ETV Bharat / state

Ludhiana news : ਮੁੱਖ ਮੰਤਰੀ ਦੇ ਹੁਕਮਾਂ ਨੂੰ ਟਿੱਚ ਜਾਣਦੇ ਹਨ ਖੰਨਾ ਬੀਡੀਪੀਓ ਦਫ਼ਤਰ ਖੰਨਾ ਦੇ ਮੁਲਾਜ਼ਮ, ਦਫ਼ਤਰ 'ਚ ਪਈਆਂ ਖਾਲੀ ਕੁਰਸੀਆਂ - Ludhiana today update

ਸਰਕਾਰ ਵੱਲੋਂ 2 ਮਈ ਤੋਂ ਸੂਬੇ ਦੇ ਸਰਕਾਰੀ ਦਫ਼ਤਰਾਂ ਦਾ ਸਮਾਂ 7:30 ਵਜੇ ਤੋਂ ਦੁਪਹਿਰ ਦੇ 2 ਵਜੇ ਤੱਕ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਵੀ ਕਈ ਮੁਲਾਜ਼ਮ ਸਮੇਂ ਸਿਰ ਦਫ਼ਤਰ ਵਿੱਚ ਨਹੀਂ ਪਹੁੰਚਦੇ। ਈਟੀਵੀ ਭਾਰਤ ਨੇ ਖੰਨਾ ਦੇ ਬੀਡੀਪੀਓ ਦਫ਼ਤਰ ਦਾ ਰਿਐਲਟੀ ਚੈੱਕ ਕੀਤਾ ਉਥੇ ਹਲਾਤ ਕੁਝ ਇਸ ਤਰ੍ਹਾਂ ਦਿਖਾਈ ਦਿੱਤੇ...

ਮੁੱਖ ਮੰਤਰੀ ਦੇ ਹੁਕਮਾਂ ਨੂੰ ਟਿੱਚ ਜਾਣਦੇ ਹਨ ਖੰਨਾ ਬੀਡੀਪੀਓ ਦਫ਼ਤਰ ਖੰਨਾ ਦੇ ਮੁਲਾਜ਼ਮ

author img

By

Published : May 18, 2023, 5:11 PM IST

ਸਮੇਂ ਸਿਰ ਨਹੀਂ ਪਹੁੰਚੇ ਬੀਡੀਪੀਓ ਦਫ਼ਤਰ ਖੰਨਾ ਦੇ ਮੁਲਾਜ਼ਮ, ਲਗਾਏ ਬਹਾਨੇ

ਲੁਧਿਆਣਾ : ਇੱਕ ਪਾਸੇ ਪੰਜਾਬ ਸਰਕਾਰ ਨੇ ਬਿਜਲੀ ਦੀ ਬੱਚਤ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਲਈ ਸਰਕਾਰੀ ਦਫ਼ਤਰਾਂ ਦਾ ਸਮਾਂ ਸਵੇਰੇ ਸਾਢੇ 7 ਵਜੇ ਖੁੱਲਣ ਦਾ ਕੀਤਾ ਹੈ। ਉਥੇ ਹੀ ਹਾਲੇ ਹੀ ਕਈ ਦਫ਼ਤਰਾਂ ਦਾ ਹਾਲ ਇਹ ਹੈ ਕਿ ਮੁਲਾਜ਼ਮ ਸਮੇਂ ਸਿਰ ਨਹੀਂ ਆ ਰਹੇ। ਖੰਨਾ ਦੇ ਬੀਡੀਪੀਓ ਦਫ਼ਤਰ ਵਿੱਚ ਵੀਰਵਾਰ ਸਵੇਰੇ ਰਿਅਲਟੀ ਚੈੱਕ ਕੀਤਾ ਗਿਆ। ਇੱਥੇ ਕੁੱਲ 29 ਮੁਲਾਜ਼ਮਾਂ ਚੋਂ ਕੇਵਲ 2 ਹੀ ਸਮੇਂ ਸਿਰ ਆਏ। ਬਾਕੀ ਦਾ ਸਾਰਾ ਸਟਾਫ਼ ਸਮੇਂ ਸਿਰ ਨਹੀਂ ਆਇਆ ਸੀ।

