ETV Bharat / state

Theft in a Jeweler Shop: ਸੁਨਿਆਰੇ ਦੀ ਦੁਕਾਨ 'ਚੋਂ ਲੱਖਾਂ ਰੁਪਏ ਦੇ ਗਹਿਣੇ ਚੋਰੀ, ਕੰਧ ਪਾੜ ਕੇ ਵਾਰਦਾਤ ਨੂੰ ਦਿੱਤਾ ਅੰਜਾਮ

ਲੁਧਿਆਣਾ ਦੇ ਦੁੱਗਰੀ ਇਲਾਕੇ 'ਚ ਕੰਧ ਪਾੜ ਕੇ ਲੱਖਾਂ ਰੁਪਏ ਦੇ ਸੋਨੇ ਚਾਂਦੀ ਦੇ ਗਹਿਣੇ ਚੋਰੀ ਹੋ ਗਏ ਹਨ। ਕੁਝ ਦਿਨ ਪਹਿਲਾਂ ਦੁਕਾਨ ਕਿਰਾਏ 'ਤੇ ਲੈਣ ਵਾਲਿਆਂ 'ਤੇ ਮਾਲਕ ਨੇ ਸ਼ੱਕ ਜਾਹਿਰ ਕੀਤਾ ਹੈ।

Theft in a jeweler's shop in Dugri area of Ludhiana
Theft in a Jeweler's Shop : ਸੁਨਿਆਰੇ ਦੀ ਦੁਕਾਨ 'ਚੋਂ ਲੱਖਾਂ ਰੁਪਏ ਦਾ ਗਹਿਣਾ-ਗੱਟਾ ਚੋਰੀ, ਕੰਧ ਪਾੜ ਕੇ ਵਾਰਦਾਤ ਨੂੰ ਅੰਜਾਮ
author img

By

Published : Mar 6, 2023, 1:53 PM IST

ਲੁਧਿਆਣਾ: ਜ਼ਿਲ੍ਹੇ ਦੇ ਦੁੱਗਰੀ ਇਲਾਕੇ 'ਚ ਸਥਿਤ ਇਕ ਸੁਨਿਆਰੇ ਦੀ ਦੁਕਾਨ ਵਿਚ ਚੋਰਾਂ ਨੇ ਕੰਧ ਪਾੜ ਕੇ ਲੱਖਾਂ ਰੁਪਏ ਦਾ ਗਹਿਣਾ ਗੱਟਾ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਿਕ ਇਹ ਸਾਰੀ ਘਟਨਾ ਚੋਰਾਂ ਵਲੋਂ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਸਿਰੇ ਲਾਈ ਗਈ ਹੈ। ਕੰਧ ਪਾੜ ਕੇ ਚੋਰਾਂ ਨੇ ਅੰਦਰੋਂ ਸਮਾਨ ਚੋਰੀ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਚੋਰਾਂ ਨੇ ਗਹਿਣਿਆਂ ਦੇ ਨਾਲ ਨਾਲ ਹੋਰ ਵੀ ਕਈ ਚੀਜਾਂ ਉੱਤੇ ਹੱਥ ਸਾਫ ਕੀਤਾ ਹੈ। ਇਸ ਵਿੱਚ 8 ਤੋਂ 10 ਕਿਲੋ ਚਾਂਦੀ ਦੱਸੀ ਜਾ ਰਹੀ ਹੈ। ਇਸਦੇ ਨਾਲ ਨਾਲ ਚੋਰਾਂ ਨੇ ਦੁਕਾਨ ਵਿੱਚੋਂ ਨਕਦੀ ਵੀ ਚੋਰੀ ਕੀਤੀ ਹੈ। ਪੁਲਿਸ ਨੂੰ ਦੱਸੇ ਮੁਤਾਬਿਕ ਚੋਰਾਂ ਨੇ ਕਰੀਬ ਡੇਢ ਲੱਖ ਰੁਪਏ ਦੀ ਨਕਦੀ ਚੋਰੀ ਕੀਤੀ ਹੈ।

