ETV Bharat / state

ਲੁਧਿਆਣਾ ਨੂੰ ਸਮਾਰਟ ਸਿਟੀ ਬਨਾਉਣ ਦੀ ਚਾਲ ਮੱਠੀ, 47 ਚੋਂ ਸਿਰਫ 15 ਪ੍ਰੋਜੈਕਟ ਹੋਏ ਪੂਰੇ - ਸਰਕਾਰ

ਲੁਧਿਆਣਾ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਹੁਣ ਤੱਕ 47 ਵਿੱਚੋਂ ਲਗਪਗ 15 ਪ੍ਰੋਜੈਕਟ ਪੂਰੇ ਹੋਏ। ਪਾਕਿ ਅੰਡਰ ਕੰਸਟਰੱਕਸ਼ਨ, ਸ਼ਹਿਰ ਦੇ ਵਿਕਸਿਤ ਇਲਾਕਿਆਂ ਵਿੱਚ ਹੀ ਪੈਸਾ ਲਗਾਇਆ ਜਾ ਰਿਹਾ ਹੈ। ਬਾਕੀ ਲੁਧਿਆਣਾ ਸਮਾਰਟ ਸਿਟੀ ਤੋਂ ਵਾਂਝਾ ਹੈ।

ਸਮਾਰਟ ਸਿਟੀ ਪ੍ਰਾਜੈਕਟ ਦੀ ਚਾਲ ਮੱਠੀ, 47 ਚੋਂ ਸਿਰਫ 15 ਪ੍ਰੋਜੈਕਟ ਹੀ ਹੋਏ

author img

By

Published : Jun 30, 2021, 8:38 PM IST

ਲੁਧਿਆਣਾ : ਲੁਧਿਆਣਾ ਸਮਾਰਟ ਸਿਟੀ ਪ੍ਰੋਜੈਕਟ ਦੇ 6 ਸਾਲ ਪੂਰੇ ਹੋ ਚੁੱਕੇ ਨੇ ਇਸ ਦੇ ਬਾਵਜੂਦ ਕਈ ਪ੍ਰੋਜੈਕਟ ਹਾਲੇ ਵੀ ਲਟਕੇ ਹੋਏ ਨੇ ਸਮਾਰਟ ਸਿਟੀ ਪ੍ਰਾਜੈਕਟ ਦੇ ਡਾਇਰੈਕਟਰ ਨੇ ਦਾਅਵਾ ਕੀਤਾ ਹੈ ਕਿ 15 ਦੇ ਕਰੀਬ ਅਸੀਂ ਪ੍ਰੋਜੈਕਟ ਪੂਰੇ ਕਰ ਲਏ ਨੇ ਅਤੇ ਹਰ ਸਾਲ ਸਮਾਰਟ ਸਿਟੀ ਪ੍ਰੋਜੈਕਟ ਲਈ 100 ਕਰੋੜ ਰੁਪਿਆ ਕੇਂਦਰ ਵੱਲੋਂ ਭੇਜਿਆ ਜਾਂਦਾ ਹੈ।

ਸਮਾਰਟ ਸਿਟੀ ਪ੍ਰਾਜੈਕਟ ਦੀ ਚਾਲ ਮੱਠੀ, 47 ਚੋਂ ਸਿਰਫ 15 ਪ੍ਰੋਜੈਕਟ ਹੀ ਹੋਏ

ਇੰਨਾ ਹੀ ਹਿੱਸਾ ਸੂਬਾ ਸਰਕਾਰ ਨੇ ਪਾਉਣਾ ਹੁੰਦਾ ਹੈ ਅਤੇ ਇੰਨਾ ਹੀ ਜ਼ਿਲ੍ਹੇ ਵੱਲੋਂ ਆਪਣਾ ਹਿੱਸਾ ਪਾਇਆ ਜਾਂਦਾ ਹੈ ਅਤੇ ਹੁਣ ਤੱਕ ਕੁੱਲ 1200 ਕਰੋੜ ਰੁਪਏ ਦੇ ਕਰੀਬ ਹੀ ਸਮਾਰਟ ਸਿਟੀ ਤੇ ਲਗਾਇਆ ਗਿਆ ਹੈ। ਜਦੋਂ ਕਿ ਦੂਜੇ ਪਾਸੇ ਸਿਮਰਜੀਤ ਬੈਂਸ ਨੇ ਕਿਹਾ ਕਿ ਲੁਧਿਆਣਾ ਸਮਾਰਟ ਸਿਟੀ ਕਾਗਜ਼ਾਂ 'ਚ ਹੀ ਰਹਿ ਗਈ ਹੈ ਸਰਕਾਰ ਨੇ ਕੋਈ ਪ੍ਰਾਜੈਕਟ ਹਾਲੇ ਤੱਕ ਪੂਰਾ ਨਹੀਂ ਕੀਤਾ।