ਬਾਇਓ ਮੈਟ੍ਰਿਕ ਹਾਜ਼ਰੀ ਵਾਲੀ ਮਸ਼ੀਨ ਖਰਾਬ: ਜਦੋਂ ਕੁੱਝ ਸਮਾਂ ਦਫ਼ਤਰ ਅੰਦਰ ਖੜ੍ਹੇ ਹੋ ਕੇ ਚੈੱਕ ਕੀਤਾ ਗਿਆ ਤਾਂ ਕੁੱਝ ਕੁ ਸਟਾਫ ਦੇਰੀ ਨਾਲ ਆਉਂਦਾ ਦਿਖਾਈ ਦਿੱਤਾ। ਬੀਡੀਪੀਓ ਅਤੇ ਸੁਪਰਡੈਂਟ ਖੁਦ ਤਾਂ ਸਮੇਂ ਸਿਰ ਆ ਗਏ ਸੀ ਪ੍ਰੰਤੂ ਇਹਨਾਂ ਦਾ ਸਟਾਫ ਨਹੀਂ ਆਇਆ। ਦੂਜੇ ਪਾਸੇ ਇਹ ਵੀ ਦੇਖਣ ਨੂੰ ਮਿਲਿਆ ਕਿ ਲੇਟਲਤੀਫੀ ਵਾਲੇ ਮੁਲਾਜ਼ਮਾਂ ਲਈ ਇੱਕ ਖਾਸ ਸਹੂਲਤ ਰੱਖੀ ਹੋਈ ਸੀ। ਇਸ ਦਫ਼ਤਰ ਅੰਦਰ ਬਾਇਓ ਮੈਟ੍ਰਿਕ ਹਾਜ਼ਰੀ ਲੱਗਦੀ ਹੈ। ਲੇਟ ਆਉਣ ਵਾਲੇ ਮੁਲਾਜ਼ਮਾਂ ਨੇ ਆਪਣੇ ਬਚਾਅ ਲਈ ਰਜਿਸਟਰ 'ਚ ਹਾਜ਼ਰੀ ਲਾਉਣ ਦਾ ਇੰਤਜਾਮ ਕੀਤਾ ਹੋਇਆ ਸੀ ਅਤੇ ਇਹ ਕਿਹਾ ਗਿਆ ਕਿ ਮਸ਼ੀਨ ਕਈ ਵਾਰ ਫਿੰਗਰ ਪ੍ਰਿੰਟ ਨਹੀਂ ਚੱਕਦੀ।

ਸਰਕਾਰ ਦੇ ਫੈਸਲੇ 'ਤੇ ਸਵਾਲ: ਬਲਾਕ ਵਿਕਾਸ ਪ੍ਰੋਜੈਕੇਟ ਅਧਿਕਾਰੀ (ਬੀਡੀਪੀਓ) ਦੇ ਦਫ਼ਤਰ ਦੇ ਹਾਲਾਤ ਇਹ ਸਨ ਕਿ ਇਸ ਦਫ਼ਤਰ ਦੀ ਕਮਾਨ ਸੰਭਾਲਣ ਵਾਲੇ ਬੀਡੀਪੀਓ ਰਾਮਪਾਲ ਅਤੇ ਉਹਨਾਂ ਦੇ ਨਾਲ ਸੁਪਰਡੈਂਟ ਤਾਂ ਸਮੇਂ ਸਿਰ ਸਾਢੇ 7 ਵਜੇ ਤੋਂ ਪਹਿਲਾਂ ਆਪਣੀ ਕੁਰਸੀ 'ਤੇ ਬੈਠੇ ਦਿਖਾਈ ਦਿੱਤੇ। ਪਰ ਜਦੋਂ ਦਫ਼ਤਰ ਦੇ ਬਾਕੀ ਕਮਰਿਆਂ ਅੰਦਰ ਕੈਮਰਾ ਘੁਮਾਇਆ ਗਿਆ ਤਾਂ ਸਾਰੇ ਕਮਰੇ ਖਾਲੀ ਮਿਲੇ। ਜਦਲਬਾਜ਼ੀ 'ਚ ਕਰੀਬ 15 ਮਿੰਟ ਲੇਟ ਦਫ਼ਤਰ ਪੁੱਜੀ ਇੱਕ ਮਹਿਲਾ ਮੁਲਾਜ਼ਮ ਨੇ ਕਿਹਾ ਕਿ ਕਦੇ ਕਦੇ ਤਾਂ ਦੇਰੀ ਹੋ ਜਾਂਦੀ ਹੈ। ਕਿਉਂਕਿ ਰਾਤ ਸਮੇਂ ਮੌਸਮ ਖਰਾਬ ਸੀ। ਬੱਚਿਆਂ ਨੂੰ ਸਕੂਲ ਛੱਡਣਾ ਸੀ। ਹੋਰ ਵੀ ਕੁੱਝ ਕੰਮ ਕਰਕੇ ਉਹ ਲੇਟ ਹੋ ਗਏ। ਉਹਨਾਂ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਕਈਆਂ ਲਈ ਸਹੀ ਹੈ ਅਤੇ ਕਈਆਂ ਲਈ ਗਲਤ।

