ਲੁਧਿਆਣਾ : ਦਿੱਲੀ ਵਿਖੇ ਜੰਤਰ-ਮੰਤਰ 'ਤੇ ਭਾਰਤ ਦੇ ਨਾਮੀ ਮਹਿਲਾ ਭਲਵਾਨ ਲੰਘੀ 23 ਅਪ੍ਰੈਲ ਤੋਂ ਧਰਨੇ 'ਤੇ ਬੈਠੇ ਹਨ। ਮਹਿਲਾ ਭਲਵਾਨਾਂ ਦੇ ਧਰਨੇ 'ਚ ਸ਼ਾਮਲ ਹੋਣ ਲਈ ਪੰਜਾਬ ਅਤੇ ਹਰਿਆਣਾ ਤੋਂ ਵੱਡੀ ਗਿਣਤੀ ਵਿੱਚ ਸਮਰਥਣ ਮਿਲਿਆ ਹੈ, ਹਾਲ ਹੀ ਚ ਕਿਸਾਨਾਂ ਨੇ ਮੌਕੇ 'ਤੇ ਕੂਚ ਕੀਤੀ। ਭਾਵੇਂ ਕਿ ਦਿੱਲੀ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡ ਲਗਾਏ ਗਏ ਸਨ ਪਰ ਧਰਨੇ ਵਿੱਚ ਪਹੁੰਚਣ ਲਈ ਕਿਸਾਨਾਂ ਨੇ ਬੈਰੀਕੇਡ ਜ਼ਬਰੀ ਹਟਾ ਦਿੱਤੇ। ਉਥੇ ਹੀ ਹੁਣ ਰਾਏਕੋਟ ਦੀ ਸਬਜੀ ਮੰਡੀ ਵਿਚ ਯੂਪੀ’/ਬਿਹਾਰ ਦੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਸੀਟੂ ਦੀ ਅਗਵਾਈ ਹੇਠ ਭਲਵਾਨਾਂ ਦੇ ਹੱਕ ’ਚ ਅਵਾਜ਼ ਬੁਲੰਦ ਕਰਦਿਆਂ ਕੇਂਦਰ ਸਰਕਾਰ ਖਿਲਾਫ਼ ਰੋਸ਼ ਪ੍ਰਦਰਸ਼ਨ ਕੀਤਾ ਗਿਆ।
-
Fight for justice🙏#istandwithmychampions #wrestlersprotest pic.twitter.com/4Z3NUdYUQZ
— Sakshee Malikkh (@SakshiMalik) May 9, 2023 " class="align-text-top noRightClick twitterSection" data="
">Fight for justice🙏#istandwithmychampions #wrestlersprotest pic.twitter.com/4Z3NUdYUQZ
— Sakshee Malikkh (@SakshiMalik) May 9, 2023Fight for justice🙏#istandwithmychampions #wrestlersprotest pic.twitter.com/4Z3NUdYUQZ
— Sakshee Malikkh (@SakshiMalik) May 9, 2023
ਕੇਂਦਰ ਸਰਕਾਰ ਵੱਲੋਂ ਆਪਣਾਏ ਜਾ ਰਹੇ ਰਵੱਈਏ ਦੀ ਨਿਖੇਧੀ : ਜਿਸ ਦੌਰਾਨ ਸੀਟੂ ਦੀ ਜੱਥੇਬੰਦੀ ਰੇਹੜੀ-ਫੜ੍ਹੀ ਯੂਨੀਅਨ, ਫ਼ਲ ਤੇ ਸਬਜ਼ੀ ਵਿਕਰੇਤਾ ਯੂਨੀਅਨ ਅਤੇ ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂਆਂ ਅਗਵਾਈ ਹੇਠ ਮੋਦੀ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਕਾਮਰੇਡ ਦਲਜੀਤ ਕੁਮਾਰ ਗੋਰਾ ਤੇ ਹੋਰਨਾਂ ਆਗੂਆਂ ਨੇ ਭਲਵਾਨਾਂ ਦੇ ਮਾਮਲੇ ਵਿਚ ਕੇਂਦਰ ਸਰਕਾਰ ਵੱਲੋਂ ਆਪਣਾਏ ਜਾ ਰਹੇ ਰਵੱਈਏ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ‘ਬੇਟੀ ਪੜ੍ਹਾਓ-ਬੇਟੀ ਬਚਾਓ’ ਦਾ ਨਾਅਰਾ ਲਗਾ ਦੇ ਸੱਤਾ ’ਚ ਆਈ ਮੋਦੀ ਸਰਕਾਰ ਨੇ ਦਿੱਲੀ ਜੰਤਰ-ਮੰਤਰ ’ਚ ਧਰਨੇ ’ਤੇ ਬੈਠੀਆਂ ਔਰਤਾਂ ਭਲਵਾਨਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ, ਜਦਕਿ ਇਨ੍ਹਾਂ ਔਰਤ ਪਹਿਲਵਾਨਾਂ ਨੇ ਦੁਨੀਆ ਭਰ ਵਿਚ ਦੇਸ਼ ਦਾ ਨਾਮ ਰੌਸ਼ਨ ਕੀਤਾ ਸੀ।
