ETV Bharat / state

ਵੋਟਾਂ ਤੋਂ ਪਹਿਲਾ ਲੁਧਿਆਣਾ ਦੇ ਲੋਕਾਂ ਨੇ ਦਿਖਾਇਆ ਵਿਕਾਸ ਦਾ ਹਾਲ ! - ਪੰਜਾਬ ਦਾ ਚੋਂਣ ਮੈਦਾਨ ਲਗਾਤਾਰ ਭੱਖਦਾ ਜਾ ਰਿਹਾ

ਲੁਧਿਆਣਾ ਸਾਊਥ ਵਿੱਚ ਮੱਕੜ ਕਾਲੋਨੀ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਨੂੰ ਮਜਬੂਰ ਸੜਕਾਂ ਤੇ ਫਿਰ ਰਿਹਾ ਸੀਵਰੇਜ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਜਾਂਦਾ ਹੈ, ਸਥਾਨਕ ਲੋਕਾਂ ਨੇ ਕਿਹਾ ਜੇਕਰ ਕੋਈ ਲੀਡਰ ਵੋਟ ਮੰਗਣ ਆਇਆ ਤਾਂ ਗਲੀ ਚੋਂ ਲੰਘ ਜਾਵੇ, ਫਿਰ ਵੋਟ ਪਾਵਾਂਗੇ।

ਵੋਟਾਂ ਤੋਂ ਪਹਿਲਾ ਲੁਧਿਆਣਾ ਦੇ ਲੋਕਾਂ ਨੇ ਦਿਖਾਇਆ ਵਿਕਾਸ ਦਾ ਹਾਲ

author img

By

Published : Feb 7, 2022, 1:55 PM IST

ਲੁਧਿਆਣਾ: ਪੰਜਾਬ ਦਾ ਚੋਂਣ ਮੈਦਾਨ ਲਗਾਤਾਰ ਭੱਖਦਾ ਜਾ ਰਿਹਾ ਹੈ ਤੇ ਵੱਖ-ਵੱਖ ਰਾਜਨੀਤੀ ਪਾਰਟੀਆਂ ਵੱਲੋਂ ਵੀ ਲਗਾਤਾਰ ਵਾਅਦੇ ਕੀਤੇ ਜਾ ਰਿਹੇ ਰਹੇ ਹਨ। ਪਰ ਲੁਧਿਆਣਾ ਸਾਊਥ ਹਲਕੇ ਵਿੱਚ ਮੱਕੜ ਕਾਲੋਨੀ ਦੇ ਅੰਦਰ ਗਲੀਆਂ ਦੇ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ, ਜਿਸ ਕਰਕੇੇ ਇਲਾਕੇ ਵਿੱਚ ਲੋਕ ਨਰਕ ਭਰੀ ਜ਼ਿੰਦਗੀ ਜਿਉਂਣ ਨੂੰ ਮਜਬੂਰ ਹਨ, ਇਹ ਲੋਕ ਆਪਣੇ ਮੂੰਹ ਤੋਂ ਕਹਿ ਰਹੇ ਹਨ ਕਿ ਹਾਲਾਤ ਇਹ ਨੇ ਕਿ ਗਲੀਆਂ ਵਿੱਚ ਸੀਵਰੇਜ ਦਾ ਪਾਣੀ ਭਰਿਆ ਹੋਇਆ ਤੇ ਬਿਮਾਰੀਆਂ ਫੈਲ ਰਹੀਆਂ ਹਨ।

ਜਿਸ ਕਰਕੇ ਨਿੱਤ ਹਾਦਸੇ ਹੁੰਦੇ ਹਨ, ਬਲਵਿੰਦਰ ਬੈਂਸ ਪਿਛਲੇ 2 ਵਾਰ ਤੋਂ ਲਗਾਤਾਰ ਵਿਧਾਇਕ ਰਹਿ ਚੁੱਕੀ ਰਹੇ, ਆਮ ਆਦਮੀ ਪਾਰਟੀ ਵੱਲੋਂ ਇਸ ਵਾਰ ਰਾਜਿੰਦਰਪਾਲ ਛਿਣਾਂ, ਜਦੋਂ ਕਿ ਕਾਂਗਰਸ ਵੱਲੋਂ ਈਸ਼ਵਰਜੋਤ ਚੀਮਾ ਤੇ ਅਕਾਲੀ ਦਲ ਵੱਲੋਂ ਹੀਰਾ ਸਿੰਘ ਗਾਬੜੀਆ ਚੋਣ ਮੈਦਾਨ ਵਿੱਚ ਹਨ, ਪਰ ਲੋਕਾਂ ਨੇ ਕਿਹਾ ਕਿ ਇੱਥੇ ਆ ਕੇ ਉਹ ਇੱਕ ਵਾਰ ਗਲੀ ਚੋਂ ਲੰਘ ਜਾਵੇ ਤਾਂ ਵੋਟ ਪਾਵਾਂਗੇ।

