ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਵਰਧਮਾਨ ਨੇੜੇ ਲੱਗੇ ਮੇਲੇ (Fairs held near Vardhaman of Ludhiana ) ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਝੂਲਾ ਝੂਟ ਰਹੇ ਨੌਜਵਾਨ ਦੀ ਅਚਾਨਕ ਭੇਦਭਰੇ ਹਾਲਾਤਾਂ ਵਿੱਚ ਬੇਹੋਸ਼ ਹੋਣ ਮਗਰੋਂ ਮੌਤ (Death after faintin) ਹੋ ਗਈ। ਮ੍ਰਿਤਕ ਨੌਜਵਾਨ ਦੇ ਦੋਸਤਾਂ ਦਾ ਕਹਿਣਾ ਹੈ ਕਿ ਝੂਲਾ ਝੂਟਦੇ ਹੋਏ ਕਰੰਟ ਲੱਗਣ ਕਾਰਨ ਉਨ੍ਹਾਂ ਦੇ ਦੋਸਤ ਦੀ ਮੌਤ ਹੋਈ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਝੂਲਾ ਝੂਟਦੇ ਸਮੇਂ ਉਨ੍ਹਾਂ ਨੂੰ ਵੀ ਕਰੰਟ ਦਾ ਝਟਕਾ (electric shock ) ਲੱਗਿਆ ਸੀ।
ਮ੍ਰਿਤਕ ਨੌਜਵਾਨ ਦੇ ਦੋਸਤਾਂ ਨੇ ਇਹ ਵੀ ਕਿਹਾ ਕਿ ਅਸੀਂ ਸਾਰੇ ਇਕੱਠੇ ਹੀ ਸਨ ਜਦੋਂ ਅਸੀਂ ਝੂਲੇ ਵਿੱਚ ਬੈਠੇ ਤਾਂ ਥੋੜ੍ਹਾ- ਥੋੜ੍ਹਾ ਕਰੰਟ ਲੱਗ ਰਿਹਾ ਸੀ ਅਤੇ ਥੋੜ੍ਹੇ ਕਰੰਟ ਨੂੰ ਅਸੀਂ ਨਜ਼ਰ ਅੰਦਾਜ਼ ਕਰ ਦਿੱਤਾ ਪਰ ਜਦੋਂ ਝੁਲਾ ਸ਼ੁਰੂ ਹੋਇਆ ਤਾਂ ਕਰੰਟ ਹੋਰ ਵਧ ਗਿਆ ਅਤੇ ਉਨ੍ਹਾਂ ਦੇ ਦੋਸਤ ਜ਼ਿਆਦਾ ਕਰੰਟ ਲੱਗਣ ਕਰਕੇ ਉਸ ਦੀ ਮੌਤ ਹੋ ਗਈ। ਨੌਜਵਾਨਾਂ ਨੇ ਕਿਹਾ ਕਿ ਪੁਲੀਸ ਇਸ ਮਾਮਲੇ ਉੱਤੇ ਚੁੱਪੀ ਸਾਧੀ ਬੈਠੀ ਹੈ ਕਿਉਂਕਿ ਇਸ ਮੇਲੇ ਦੇ ਪ੍ਰਬੰਧਕਾਂ ਦੇ ਲਿੰਕ ਕਿਸੇ ਸਿਆਸਤਦਾਨ ਨਾਲ ਜੁੜੇ ਹੋਏ ਹਨ (Links to administrators associated with politician) ਜਿਸ ਕਰਕੇ ਉਹਨਾਂ ਉੱਤੇ ਸਮਝੌਤਾ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ।
ਮਾਮਲੇ ਉੱਤੇ ਮੇਲਾ ਪ੍ਰਬੰਧਕਾਂ ਨੇ ਆਪਣਾ ਪੱਲਾ ਝਾੜ ਲਿਆ (The managers took their leave) ਅਤੇ ਕਿਹਾ ਕਿ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਸੀਂ ਅਤੇ ਉਨ੍ਹਾਂ ਨੂੰ ਕਰੰਟ ਨਹੀਂ ਲੱਗਾ। ਉਨ੍ਹਾਂ ਕਿਹਾ ਕਿ ਮ੍ਰਿਤਕ ਨੌਜਵਾਨ ਨੂੰ ਖੂਨ ਦੀ ਉਲਟੀ ਆਈ ਜਿਸ ਕਰਕੇ ਉਸ ਦੀ ਮੌਤ ਹੋਈ ਹੈ। ਪਰ ਪੀੜਤ ਪਰਿਵਾਰ ਥਾਣਾ ਮੋਤੀ ਨਗਰ ਪਹੁੰਚ ਕੇ ਇਨਸਾਫ਼ ਦੀ ਮੰਗ ਕਰ ਰਿਹਾ ਹੈ।
ਮਾਮਲੇ ਉੱਤੇ ਪੁਲਿਸ ਨੇ ਸਫਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਉੱਤੇ ਕਿਸੇ ਤਰ੍ਹਾਂ ਦਾ ਕੋਈ ਸਿਆਸੀ ਦਬਾਅ ਨਹੀਂ (There is no political pressure) ਹੈ ਅਤੇ ਪੀੜਤ ਪਰਿਵਾਰ ਦੇ ਬਿਆਨ ਲਿਖ ਕੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਉਸ ਉੱਤੇ ਕਾਰਵਾਈ ਕੀਤੀ ਜਾਵੇਗੀ
ਇਹ ਵੀ ਪੜ੍ਹੋ: ਤਰਨਤਾਰਨ ਵਿੱਚ ਦਰੱਖਤ ਨਾਲ ਟੰਗਿਆ ਮਿਲਿਆ ਪਾਕਿਸਤਾਨੀ ਝੰਡਾ, ਪੁਲਿਸ ਨੇ ਕਬਜ਼ੇ ਵਿੱਚ ਲਿਆ