ETV Bharat / state

ਲੁਧਿਆਣਾ 'ਚੋਂ ਲੇਬਰ ਦੀ ਹਿਜ਼ਰਤ, ਹੌਜ਼ਰੀ ਉਦਯੋਗ 'ਤੇ ਛਾਏ ਖਤਰੇ ਦੇ ਬੱਦਲ - ludhiana curfew

ਲੁਧਿਆਣਾ ਦਾ ਹੌਜ਼ਰੀ ਉਦਯੋਗ ਬਹੁਤ ਮੁਸ਼ਕਲ ਸਮੇਂ ਵਿੱਚੋਂ ਲੰਘ ਰਿਹਾ ਹੈ। ਸਨਅਤਕਾਰਾਂ ਦਾ ਕਹਿਣਾ ਹੈ ਕਿ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਉਹ ਆਪਣੀ ਲੇਬਰ ਨੂੰ ਰੋਕ ਨਹੀਂ ਪਾ ਰਹੇ।

ਹੌਜ਼ਰੀ ਉਦਯੋਗ ਲੁਧਿਆਣਾ
ਹੌਜ਼ਰੀ ਉਦਯੋਗ ਲੁਧਿਆਣਾ
author img

By

Published : May 13, 2020, 12:49 PM IST

ਲੁਧਿਆਣਾ: ਹੌਜ਼ਰੀ ਉਦਯੋਗ ਦੇ ਗੜ੍ਹ ਲੁਧਿਆਣਾ ਵਿੱਚ ਛੋਟੇ ਵਪਾਰੀਆਂ ਦੀ ਕਰਫਿਊ ਨੇ ਕਮਰ ਤੋੜ ਦਿੱਤੀ। ਮਜ਼ਦੂਰਾਂ ਦਾ ਪਰਵਾਸ ਵੀ ਇੱਕ ਵੱਡੀ ਸਮੱਸਿਆ ਬਣ ਗਿਆ।

ਲੁਧਿਆਣਾ ਦੇ ਹੌਜ਼ਰੀ ਉਦਯੋਗ ਦੀ ਪੂਰੀ ਦੁਨੀਆ ਵਿੱਚ ਇੱਕ ਵੱਖਰੀ ਪਛਾਣ ਹੈ ਅਤੇ ਇਹੀ ਕਾਰਨ ਹੈ ਕਿ ਇਸ ਸ਼ਹਿਰ ਨੂੰ ਭਾਰਤ ਦਾ ਮੈਨਚੇਸਟਰ ਕਿਹਾ ਜਾਂਦਾ ਹੈ ਪਰ ਇਸ ਸਮੇਂ ਉਦਯੋਗ ਬਹੁਤ ਮੁਸ਼ਕਲ ਸਮੇਂ ਵਿੱਚੋਂ ਲੰਘ ਰਿਹਾ ਹੈ। ਸਨਅਤਕਾਰਾਂ ਦਾ ਕਹਿਣਾ ਕਿ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਉਹ ਆਪਣੀ ਲੇਬਰ ਨੂੰ ਰੋਕ ਨਹੀਂ ਪਾ ਰਹੇ।

ਵੇਖੋ ਵੀਡੀਓ

ਬੈਂਕ ਉਨ੍ਹਾਂ ਦੀਆਂ ਕਿਸ਼ਤਾਂ ਕੱਟ ਰਿਹਾ ਹੈ ਕਿਉਂਕਿ ਜੇ ਉਹ ਕਿਸ਼ਤ ਅਦਾ ਨਹੀਂ ਕਰਦੇ ਤਾਂ ਅਗਲੀ ਵਾਰ ਉਨ੍ਹਾਂ ਨੂੰ ਵਿਆਜ ਦੇਣਾ ਪਏਗਾ, ਇਸ ਕਰਕੇ ਛੋਟਾ ਉਦਯੋਗ ਬੰਦ ਹੋਣ ਦੇ ਰਾਹ ਪੈ ਜਾਵੇਗਾ। ਸਨਅਤਕਾਰਾਂ ਦਾ ਕਹਿਣਾ ਹੈ ਕਿ ਖਰਚੇ ਬਰਕਰਾਰ ਹਨ, ਪਰ ਆਮਦਨੀ ਅਤੇ ਉਤਪਾਦਨ ਰੁਕਿਆ ਹੋਇਆ ਹੈ। ਪੰਜਾਬ ਤੋਂ ਮਜ਼ਦੂਰਾਂ ਦਾ ਬਹੁਤ ਵੱਡਾ ਪਰਵਾਸ ਹੋ ਰਿਹਾ ਹੈ, ਜਿਸ ਕਰਕੇ ਕੁਝ ਕੁ ਮਜ਼ਦੂਰ ਅਤੇ ਕਾਰੀਗਰ ਹੀ ਰਹਿ ਗਏ ਹਨ।

ਦੂਜੇ ਪਾਸੇ ਮਜ਼ਦੂਰ ਬਹੁਤ ਪਰੇਸ਼ਾਨ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਉਹ ਨਾ ਤਾਂ ਉਹ ਘਰ ਵਾਪਸ ਜਾ ਪਾ ਰਹੇ ਹਨ ਅਤੇ ਨਾ ਹੀ ਉਹ ਪੰਜਾਬ ਵਿੱਚ ਰਹਿੰਦੇ ਹੋਏ ਕੋਈ ਪੈਸਾ ਕਮਾ ਸਕਦੇ ਹਨ। ਪਰਿਵਾਰ ਉਨ੍ਹਾਂ ਦੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।

ਇਹ ਵੀ ਪੜੋ: ਪੂਰੀ ਸਮਰੱਥਾ ਨਾਲ ਚੱਲਣਗੀਆਂ ਪਰਵਾਸੀਆਂ ਦੀਆਂ ਰੇਲ ਗੱਡੀਆਂ, ਇੱਕ ਸੂਬੇ 'ਚ ਰੁਕੇਗੀ 3 ਜਗ੍ਹਾ

ਸੋ ਇਕ ਪਾਸੇ ਤਾਂ ਸਰਕਾਰ ਨੇ ਫੈਕਟਰੀਆਂ ਖੋਲ੍ਹਣ ਦੇ ਨਿਰਦੇਸ਼ ਦੇ ਦਿੱਤੇ, ਉੱਥੇ ਹੀ ਦੂਜੇ ਪਾਸੇ ਲੇਬਰ ਨੂੰ ਟਰੇਨਾਂ ਰਾਹੀਂ ਉਨ੍ਹਾਂ ਦੇ ਸੂਬੇ ਭੇਜਿਆ ਜਾ ਰਿਹਾ ਹੈ ਅਜਿਹੇ ਵਿੱਚ ਪਹਿਲਾਂ ਤੋਂ ਹੀ ਮੰਦੀ ਦੀ ਮਾਰ ਝੱਲ ਰਹੀ ਸਨਅਤ ਕਿਵੇਂ ਚੱਲੇਗੀ ਇਹ ਵੱਡਾ ਸਵਾਲ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.