ਲੁਧਿਆਣਾ: ਪੰਜਾਬ ਸਰਕਾਰ ਆਪਣੇ ਸਾਢੇ ਚਾਰ ਸਾਲਾਂ ਦੇ ਹੋਏ ਵਿਕਾਸ ਕਾਰਜਾਂ ਨੂੰ ਗਿਣਵਾ ਰਹੀ ਹੈ ਉਥੇ ਹੀ ਲੁਧਿਆਣਾ ਗਿੱਲ ਹਲਕੇ ਵਿੱਚ ਪੈਂਦੇ ਪਿੰਡ ਲਲਤੋਂ ਦੇ ਲੋਕਾਂ ਨੇ ਸਰਪੰਚ ਖ਼ਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਸਰਪੰਚ ਦੇ ਘਰ ਦਾ ਘਿਰਾਓ ਵੀ ਕੀਤਾ ਗਿਆ।
ਸਥਾਨਕ ਲੋਕਾਂ ਨੇ ਜਿੱਥੇ ਸਰਪੰਚ ਉੱਪਰ ਵਿਕਾਸ ਕਾਰਜ ਨਾ ਕਰਨ ਦੇ ਇਲਜ਼ਾਮ ਲਗਾਏ ਓਥੇ ਹੀ ਪਿੰਡ ਵਾਸੀਆਂ ਤੋਂ ਵਿਕਾਸ ਕਾਰਜਾਂ ਲਈ ਪੈਸੇ ਮੰਗਣ ਦੇ ਵੀ ਇਲਜ਼ਾਮ ਲੱਗੇ ਹਨ। ਲੋਕਾਂ ਨੇ ਸਰਪੰਚ ਦੇ ਘਰ ਦੇ ਬਾਹਰ ਸਰਪੰਚ ਦੇ ਖਿ਼ਲਾਫ ਨਾਅਰੇਬਾਜ਼ੀ ਕੀਤੀ।
ਉਥੇ ਹੀ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਪਿੰਡ ਵਿੱਚ ਅੱਠ ਮਹੀਨੇ ਤੋਂ ਕੰਮ ਬੰਦ ਪਏ ਹਨ। ਇੰਨ੍ਹਾ ਹੀ ਨਹੀਂ ਉਨ੍ਹਾਂ ਨੇ ਕਿਹਾ ਕਿ ਉਨ੍ਹਾ ਨੂੰ ਘਰਾਂ ਵਿੱਚੋਂ ਬਾਹਰ ਨਿਕਲਣ ‘ਤੇ ਵੀ ਸਮੱਸਿਆ ਆ ਰਹੀ ਹੈ ।
ਕੁਝ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਵਿਚ ਮਰਗ ਹੋ ਗਈ ਸੀ ਅਤੇ ਡੈੱਡ ਬੋਡੀ ਪਿੰਡ ਵਿੱਚ ਲੈ ਕੇ ਆਉਣ ਲਈ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਕੁਝ ਹੋਰ ਲੋਕਾਂ ਨੇ ਤਾਂ ਇੱਥੋਂ ਤੱਕ ਇਲਜ਼ਾਮ ਲਗਾਇਆ ਕਿ ਉਨ੍ਹਾਂ ਤੋਂ ਘਰ ਦੇ ਬਾਹਰ ਸੜਕ ਉੱਪਰ ਭਰਤ ਪਾਉਣ ਲਈ ਪੈਸੇ ਮੰਗੇ ਗਏ। ਇਕ
ਪਰ ਦੂਜੇ ਪਾਸੇ ਪਿੰਡ ਦੇ ਸਰਪੰਚ ਨੇ ਸਾਰੇ ਹੀ ਇਲਜ਼ਾਮ ਨਕਾਰੇ ਅਤੇ ਕਿਹਾ ਕਿ ਪਿੰਡ ਵਿੱਚ ਵਿਕਾਸ ਕਾਰਜ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: ਭਗਵੰਤ ਮਾਨ ਛੱਡ ਸਕਦੇ ਹਨ ਆਮ ਆਦਮੀ ਪਾਰਟੀ ! ਜਾਣੋ ਕੀ ਹੈ ਕਾਰਨ ?