲ ਦੀ ਬੋਲੀ ਬੰਦ ਕਰ ਦਿੱਤੀ ਹੈ। 65 ਫ਼ੀਸਦੀ ਫ਼ਸਲ ਅਜੇ ਵੀ ਖੇਤਾਂ ਵਿੱਚ ਖੜ੍ਹੀ ਹੈ। ਇਸ ਨਾਲ ਕਿਸਾਨ ਜ਼ਿਆਦਾ ਪ੍ਰਭਾਵਿਤ ਹੋਏ ਹਨ। ਜੇਕਰ ਸਰਕਾਰ ਨੇ ਇਸ ਦਾ ਕੋਈ ਹੱਲ ਨਾ ਕੱਢਿਆ ਤਾਂ ਕਿਸਾਨ ਮੰਡੀ ਬੰਦ ਕਰਨਗੇ।