ਭਾਜਪਾ ਸੰਸਦ ਸ਼ਰੇਆਮ ਅਜ਼ਾਦ ਘੁੰਮ ਰਿਹਾ : ਸਗੋਂ ਭਾਜਪਾ ਸਰਕਾਰ ਕੁਸ਼ਤੀ ਸੰਘ ਦੇ ਪ੍ਰਧਾਨ ਤੇ ਭਾਜਪਾ ਸੰਸਦ ਭ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਸੰਗੀਨ ਦੋਸ਼ ਲਗਾਉਂਦਿਆਂ 3-4 ਮਹੀਨਿਆਂ ਤੋਂ ਧਰਨੇ ’ਤੇ ਬੈਠੀਆਂ ਮਹਿਲਾ ਪਹਿਲਵਾਨਾਂ ਨੂੰ ਬਚਾਉਣ ਵਿਚ ਲੱਗੀ ਹੋਈ ਹੈ, ਜਿਸ ਉਪਰ ਇਨ੍ਹਾਂ ਔਰਤ ਭਲਵਾਨਾਂ ਨੇ ਸੰਗੀਨ ਦੋਸ਼ ਲਗਾਏ ਸਨ, ਬਲਕਿ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਮੋਨ ਵਰਤ ਧਰੀ ਬੈਠੇ ਹਨ ਪ੍ਰੰਤੂ ਪਹਿਲਵਾਨਾਂ ਨੂੰ ਇਨਸਾਫ਼ ਦਵਾਉਣ ਦੀ ਬਜਾਏ ਬਦਨਾਮ ਕੀਤਾ ਜਾ ਰਿਹਾ ਹੈ। ਉਥੇ ਹੀ ਜਿਨਸੀ ਸੋਸ਼ਣ ਵਰਗੇ ਸੰਗੀਨ ਦੋਸ਼ਾਂ ’ਚ ਘਿਰਿਆ ਭਾਜਪਾ ਸੰਸਦ ਸ਼ਰੇਆਮ ਅਜ਼ਾਦ ਘੁੰਮ ਰਿਹਾ ਹੈ। ਉਨ੍ਹਾਂ ਕਿਹਾ ਕਿ ਸੜਕ ’ਤੇ ਠੋਕਰਾਂ ਖਾ ਰਹੀਆਂ ਪਹਿਲਵਾਨ ਭੈਣਾਂ ਦੇ ਹੱਕ ਵਿਚ ਉਹ ਪੂਰੀ ਤਰ੍ਹਾਂ ਖੜ੍ਹੇ ਹਨ ਅਤੇ ਜਿਨ੍ਹਾਂ ਚਿਰ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਨ੍ਹਾਂ ਚਿਰ ਸੰਘਰਸ਼ ਜਾਰੀ ਰਹੇਗਾ, ਬਲਕਿ ਮੋਦੀ ਸਰਕਾਰ ਖਿਲਾਫ਼ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਕਿਸਾਨੀ ਸੰਘਰਸ਼ ਵਾਂਗ ਇਸ ਮਾਮਲੇ ਵਿਚ ਵੀ ਮੋਦੀ ਸਰਕਾਰ ਨੂੰ ਝੁਕਣਾ ਪਵੇਗਾ
- ਪੰਜਾਬ 'ਚ ਔਰਤਾਂ ਹੀ ਕਿਉਂ ਹੋ ਰਹੀਆਂ ਥਾਈਰਾਈਡ ਦਾ ਸ਼ਿਕਾਰ, ਨਜ਼ਰਅੰਦਾਜ਼ਗੀ ਪੈ ਸਕਦੀ ਹੈ ਭਾਰੀ
- ਰਾਘਵ ਚੱਢਾ ਦੀ ਹੋਵੇਗੀ ਪ੍ਰਨੀਤੀ ਚੋਪੜਾ ! 13 ਮਈ ਨੂੰ ਮੰਗਣੀ ਦੀਆਂ ਚਰਚਾਵਾਂ ਤੇਜ਼
- Right To Walk: ਸੜਕਾਂ ਉਤੇ ਪੈਦਲ ਚੱਲਣ ਦਾ ਅਧਿਕਾਰ ਦੇਣ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ
ਪਹਿਲਵਾਨ ਸਾਕਸ਼ੀ ਮਲਿਕ ਚੁਣੌਤੀ ਦਿੱਤੀ : ਉਥੇ ਹੀ ਓਲੰਪਿਕ ਤਮਗਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਨੇ ਬੁੱਧਵਾਰ ਨੂੰ ਡਬਲਯੂਐੱਫਆਈ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਚੁਣੌਤੀ ਦਿੱਤੀ ਹੈ ਕਿ ਜੇਕਰ ਉਸ ਨੂੰ ਸੱਤ ਗਰੈਪਲਰਾਂ ਵੱਲੋਂ ਉਸ 'ਤੇ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ ਆਪਣੀ ਬੇਗੁਨਾਹੀ 'ਤੇ ਭਰੋਸਾ ਹੈ ਤਾਂ ਉਹ ਝੂਠ ਖੋਜਣ ਵਾਲਾ ਨਾਰਕੋ ਟੈਸਟ ਕਰਵਾਉਣ।