ਲੁਧਿਆਣਾ: ਜ਼ਿਲ੍ਹੇ ਦੇ ਨੂਰਵਾਲਾ ਰੋਡ ‘ਤੇ ਇੱਕ ਬੈਂਕ ਤੋਂ ਰਿਟਾਇਰ ਹੋਏ ਵਿਅਕਤੀ ਨੇ ਅਪਣੇ ਘਰ ਦੀ ਛੱਤ ‘ਤੇ ਤੇਲ ਪਾ ਕੇ ਆਪਣੇ ਆਪ ਨੂੰ ਅੱਗ ਲਗਾ ਲਈ। ਹਾਦਸੇ ਤੋਂ ਬਾਅਦ ਪੀੜਤ ਬੁਰੀ ਤਰ੍ਹਾਂ ਝੁਲਸ ਗਿਆ। ਜੋ ਕਿ ਹਸਪਤਾਲ ਵਿੱਚ ਜੇਰੇ ਇਲਾਜ਼ ਹੈ।
ਇਹ ਵੀ ਪੜੋ: ਅੱਜ ਹੋਵੇਗਾ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦਾ ਅੰਤਮ ਸੰਸਕਾਰ
ਪੀੜਤ ਦੀ ਧੀ ਨੇ ਦੱਸਿਆ ਕਿ ਤਕਰੀਬਨ ਤਿੰਨ ਸਾਲ ਪਹਿਲਾਂ ਉਸ ਦੇ ਪਿਤਾ ਬੈਂਕ ਵਿੱਚੋਂ ਸੇਵਾ ਮੁਕਤ ਹੋਏ ਸਨ ਤੇ ਕੁਛ ਦੇਰ ਪਹਿਲਾਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਤੇ ਉਹ ਮਾਨਸਿਕ ਤੌਰ ’ਤੇ ਪਰੇਸ਼ਾਨ ਵੀ ਰਹਿੰਦੇ ਸਨ। ਜਿਸ ਕਾਰਨ ਇਹ ਘਟਨਾ ਨੂੰ ਅੰਜ਼ਾਮ ਦਿੱਤਾ ਹੈ।
ਉਥੇ ਹੀ ਮੌਕੇ ’ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਲਈ ਹੈ ਤੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਇਹ ਵੀ ਪੜੋ: ਮੱਥਾ ਟੇਕਣ ਗਈ ਬਜ਼ੁਰਗ ਨਾਲ ਵਾਪਰੀ ਇਹ ਘਟਨਾ, ਦੇਖੋ ਸੀਸੀਟੀਵੀ