ਲੁਧਿਆਣਾ ਨੂੰ ਸਮਾਰਟ ਸਿਟੀ ਬਣਾਉਣ ਲਈ ਛੇ ਸਾਲ ਪਹਿਲਾਂ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ ਜੋ ਹਾਲੇ ਤੱਕ ਅਧੂਰਾ ਹੈ। ਸ਼ਹਿਰ ਵਿੱਚ ਸੁੰਦਰੀਕਰਨ ਲਈ ਕੁੱਲ 47 ਪ੍ਰੋਜੈਕਟ ਲਾਏ ਜਾਣੇ ਸਨ ਜਿਨ੍ਹਾਂ ਵਿੱਚੋਂ 15 ਹੀ ਹਾਲੇ ਮੁਕੰਮਲ ਹੋ ਪਾਏ ਹਨ ਜਦੋਂਕਿ ਬਾਕੀਆਂ 'ਤੇ ਕੰਮ ਹੋਣਾ ਹਾਲੇ ਬਾਕੀ ਹੈ। ਕਈਆਂ ਦੇ ਤਾਂ ਹਾਲੇ ਤੱਕ ਟੈਂਡਰ ਤੱਕ ਵੀ ਨਹੀਂ ਕੱਢੇ ਗਏ।

ਲੁਧਿਆਣਾ ਸਮਾਰਟ ਸਿਟੀ ਪ੍ਰਾਜੈਕਟ ਦੇ ਡਾਇਰੈਕਟਰ ਸੰਜੇ ਗੋਇਲ ਨੇ ਦੱਸਿਆ ਕਿ ਲੁਧਿਆਣਾ ਵਿੱਚ ਪ੍ਰੋਜੈਕਟ ਪੂਰੇ ਕਰਨਾ ਇਕ ਵੱਡਾ ਚੈਲੇਂਜ ਹੈ ਉਨ੍ਹਾਂ ਕਿਹਾ ਕਿ ਕੋਈ ਵੀ ਸ਼ਹਿਰ ਨੂੰ ਸਮਾਰਟ ਸਿਟੀ ਕਹਿਣ ਤੇ ਉਹ ਸਮਾਰਟ ਨਹੀਂ ਹੋ ਜਾਂਦਾ ਉਸ ਤੇ ਕਈ ਸਾਲਾਂ ਤੱਕ ਕੰਮ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਮਾਰਟ ਸਿਟੀ ਪ੍ਰਾਜੈਕਟ ਦਾ ਬਜਟ ਬਹੁਤ ਘੱਟ ਹੈ ਜਦੋਂਕਿ ਕਾਰਪੋਰੇਸ਼ਨ ਦਾ ਬਜਟ ਇਸ ਤੋਂ ਕਈ ਜ਼ਿਆਦਾ ਹੈ ਹਾਲਾਂਕਿ ਉਨ੍ਹਾਂ ਨਾਲ ਮਿਲ ਕੇ ਸ਼ਹਿਰ 'ਚ ਕੰਮ ਕੀਤਾ ਜਾ ਰਿਹਾ ਹੈ ਪਰ ਜ਼ਿਆਦਾਤਰ ਕੰਮ ਉਨ੍ਹਾਂ ਇਲਾਕਿਆਂ 'ਚ ਹੋਇਆ ਹੈ ਜੋ ਪਹਿਲਾਂ ਹੀ ਵਿਕਾਸਸ਼ੀਲ ਸਨ ਜਿਸ ਕਰਕੇ ਡਾਇਰੈਕਟਰ ਸੰਜੇ ਗੋਇਲ ਨੇ ਦੱਸਿਆ ਕਿ ਕੰਮ ਨਹੀਂ ਵਿਖਾਈ ਦੇ ਰਿਹਾ। ਉਨ੍ਹਾਂ ਕਿਹਾ ਕਿ ਲੋੜ ਹੈ ਉਨ੍ਹਾਂ ਇਲਾਕਿਆਂ ਵਿੱਚ ਵਿਕਾਸ ਕੀਤਾ ਜਾਵੇ ਜੋ ਕਾਫ਼ੀ ਪਛੜੇ ਹੋਏ ਹਨ।

