ਲੁਧਿਆਣਾ: ਦੇਸ਼ ਭਰ ਵਿੱਚ ਗਊ ਮਾਤਾ ਲੰਪੀ ਸਕਿਨ ਬਿਮਾਰੀ ਨਾਲ ਪੀੜਤ ਹੈ, ਪਰ ਇਸ ਦੇ ਉਪਚਾਰ ਦੀ ਥਾਂ ਸਿਆਸਤ ਹੋ ਰਹੀ ਹੈ, ਕੰਗਰਸ ਅਤੇ ਆਮ ਆਦਮੀ ਪਾਰਟੀ ਭਾਜਪਾ ਤੇ ਸਵਾਲ ਚੁੱਕ ਰਹੀਆਂ ਨੇ ਕੇ ਵੋਟਾਂ ਚ ਗਾਉ ਮਾਤਾ ਨੂੰ ਯਾਦ ਕਰਨ ਵਾਲੀ ਭਾਜਪਾ ਅਖੀਰ ਕਰ ਹੁਣ ਕਿੱਥੇ ਹੈ। ਦੇਸ਼ ਦੇ ਲਗਭਗ ਹਰ ਹਿੱਸੇ ਵਿੱਚ ਇਸ ਬਿਮਾਰੀ ਨਾਲ ਪਸ਼ੂ ਮਰ ਰਹੇ ਨੇ 50 ਹਜ਼ਾਰ ਤੋਂ ਵੱਧ ਪਸ਼ੂਆਂ 50 thousand cows due to Lumpy skin disease ਦੀ ਹੁਣ ਤੱਕ ਇਸ ਬਿਮਾਰੀ ਦੇ ਨਾਲ ਮੌਤ ਹੋ ਚੁੱਕੀ ਹੈ। ਸਭ ਤੋਂ ਜਿਆਦਾ ਮੌਤਾਂ ਹੁਣ ਤੱਕ ਗੁਜਰਾਤ ਰਾਜਸਥਾਨ ਪੰਜਾਬ ਹਰਿਆਣਾ ਅਤੇ ਮੱਧ ਪ੍ਰਦੇਸ਼ ਸਣੇ ਹੋਰ ਕਈ ਸੂਬਿਆਂ ਵਿੱਚ ਹੋਈ ਹੈ, ਉੱਤਰ ਪ੍ਰਦੇਸ਼ ਦੇ ਵਿਚ ਇਸ ਬਿਮਾਰੀ ਦੇ 25000 ਤੋ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। Hot politics over lumpy skin
ਪਰ ਹਾਲੇ ਤੱਕ ਇਸ ਸਬੰਧੀ ਕੋਈ ਬਹਿਸ ਨਹੀਂ ਬਣਾਈ ਗਈ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਸਬੰਧੀ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਇਸ ਤੇ ਚਿੰਤਾ ਜਤਾਈ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਬਿਮਾਰੀ ਦੇ ਨਾਲ ਪਸ਼ੂਆਂ ਦਾ ਵੱਡਾ ਨੁਕਸਾਨ ਹੋਇਆ ਹੈ ਵੱਖ-ਵੱਖ ਸੂਬਾ ਸਰਕਾਰਾਂ ਦੇ ਨਾਲ ਮਿਲ ਕੇ ਕੇਂਦਰ ਸਰਕਾਰ ਇਸ ਤੇ ਠੱਲ ਪਾਉਣ ਲਈ ਕਦਮ ਚੁੱਕ ਰਹੀ ਹੈ ਉਨ੍ਹਾਂ ਕਿਹਾ ਕਿ ਸਾਡੇ ਵਿਗਿਆਨੀਆਂ ਵੱਲੋਂ ਇਸ ਬਿਮਾਰੀ ਨੂੰ ਲੈ ਕੇ ਸਵਦੇਸੀ ਵੈਕਸਿੰਗ ਦੀ ਤਿਆਰ ਕਰ ਲਈ ਗਈ ਹੈ।