ਸਥਾਨਕ ਲੋਕਾਂ ਨਾਲ ਸਾਡੇ ਸਹਿਯੋਗੀ ਵੱਲੋਂ ਜਦੋਂ ਗੱਲਬਾਤ ਕੀਤੀ ਗਈ ਉਨ੍ਹਾਂ ਨੇ ਆਪਣੀ ਭੜਾਸ ਕੱਢਦਿਆਂ ਕਿਹਾ ਕਿ ਇੱਥੇ ਹਾਲਾਤ ਪਿਛਲੇ ਲੰਮੇ ਸਮੇਂ ਤੋਂ ਅਜਿਹੇ ਹੀ ਨੇ ਨਿੱਤ ਹਾਦਸੇ ਹੁੰਦੇ ਹਨ, ਮਹਿਲਾਵਾਂ ਨੇ ਕਿਹਾ ਕਿ ਘਰਾਂ ਦੇ ਵਿੱਚ ਸੀਵਰੇਜ ਦਾ ਪਾਣੀ ਵੜ ਜਾਂਦਾ ਤੇ ਉਹ ਇਸ ਨਰਕ ਵਿੱਚ ਰਹਿ ਰਹੇ ਹਨ। ਜਦੋਂ ਵੀ ਕੌਂਸਲਰ ਜਾਂ ਵਿਧਾਇਕ ਨੂੰ ਕਿਹਾ ਜਾਂਦਾ ਤਾਂ ਕੋਈ ਕਾਰਵਾਈ ਨਹੀਂ ਹੁੰਦੀ ਸਗੋਂ ਸਥਾਨਕ ਲੋਕਾਂ ਨੇ ਕਿਹਾ ਕਿ ਉਹ ਅਜਿਹੇ ਨਰਕ ਵਿੱਚ ਰਹਿ ਰਹੇ ਹਨ ਕਿ ਕੋਈ ਰਿਸ਼ਤੇਦਾਰੀ ਉਨ੍ਹਾਂ ਦੇ ਘਰ ਆਉਣ ਨੂੰ ਰਾਜ਼ੀ ਨਹੀਂ ਹੈ।

ਵੋਟਾਂ ਤੋਂ ਪਹਿਲਾ ਲੁਧਿਆਣਾ ਦੇ ਲੋਕਾਂ ਨੇ ਦਿਖਾਇਆ ਵਿਕਾਸ ਦਾ ਹਾਲ

ਇਲਾਕਾ ਵਾਸੀਆਂ ਨੇ ਦੱਸਿਆ ਕਿ ਇਹ ਬਰਸਾਤ ਦਾ ਪਾਣੀ ਨਹੀਂ ਸਗੋਂ ਸੀਵਰੇਜ ਓਵਰਫਲੋਅ ਦਾ ਪਾਣੀ ਹੈ ਉਨ੍ਹਾਂ ਨੇ ਕਿਹਾ ਕਿ ਬਲਵਿੰਦਰ ਬੈਂਸ ਇਲਾਕੇ ਦੇ ਵਿੱਚ ਸਾਰ ਲੈਣ ਨਹੀਂ ਆਏ, ਇਥੋਂ ਤੱਕ ਕਿ ਕੋਈ ਉਮੀਦਵਾਰ ਇੱਥੇ ਵੋਟਾਂ ਤੱਕ ਨਹੀਂ ਮੰਗਣ ਆਉਂਦਾ। ਉਨ੍ਹਾਂ ਕਿਹਾ ਕਿ ਜਦੋਂ ਕੋਈ ਵੋਟਾਂ ਮੰਗਣ ਆਵੇਗਾ, ਉਨ੍ਹਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਬਦਲਦੀਆਂ ਗਈਆਂ, ਪਰ ਇਸ ਇਲਾਕੇ ਦੇ ਹਾਲਾਤ ਜਿਉਂ ਦੇ ਤਿਉਂ ਰਹੇ ਹਨ।

ਇਹ ਵੀ ਪੜੋ: ਰਾਮ ਰਹੀਮ ਨੂੰ ਮਿਲੀ 21 ਦਿਨ ਦੀ ਫਰਲੋ, 13 ਦਿਨ ਬਾਅਦ ਪੰਜਾਬ ’ਚ ਹੈ ਵੋਟਿੰਗ

ETV Bharat Logo

Copyright © 2025 Ushodaya Enterprises Pvt. Ltd., All Rights Reserved.