ETV Bharat / state

ਕਾਬੂ ਆਇਆ ਭਗੌੜਾ, ਪੁਲਿਸ ਦੀ ਗ੍ਰਿਫ਼ਤ ’ਚੋਂ ਦੁਬਾਰਾ ਭੱਜਿਆ - ਕਤਲ ਦੇ ਮਾਮਲੇ ’ਚ

ਲੁਧਿਆਣਾ ਦੇ ਡਾਬਾ ਥਾਣੇ ਤੋਂ ਸਾਹਮਣੇ ਆਇਆ ਜਿੱਥੇ ਪੁਲਿਸ ਅਧਿਕਾਰੀ ਵਲੋਂ ਦੋਸ਼ੀਆਂ ਨੂੰ ਫੜ ਕੇ ਪ੍ਰੈਸ ਕਾਨਫ਼ਰੰਸ ਕੀਤੀ ਜਾਦੀ ਹੈ। ਪਰ ਥੋੜ੍ਹੇ ਹੀ ਸਮੇਂ ਬਾਅਦ ਫੜ੍ਹੇ ਗਏ ਤਿੰਨ ਮੁਲਜ਼ਮਾਂ ’ਚੋਂ ਇਕ ਦੋਸ਼ੀ ਹਵਾਲਾਤ ਦੀ ਲੋਹੇ ਦੀ ਖਿੜਕੀ ਤੋੜ ਕੇ ਫ਼ਰਾਰ ਹੋ ਜਾਂਦਾ ਹੈ, ਜੋ ਕੀ ਪਹਿਲਾਂ ਵੀ ਕਈ ਮਾਮਲੇ ਵਿਚ ਭਗੌੜਾ ਹੈ।

ਲੁਧਿਆਣਾ ਦਾ ਥਾਣਾ ਡਾਬਾ
ਲੁਧਿਆਣਾ ਦਾ ਥਾਣਾ ਡਾਬਾ
author img

By

Published : May 7, 2021, 8:20 PM IST

ਲੁਧਿਆਣਾ: ਪੰਜਾਬ ਪੁਲਿਸ ਅਕਸਰ ਸੁਰਖੀਆਂ ’ਚ ਰਹਿੰਦੀ ਹੈ ਤਾਜ਼ਾ ਮਾਮਲਾ ਡਾਬਾ ਠਾਣੇ ਤੋਂ ਆਇਆ ਹੈ ਜਿੱਥੇ ਇਕ ਮੁਲਜ਼ਮ ਹੈ ਹਵਾਲਾਤ ਤੋਂ ਖਿੜਕੀ ਰਾਹੀਂ ਥਾਣੇ ਅੰਦਰ ਹੀ ਫਰਾਰ ਹੋ ਗਿਆ। ਮਾਮਲਾ ਲੁਧਿਆਣਾ ਦੇ ਡਾਬਾ ਥਾਣੇ ਤੋਂ ਸਾਹਮਣੇ ਆਇਆ ਜਿੱਥੇ ਕਿ ਵੱਡੇ ਪੁਲਿਸ ਅਧਿਕਾਰੀ ਵਲੋਂ ਦੋਸ਼ੀਆਂ ਨੂੰ ਫੜ ਕੇ ਪ੍ਰੈਸ ਕਾਨਫ਼ਰੰਸ ਕੀਤੀ ਜਾਦੀ ਹੈ ਉਧਰ ਹੀ ਦੂਸਰੇ ਪਾਸੇ 3 ਫੜੇ ਗਏ ਮੁਲਜ਼ਮਾਂ ਵਿਚੋ ਇਕ ਦੋਸ਼ੀ ਹਵਲਾਤ ਦੇ ਲੋਹੇ ਦੀ ਖਿੜਕੀ ਵਿੱਚੋਂ ਫਰਾਰ ਹੋ ਜਾਂਦਾ ਹੈ ਜੋ ਕੀ ਪਹਿਲਾਂ ਵੀ ਕਈ ਮਾਮਲਿਆਂ ਵਿਚ ਭਗੌੜਾ ਹੈ।

ਲੁਧਿਆਣਾ ਦਾ ਥਾਣਾ ਡਾਬਾ

ਇਥੇ ਹੈਰਾਨੀ ਵਾਲੀ ਗੱਲ ਇਹ ਹੈ ਕੀ ਜੇਕਰ ਪੁਲਿਸ ਥਾਣੇ ਵਿਚੋਂ ਹੀ ਦੋਸ਼ੀ ਫਰਾਰ ਹੋ ਜਾਦੇ ਹਨ ਤਾ ਪੁਲਿਸ ਆਮ ਲੋਕਾਂ ਦੀ ਕਿਵੇਂ ਹਿਫਾਜਤ ਕਰ ਸਕਦੀ ਹੈ

ਠਾਣੇ ’ਚ ਤੈਨਾਤ ਏਐੱਸਆਈ ਹਰਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਤਿੰਨ ਮੁਲਜ਼ਮਾਂ ਨੂੰ ਲੁੱਟ ਅਤੇ ਕਤਲ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਨ੍ਹਾਂ ਵਿੱਚੋਂ ਇੱਕ ਹਰਵਿੰਦਰ ਸਿੰਘ ਨਾਂ ਦਾ ਮੁਲਜ਼ਮ ਜੋ ਪਹਿਲਾਂ ਹੀ ਭਗੌੜਾ ਸੀ, ਉਹ ਕੱਲ ਫੇਰ ਰਾਤ ਨੂੰ ਥਾਣੇ ਵਿੱਚੋਂ ਹੀ ਖਿੜਕੀ ਚੋਂ ਫ਼ਰਾਰ ਹੋ ਗਿਆ। ਇਸ ਮੌਕੇ ਅਧਿਕਾਰੀ ਨੇ ਕਿਹਾ ਕਿ ਉਸ ਦੀ ਭਾਲ ਕੀਤੀ ਜਾ ਰਹੀ ਹੈ ਉਸ ਦਾ ਪਰਿਵਾਰ ਵੀ ਭਗੌੜੇ ਹਵਾਲਾਤੀ ਨੂੰ ਲੱਭਣ ’ਚ ਸਾਥ ਦੇ ਰਿਹਾ ਹੈ।

ਹੈਰਾਨ ਕਰ ਦੇਣ ਵਾਲੀ ਗੱਲ ਇਹ ਵੀ ਹੈ ਕਿ ਥਾਣੇ ਵਿੱਚ ਕੋਈ ਸੀਸੀਟੀਵੀ ਕੈਮਰਾ ਨਹੀਂ ਸੀ, ਜਿਸ ਤੋਂ ਤੁਸੀਂ ਅੰਦਾਜਾ ਲਾ ਸਕਦੇ ਹੋ ਕਿ ਪੁਲਿਸ ਸਟੇਸ਼ਨ ਖੁਦ ਹੀ ਕਿੰਨੇ ਕੁ ਸੁਰੱਖਿਅਤ ਹਨ।

ਇਹ ਵੀ ਪੜ੍ਹੋ: ਜਲੰਧਰ ਦੇ ਹਸਪਤਾਲਾਂ ’ਚ ਬੈਡਾਂ ਦੀ ਨਹੀਂ ਆਕਸੀਜਨ ਦੀ ਘਾਟ

ETV Bharat Logo

Copyright © 2025 Ushodaya Enterprises Pvt. Ltd., All Rights Reserved.