ਬੱਕਰੀ ਵਾਲੀ ਵੈਕਸੀਨ ਦੀ ਵਰਤੋਂ:- ਲੰਪੀ ਸਕਿਨ ਬਿਮਾਰੀ ਨੂੰ ਲੈ ਕੇ ਹਾਲੇ ਤੱਕ ਦੇਸ਼ ਦੇ ਵਿੱਚ ਕਿਸੇ ਤਰ੍ਹਾਂ ਦੀ ਫ਼ਿਲਹਾਲ ਵੈਕਸੀਨ ਮਾਰਕਿਟ ਚ ਨਹੀਂ ਆਈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਸ ਸਬੰਧੀ ਟਵੀਟ ਕਰਕੇ ਜ਼ਰੂਰ ਕਿਹਾ ਹੈ ਕਿ ਵੈਕਸੀਨ ਬਣਾ ਲਈ ਗਈ ਹੈ। ਪਰ ਹਾਲੇ ਤੱਕ ਇਸ ਬਿਮਾਰੀ ਦੇ ਲਈ ਜਿਸ ਵੈਕਸੀਨ ਦੀ ਵਰਤੋਂ ਕੀਤੀ ਜਾ ਰਹੀ ਸੀ, ਉਹ ਬੱਕਰੀਆਂ ਲਈ ਬਣਾਈ ਗਈ ਵੈਕਸੀਨ ਬਣਾਈ ਗਈ ਸੀ। ਇਸ ਸਬੰਧੀ ਅਸੀਂ ਗੁਰੂ ਅੰਗਦ ਦੇਵ ਸਾਂਇੰਸ ਐਂਡ ਐਨੀਮਲ ਯੂਨੀਵਰਸਿਟੀ ਮਾਹਿਰ ਡਾਕਟਰ ਅਸ਼ਵਨੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ 'ਫਿਲਹਾਲ ਪੰਜਾਬ ਚ ਬਿਮਾਰੀ ਕੰਟਰੋਲ ਵਿੱਚ ਹੈ, ਉਨ੍ਹਾਂ ਕਿਹਾ ਕਿ ਗੋਤ ਪੋਕਸ ਨਾਂ ਦੀ ਵੈਕਸੀਨ ਕਾਫ਼ੀ ਕਾਰਗਰ ਸਾਬਤ ਹੋਈ ਹੈ, ਜੇਕਰ ਹੁਣ ਲੰਪੀ ਸਬੰਧੀ ਵੀ ਕੋਈ ਵੈਕਸੀਨ ਆ ਗਈ ਹੈ ਤਾਂ ਇਹ ਚੰਗੀ ਗੱਲ ਹੈ।
ਗਊ ਸੈਸ ਉੱਤੇ ਸਵਾਲ:- ਪਸ਼ੂਆਂ ਦੇ ਵਿਚ ਆਈ ਇਸ ਬੀਮਾਰੀ ਨੂੰ ਲੈ ਕੇ ਹੁਣ ਸਿਆਸਤ ਵੀ ਗਰਮਾਉਣ ਲੱਗੀ ਹੈ, ਭਾਜਪਾ ਦੇ ਅਤੇ ਸ਼ਿਵ ਸੈਨਾ ਦੇ ਆਗੂਆਂ ਨੇ ਸੂਬਾ ਸਰਕਾਰ ਤੇ ਸਵਾਲ ਖੜੇ ਕੀਤੇ ਨੇ, ਭਾਜਪਾ ਦੇ ਜਨਰਲ ਸੈਕਟਰੀ ਜੀਵਨ ਗੁਪਤਾ ਨੇ ਕਿਹਾ ਕਿ 'ਅਸੀਂ ਪਹਿਲਾਂ ਤੋਂ ਹੀ ਕਹਿ ਰਹੇ ਹਨ ਕਿ ਸੂਬਾ ਸਰਕਾਰ ਕਾਓ ਸੈਸ ਦੀ ਸਹੀ ਵਰਤੋਂ ਨਹੀਂ ਕਰ ਪਾ ਰਹੀ ਉਨ੍ਹਾਂ ਕਿਹਾ ਕਿ ਸਰਕਾਰ ਨੇ ਅਣਗਹਿਲੀ ਵਰਤੀ ਹੈ ਭਗਵੰਤ ਮਾਨ ਹੁਣ ਹਰਿਆਣਾ ਜਾ ਕੇ ਹਿੰਦੀ ਬੋਲ ਰਹੇ ਨੇ ਅਤੇ ਵਡੀਆਂ ਵੱਡੀਆਂ ਗੱਲਾਂ ਕਰ ਰਹੇਂ ਨੇ ਜਦੋ ਕੇ ਪੰਜਾਬ ਚ ਲੋਕਾਂ ਨਾਲ ਕੀਤੇ ਵਾਅਦੇ ਹੀ ਨਹੀਂ ਪੂਰੇ ਕਰ ਪਾ ਰਹੀ ਹੈ।