ਉੱਧਰ ਦੂਜੇ ਪਾਸੇ ਲੁਧਿਆਣਾ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਕਿਹਾ ਹੈ ਕਿ ਸਮਾਰਟ ਸਿਟੀ ਦੇ ਨਾਂ ਤੇ ਲੁਧਿਆਣਾ ਵਿੱਚ ਸਰਕਾਰ ਵੱਲੋਂ ਚਲਾਏ ਜਾ ਰਹੇ ਕੋਈ ਵੀ ਪ੍ਰਾਜੈਕਟ ਪੂਰੇ ਨਹੀਂ ਹੋਏ ਉਨ੍ਹਾਂ ਕਿਹਾ ਕਿ ਹਰ ਇਲਾਕੇ ਦਾ ਬੁਰਾ ਹਾਲ ਹੈ ਸੜਕਾਂ ਟੁੱਟੀਆਂ ਹੋਈਆਂ ਨੇ ਇਲਾਕੇ ਵਿੱਚ ਕੋਈ ਵਿਕਾਸ ਨਹੀਂ ਹੋਇਆ ਅਤੇ ਸੂਬਾ ਅਤੇ ਕੇਂਦਰ ਸਰਕਾਰ ਸੁੱਤੀ ਪਈ ਹੈ ਲੁਧਿਆਣਾ ਕਿਸੇ ਵੀ ਪਾਸੋਂ ਸਮਾਰਟ ਸਿਟੀ ਨਹੀਂ ਬਣ ਸਕਿਆ ਹੈ।

ਇਹ ਵੀ ਪੜ੍ਹੋ:ਹੁਣ ਕੇਜਰੀਵਾਲ ਲਈ 'ਨਸ਼ਾ' ਪਹਿਲਾ 'ਮੁੱਦਾ' ਕਿਉਂ ਨਹੀਂ ਰਿਹਾ ?

ਜ਼ਿਕਰ ਏ ਖਾਸ ਹੈ ਕਿ ਕੇਂਦਰ ਸਰਕਾਰ ਵੱਲੋਂ ਛੇ ਸਾਲ ਪਹਿਲਾਂ ਸੱਤਾ 'ਚ ਆਉਂਦਿਆਂ ਹੀ ਹੈ ਦੇਸ਼ ਭਰਦੇ ਵਿੱਚ 100 ਸ਼ਹਿਰਾਂ ਨੂੰ ਸਮਾਰਟ ਬਣਾਉਣ ਲਈ ਮੁਹਿੰਮ ਚਲਾਈ ਗਈ ਸੀ, ਸਮਾਰਟ ਸਿਟੀ ਪ੍ਰਾਜੈਕਟ ਤਹਿਤ ਸ਼ਹਿਰਾਂ ਨੂੰ ਹਰਿਆ ਭਰਿਆ ਬਣਾਉਣਾ, ਪ੍ਰਦੂਸ਼ਣ ਮੁਕਤ, ਪਾਣੀ ਦੀ ਕਮੀ ਨੂੰ ਪੂਰਾ ਕਰਨਾ, ਟਰੈਫਿਕ ਦੀ ਸਮੱਸਿਆ ਤੋਂ ਨਿਜਾਤ ਦਿਵਾਉਣਾ ਵੇਸਟ ਮੈਨੇਜਮੈਂਟ ਦਾ ਹੱਲ ਕਰਨਾ ਆਦਿ ਸ਼ਾਮਿਲ ਸਨ ਪਰ ਲੁਧਿਆਣਾ ਦੇ ਵਿੱਚ ਹਾਲੇ ਵੀ ਇਹ ਸਮੱਸਿਆਵਾਂ ਉਥੇ ਹੀ ਖੜ੍ਹੀਆਂ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.