ਰਾਏਕੋਟ: ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ (Former Prime Minister Pandit Jawaharlal Nehru) ਦੇ ਜਨਮ ਦਿਨ ਮੌਕੇ ਆਲ ਇੰਡੀਆ ਕਾਂਗਰਸ ਕਮੇਟੀ (All India Congress Committee) ਵੱਲੋਂ ਦਿੱਤੇ ਪ੍ਰੋਗਰਾਮ ਤਹਿਤ ਕਾਂਗਰਸ ( Congress) ਵੱਲੋਂ ਜਨ ਜਾਗਰਣ ਅਭਿਆਨ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਰਾਏਕੋਟ ਦੇ ਪ੍ਰਮੁੱਖ ਸਰਦਾਰ ਹਰੀ ਸਿੰਘ ਨਲਵਾ ਚੌਂਕ ਤੋਂ ਸ਼ੁਰੂ ਹੋਏ ਇਸ ਅਭਿਆਨ ਦੀ ਅਗਵਾਈ ਸੰਸਦ ਡਾ. ਅਮਰ ਸਿੰਘ (Parliament Dr. Amar Singh) ਵੱਲੋਂ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਸ਼ਹਿਰ ਦੇ ਲੋਕਾਂ ਨੂੰ ਕੇਂਦਰ ਸਰਕਾਰ (Central Government) ਦੀਆਂ ਨੀਤੀਆ ਤੋਂ ਜਾਣੂ ਵੀ ਕਰਵਾਇਆ ਗਿਆ।
ਇਸ ਮੌਕੇ ਸਾਂਸਦ ਡਾ. ਅਮਰ ਸਿੰਘ (Parliament Dr. Amar Singh) ਨੇ ਕਿਹਾ ਕਿ ਕੇਂਦਰ ਸਰਕਾਰ (Central Government) ਦੀਆਂ ਗਲਤ ਨੀਤੀਆ ਕਰਕੇ ਅੱਜ ਪੂਰੇ ਦੇਸ਼ ਵਿੱਚ ਮਹਿੰਗਾਈ ਇਸ ਕਦਰ ਵੱਧ ਗਈ ਹੈ ਕਿ ਇੱਕ ਆਮ ਵਿਅਕਤੀ ਰੋਜ਼ੀ ਰੋਟੀ ਲਈ ਤਰਸ ਰਿਹਾ ਹੈ।
ਇਸ ਮੌਕੇ ਉਨ੍ਹਾਂ ਨੇ ਦੇਸ਼ ਵਿੱਚ ਵੱਧ ਰਹੀਆਂ ਪੈਟਰੋਲ ਤੇ ਡੀਜ਼ਲ (Petrol and diesel) ਦੀਆਂ ਕੀਮਤਾਂ ਨੂੰ ਲੈਕੇ ਕੇਂਦਰ ਸਰਕਾਰ ‘ਤੇ ਨਿਸ਼ਾਨੇ ਸਾਧਦਿਆ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Prime Minister Narendra Modi) ਕਾਰਪੋਰੇਟ ਘਰਾਣਿਆ ਨੂੰ ਲਾਭ ਦੇਣ ਲਈ ਇਨ੍ਹਾਂ ਕੀਮਤਾਂ ਵਿੱਚ ਵਾਧਾ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Prime Minister Narendra Modi) ਨੇ ਆਪਣੀ ਹੀ ਲੋਕਾਂ ਨੂੰ ਦੇਸ਼ ਦੇ ਸਰਕਾਰੀ ਵਿਭਾਗ ਸੱਸਤੀ ਕੀਮਤ ਵਿੱਚ ਵੇਚ ਦਿੱਤੇ ਅਤੇ ਫਿਰ ਉਸ ਤੋਂ ਬਾਅਦ ਉਨ੍ਹਾਂ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਨੌਕਰੀਆਂ ਤੋਂ ਬਾਹਰ ਕੱਢ ਦਿੱਤਾ।
ਨਵੇਂ ਖੇਤੀ ਕਾਨੂੰਨਾਂ (Agricultural laws) ‘ਤੇ ਬੋਲਦਿਆ ਉਨ੍ਹਾਂ ਕਿਹਾ ਕਿ ਬੀਜੇਪੀ ਸਰਕਾਰ (BJP government) ਦੇਸ਼ ਦੇ ਆਜ਼ਾਦ ਕਿਸਾਨਾਂ (Farmers) ਨੂੰ ਵੀ ਕਾਰਪੋਰੇਟ ਘਰਾਣਿਆ ਦਾ ਗੁਲਾਮ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Prime Minister Narendra Modi) ਪੂਰੇ ਭਾਰਤ ਦੀ ਖੇਤੀ ਯੋਗ ਜ਼ਮੀਨ ਕਾਰਪੋਰੇਟ ਘਰਾਣਿਆ ਦਾ ਕਬਜ਼ਾ ਕਰਵਾਉਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਭਾਰਤ ਵਿੱਚ ਇਹ ਨਵੇਂ ਖੇਤੀ ਕਾਨੂੰਨ (Agricultural laws) ਲਾਗੂ ਹੁੰਦੇ ਹਨ ਤਾਂ ਸਾਰੇ ਦੇਸ਼ ਦੀ ਖੇਤੀ ਯੋਗ ਜ਼ਮੀਨ ‘ਤੇ ਕਾਰਪੋਰੇਟ ਘਰਾਣਿਆ ਨੇ ਕਬਜ਼ਾ ਕਰਕੇ ਅਨਾਜ ਨੂੰ ਆਪਣੇ ਕੰਟੋਰਲ ਵਿੱਚ ਲੈ ਲੈਣਾ ਹੈ। ਜਿਸ ਤੋਂ ਬਾਅਦ ਇਨ੍ਹਾਂ ਕਾਰਪੋਰੇਟ ਘਰਾਣਿਆ ਨੇ ਪੈਟਰੋਲ-ਡੀਜ਼ਲ (Petrol and diesel) ਦੀਆਂ ਕੀਮਤਾਂ ਵਾਂਗ ਅਨਾਜ ਦੀਆਂ ਕੀਮਤਾਂ ਵੀ ਆਮ ਵਿਅਕਤੀ ਦੀ ਜੇਬ ਤੋਂ ਬਾਹਰ ਕਰ ਦੇਣੀਆ। ਜਿਸ ਦਾ ਨਤੀਜਾ ਭਾਰਤ ਵਿੱਚ ਭੁੱਖ ਮਰੀ ਵਧੇਗੀ।
ਇਹ ਵੀ ਪੜ੍ਹੋ:Reopening Kartarpur Corridor: ਪੰਜਾਬ ਭਾਜਪਾ ਵਫਦ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