ਉੱਥੇ ਹੀ ਦੂਜੇ ਪਾਸੇ ਸ਼ਿਵ ਸੈਨਾ ਆਗੂ ਹਿਤੇਸ਼ ਰਾਜਾ ਨੇ ਕਿਹਾ ਕਿ ਸਰਕਾਰਾਂ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਓ ਸੈਸ ਦੇ ਨਾਂਅ ਤੇ ਸਿਰਫ ਲੋਕਾਂ ਤੋਂ ਪੈਸੇ ਤਾਂ ਲਾਏ ਜਾ ਰਹੇ ਹਨ, ਪਰ ਗਊ ਮਾਤਾ ਦੀ ਰੱਖਿਆ ਲਈ ਕੋਈ ਕਦਮ ਨਹੀਂ ਚੁੱਕੇ ਜਾ ਰਹੇ। ਉੱਥੇ ਹੀ ਕਾਂਗਰਸ ਦੇ ਆਗੂ ਨੇ ਕਿਹਾ ਕਿ ਗਊ ਨੂੰ ਮਾਤਾ ਕਹਿਣ ਪਿੱਛੇ ਵੱਡਾ ਕਾਰਨ ਹੈ, ਪਰ ਇਸ ਨੂੰ ਸਿਰਫ ਨਾਂਅ ਲਈ ਮਾਤਾ ਕਿਹਾ ਜਾਂਦਾ ਹੈ ਜਦੋਂ ਕਿ ਅੱਜ ਬੇਜੁਬਾਨ ਜਾਨਵਰਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ।
ਭਾਜਪਾ ਉੱਤੇ ਸਵਾਲ:- ਇਸ ਬੀਮਾਰੀ ਨੂੰ ਲੈ ਕੇ ਹੁਣ ਭਾਜਪਾ ਤੇ ਵੀ ਸਵਾਲ ਉਠਣੇ ਸ਼ੁਰੂ ਹੋ ਗਏ ਹਨ ਵਿਰੋਧੀ ਪਾਰਟੀਆਂ ਵੱਲੋਂ ਭਾਜਪਾ ਨੂੰ ਘੇਰਿਆ ਜਾ ਰਿਹਾ ਹੈ ਅਤੇ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਸਿਰਫ ਚੋਣਾ ਦੇ ਵੇਲੇ ਹੀ ਭਾਜਪਾ ਨੂੰ ਗਊ ਮਾਤਾ ਦੀ ਯਾਦ ਆਉਂਦੀ ਹੈ। ਉਨ੍ਹਾਂ ਕਿਹਾ ਯੂਪੀ ਦੇ ਵਿਚ ਇਸ ਮੁੱਦੇ ਨੂੰ ਲੈ ਕੇ ਕਈ ਵਾਰ ਫਿਰਕਾਪ੍ਰਸਤੀ ਵੀ ਹੋ ਚੁੱਕੀ ਹੈ। ਪਰ ਜਦੋਂ ਅੱਜ ਅਸਲ ਵਿਚ ਗਊ ਮਾਤਾ ਵੱਲ ਧਿਆਨ ਦੇਣ ਦੀ ਲੋੜ ਸੀ ਤਾਂ ਇਸ ਸਬੰਧੀ ਕੋਈ ਕਦਮ ਨਹੀਂ ਚੁੱਕੇ ਜਾ ਰਹੇ, ਉਨ੍ਹਾਂ ਕਿਹਾ ਕਿ ਗਊ ਮਾਤਾ ਨੂੰ ਸਿਰਫ ਸਿਆਸਤ ਲਈ ਵਰਤਿਆ ਜਾਂਦਾ ਰਿਹਾ ਹੈ।