  1. Ambani- Adani News: ਦੁਨੀਆ ਦੇ ਅਮੀਰਾਂ ਦੀ ਟਾਪ 10 ਸੂਚੀ ਤੋਂ ਬਾਹਰ ਅਡਾਨੀ ਅਤੇ ਅੰਬਾਨੀ
  2. ਬੀੜੀ ਪੀਣ ਤੋਂ ਰੋਕਣ 'ਤੇ ਪਰਵਾਸੀ ਨੇ ਲਾਹੀ ਬਜ਼ੁਰਗ ਦੀ ਪੱਗ, ਵੀਡੀਓ ਵਾਇਰਲ
  3. ਪੁਲਿਸ ਵੱਲੋਂ ਕਿਸਾਨਾਂ 'ਤੇ ਕੀਤੇ ਲਾਠੀਚਾਰਜ ਤੋਂ ਬਾਅਦ ਕਿਸਾਨਾਂ ਨੇ ਰੋਸ ਪ੍ਰਦਰਸ਼ਨ 'ਤੇ ਕੀਤਾ ਰੇਲ ਚੱਕਾ ਜਾਮ

ਲੇਟਲਤੀਫੀ ਅੱਗੇ ਬੇਬਸ ਦਿਖੇ ਬੀਡੀਪੀਓ: ਦੂਜੇ ਪਾਸੇ ਖੁਦ ਸਮੇਂ ਸਿਰ ਪੁੱਜੇ ਬੀਡੀਪੀਓ ਰਾਮਪਾਲ ਮੁਲਾਜ਼ਮਾਂ ਦੀ ਲੇਟਲਤੀਫੀ ਅੱਗੇ ਬੇਬਸ ਦਿਖੇ। ਜਦੋਂ ਉਹਨਾਂ ਨੂੰ ਸਟਾਫ ਦੇ ਲੇਟ ਆਉਣ ਬਾਰੇ ਪੁੱਛਿਆ ਗਿਆ ਤਾਂ ਬੀਡੀਪੀਓ ਨੇ ਕਿਹਾ ਕਿ ਜਿਸ ਦਿਨ ਸਰਕਾਰ ਨੇ ਇਹ ਹੁਕਮ ਜਾਰੀ ਕੀਤੇ ਸਨ ਉਹਨਾਂ ਨੇ ਸਾਰੇ ਸਟਾਫ ਦੀ ਮੀਟਿੰਗ ਬੁਲਾ ਕੇ ਹਦਾਇਤ ਕੀਤੀ ਸੀ ਕਿ ਸਾਰੇ ਸਮੇਂ ਸਿਰ ਆਉਣ। ਉਸ ਮਗਰੋਂ ਵੀ ਕਈਆਂ ਨੂੰ ਵਾਰ ਮੀਟਿੰਗ ਕਰਕੇ ਕਿਹਾ ਜਾ ਚੁੱਕਾ ਹੈ। ਫਿਰ ਵੀ ਹਾਲੇ ਤੱਕ ਕੋਈ ਨਹੀਂ ਆਇਆ। ਇਸ ਦਾ ਸਖ਼ਤ ਨੋਟਿਸ ਲਿਆ ਜਾਵੇਗਾ। ਕਿਸੇ ਪ੍ਰਕਾਰ ਦੀ ਢਿੱਲ ਅਤੇ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.