ਦੁਕਾਨ ਮਾਲਿਕ ਨੂੰ ਸ਼ੱਕ: ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਹਰੇਕ ਐਤਵਾਰ ਨੂੰ ਉਨ੍ਹਾਂ ਦੀ ਦੁਕਾਨ ਬੰਦ ਰੱਖੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਜਦੋਂ ਉਸਨੇ ਸਵੇਰੇ ਦੁਕਾਨ ਖੋਲ੍ਹੀ ਤਾਂ ਉਸ ਨੂੰ ਚੋਰੀ ਹੋਣ ਦਾ ਪਤਾ ਲੱਗਾ। ਘਟਨਾ ਬਾਰੇ ਜਾਣਕਾਰੀ ਦਿੰਦਿਆਂ ਉਸਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਕੁਝ ਦਿਨ ਪਹਿਲਾਂ ਕਿਸੇ ਨੇ ਉਸ ਨਾਲ ਦੁਕਾਨ ਕਿਰਾਏ 'ਤੇ ਲਈ ਸੀ, ਦੁਕਾਨ ਕਿਰਾਏ 'ਤੇ ਦੇਣ ਦੇ ਬਾਵਜੂਦ ਉਸ ਨੇ ਦੁਕਾਨ ਨਹੀਂ ਖੋਲ੍ਹੀ, ਉਹ ਉੱਥੇ ਹੀ ਸੌਣ ਲਈ ਆਇਆ ਸੀ। ਇਸ ਤੋਂ ਬਾਅਦ ਉਹ ਵੀ ਫਰਾਰ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਦੁਕਾਨ ਦੇ ਮਾਲਕ ਨੇ ਇਹ ਵੀ ਦੱਸਿਆ ਹੈ ਕਿ ਉਨ੍ਹਾ ਨੇ ਕਿਹਾ ਕਿ ਜਿਹੜੀ ਚਾਂਦੀ ਡਿਸਪਲੇਅ ਤੇ ਲਗਾਈ ਗਈ ਸੀ ਉਸ ਨੂੰ ਵੀ ਚੋਰੀ ਕੀਤਾ ਗਿਆ ਹੈ ਜਦੋਂ ਬਾਕੀ ਸੋਨਾ ਸੇਫ ਵਿੱਚ ਸੀ ਜਿਸ ਨੂੰ ਉਹ ਨਹੀਂ ਲਿਜਾ ਸਕੇ ਹਨ।

ਇਹ ਵੀ ਪੜ੍ਹੋ: CM Mann at Sri Anandpur Sahib: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਤਨੀ ਸਮੇਤ ਨਤਮਸਤਕ ਹੋਏ ਭਗਵੰਤ ਮਾਨ

ਪੁਲਿਸ ਕਰ ਰਹੀ ਜਾਂਚ : ਜਾਣਕਾਰੀ ਮੁਤਾਬਿਕ ਇਸ ਪੂਰੇ ਮਾਮਲੇ ਦੀ ਜਾਂਚ ਪੁਲਿਸ ਕਰ ਰਹੀ ਹੈ। ਪੁਲਿਸ ਨੇ ਕਿਹਾ ਹੈ ਕਿ ਉਹ ਕੈਮਰਿਆਂ ਦੀ ਫੁਟੇਜ ਤੋਂ ਵੀ ਇਸ ਘਟਨਾ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੁਕਾਨ ਦੇ ਮਾਲਿਕ ਨੂੰ ਉਨ੍ਹਾ ਦੇ ਨਾਲ ਦੀ ਦੁਕਾਨ ਕਿਰਾਏ ਤੇ ਜਿੰਨਾ ਨੇ ਲਈ ਸੀ। ਉਸ ਉਤੇ ਸ਼ੱਕ ਹੈ ਜੋਕਿ ਫਰਾਰ ਚੱਲ ਰਹੇ ਹਨ। ਉਨ੍ਹਾ ਕਿਹਾ ਕੇ ਸਾਨੂੰ ਸ਼ੱਕ ਹੈ ਕਿ ਉਹਨਾਂ ਵੱਲੋਂ ਵੀ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.