2019 ਵਿੱਚ ਕੀਤਾ ਸੀ ਅਗਾਹ:- 2019 ਦੇ ਵਿੱਚ ਪਹਿਲਾਂ ਹੀ ਮਹਿਕਮੇ ਵੱਲੋਂ ਇਸ ਸਬੰਧੀ ਕੇਂਦਰ ਸਰਕਾਰ ਨੂੰ ਅਗਾਹ ਕੀਤਾ ਗਿਆ ਸੀ ਕਾਂਗਰਸ ਦੇ ਲੀਡਰ ਕ੍ਰਿਸ਼ਨ ਕੁਮਾਰ ਬਾਵਾ ਨੇ ਸਵਾਲ ਖੜੇ ਕੀਤੇ ਕਿ ਇਸ ਦੇ ਬਾਵਜੂਦ ਸਮੇਂ ਸਿਰ ਕੋਈ ਵੈਕਸੀਨ ਕਿਉਂ ਨਹੀਂ ਬਣਾਈ ਗਈ ਸਗੋਂ ਗਊਮਾਤਾ ਨੂੰ ਬੱਕਰੀ ਵਾਲੀ ਵੈਕਸਿਨ ਦਿੱਤੀ ਜਾ ਰਹੀ ਹੈ, ਉਹਨਾਂ ਸਵਾਲ ਖੜ੍ਹੇ ਕੀਤੇ ਕਿ ਜਿਵੇਂ ਕਰੋਨਾ ਦੇ ਸਮੇਂ ਵੈਕਸੀਨ ਬਣਾਈ ਗਈ ਸੀ, ਉਸ ਤਰ੍ਹਾਂ ਪਸ਼ੂਆਂ ਦੇ ਇਲਾਜ ਲਈ ਵੀ ਵੈਕਸੀਨ ਬਨਾਉਣੀ ਚਾਹੀਦੀ ਸੀ, ਭਾਜਪਾ ਆਗੂ ਜੀਵਨ ਗੁਪਤਾ ਨੂੰ ਜਦੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕੋਲ ਕੋਈ ਸਪਸ਼ਟ ਜਵਾਬ ਨਹੀਂ ਸੀ।
ਉਨ੍ਹਾਂ ਕਿਹਾ ਕਿ ਮੋਦੀ ਜੀ ਨੇ 135 ਕਰੋੜ ਭਾਰਤੀਆਂ ਨੂੰ ਕੋਵਿਡ ਦੇਸ਼ ਵਿੱਚ ਬਣਵਾ ਕੇ ਵੱਡੀ ਰਾਹਤ ਦਿੱਤੀ ਸੀ। ਇਸੇ ਤਰ੍ਹਾਂ ਉਹ ਗਊਵਾਂਸ ਨੂੰ ਲੈਕੇ ਵੀ ਕਾਫੀ ਗੰਭੀਰ ਹਨ। ਉੱਥੇ ਹੀ ਆਮ ਆਦਮੀ ਪਾਰਟੀ ਦੇ ਐਮ.ਐਲ.ਏ ਅਸ਼ੋਕ ਪੱਪੀ ਨੇ ਕਿਹਾ ਕਿ ਅਸੀਂ ਕਦੀ ਇਸ ਉੱਤੇ ਸਿਆਸਤ ਨਹੀਂ ਕੀਤੀ ਸਗੋਂ ਹੱਲ ਕੀਤਾ ਹੈ। ਇਹੀ ਕਰਨ ਹੈ ਕਿ ਸੂਬੇ ਵਿੱਚ ਇਸ ਦਾ ਅਸਰ ਕਾਫੀ ਘੱਟਿਆ ਹੈ, ਉਨ੍ਹਾਂ ਕਿਹਾ ਕਿ ਗਊ ਸੈਂਸ ਦੀ ਪਿਛਲੀਆਂ ਸਰਕਾਰਾਂ ਨੇ ਸਹੀ ਵਰਤੋਂ ਨਹੀਂ ਕੀਤੀ, ਪਰ ਯੂਨੀਵਰਸਿਟੀਆਂ ਦੇ ਸਹਿਯੋਗ ਨਾਲ ਅਸੀਂ ਸੂਬੇ ਦੇ ਪਸ਼ੂ ਪਾਲਕਾਂ ਤੱਕ ਵੈਕਸੀਨ ਪੁਜਾਈ ਹੈ। ਉਨ੍ਹਾਂ ਕਿਹਾ ਕਿ ਅਸੀਂ ਖੁਦ ਪਿੰਡਾਂ ਵਿੱਚ ਜਾ ਕੇ ਡੇਅਰੀ ਫਾਰਮਾਂ ਉੱਤੇ ਹਾਲਾਤਾਂ ਦਾ ਜਾਇਜ਼ਾ ਲਿਆ ਹੈ।
ਇਹ ਵੀ ਪੜੋ:- ਪਲਾਟ ਦੀ ਖੁਦਾਈ ਸਮੇਂ ਮਿਲੀ ਬੰਬਨੁਮਾ ਵਸਤੂ, ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