ਲੁਧਿਆਣਾ: ਖੰਨਾ ਜੀ.ਟੀ ਰੋਡ 'ਤੇ ਨਿਰਮਾਣ ਅਧੀਨ ਇਮਾਰਤ ਦੀ ਕੰਧ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ। ਮਲਬੇ ਹੇਠ ਦੱਬਣ ਕਾਰਨ ਇੱਕ (building under construction in Khanna) ਮਜ਼ਦੂਰ ਦੀ ਮੌਤ ਹੋ ਗਈ ਜਦਕਿ ਦੋ ਔਰਤਾਂ ਸਮੇਤ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਦੀ ਗਿਣਤੀ 11 (The number of injured is 11) ਹੋ ਚੁੱਕੀ ਹੈ। ਇਹ ਹਾਦਸਾ ਜੀ.ਟੀ ਰੋਡ 'ਤੇ ਸੂਦ ਮਾਰਬਲ ਦੀ ਬੈਕਸਾਈਡ ਬਿਲਡਿੰਗ ਦੇ ਨਿਰਮਾਣ ਦੌਰਾਨ ਵਾਪਰਿਆ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਅਤੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਹਾਦਸੇ ਵਿੱਚ ਮਲਬੇ ਹੇਠ ਦਬਕੇ ਮਰਨ ਵਾਲੇ ਦੀ ਪਛਾਣ (Identification of the person who died ) ਮੁਕੇਸ਼ ਮੁਨੀ ਵਾਸੀ ਇਕੋਲਾਹਾ ਵਜੋਂ ਹੋਈ ਹੈ ਜਦੋਂ ਕਿ ਕਈ ਜ਼ਖ਼ਮੀਆਂ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੇ ਮ੍ਰਿਤਕ ਮੁਕੇਸ਼ ਮੁਨੀ ਦੀ ਲਾਸ਼ ਨੂੰ ਸਥਾਨਕ ਸਿਵਲ ਹਸਪਤਾਲ ਖੰਨਾ ਦੇ ਮੁਰਦਾਘਰ ਵਿੱਚ ਰਖਵਾਇਆ ਹੈ, ਜਿੱਥੇ ਅੱਜ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ। ਜ਼ਖਮੀਆਂ ਦਾ ਇਲਾਜ ਸਿਵਲ ਹਸਪਤਾਲ ਖੰਨਾ 'ਚ ਚੱਲ ਰਿਹਾ ਹੈ।
ਜ਼ਖ਼ਮੀਆਂ ਦੇ ਹਾਲ ਦਾ ਜਾਇਜ਼ਾ: ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ (Naib Tehsildar Gurpreet Kaur) ਨੇ ਦੇਰ ਰਾਤ ਜ਼ਖ਼ਮੀਆਂ ਦੇ ਹਾਲ ਦਾ ਜਾਇਜ਼ਾ ਲਿਆ। ਅਧਿਕਾਰੀਆਂ ਨੇ ਕਿਹਾ ਕਿ ਲਾਪਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਐਸਐਮਓ ਮਨਿੰਦਰ ਭਸੀਨ ਨੇ ਦੱਸਿਆ ਕਿ ਹਸਪਤਾਲ ਵਿੱਚ 6 ਜ਼ਖ਼ਮੀਆਂ ਨੂੰ ਲਿਆਂਦਾ ਗਿਆ ਸੀ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਸੀ ਜਦਕਿ ਬਾਕੀ ਪੰਜ ਦੇ ਗੰਭੀਰ ਸੱਟਾਂ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਜ਼ਖਮੀਆਂ ਨੇ ਦੱਸੀ ਹੱਡਬੀਤੀ: ਮੌਕੇ ’ਤੇ ਕੰਮ ਕਰ ਰਹੇ ਲੇਬਰ ਦੇ ਰਾਜੂ ਅਤੇ ਕ੍ਰਿਸ਼ਨ ਨੇ ਦੱਸਿਆ ਕਿ ਉਹ ਇਮਾਰਤ ਦੀ ਉਸਾਰੀ ਕਰ ਰਹੇ ਸਨ। ਮਾਲਕਾਂ ਦੀਆਂ ਹਦਾਇਤਾਂ ’ਤੇ ਜ਼ਮੀਨ ’ਤੇ ਖੁਦਾਈ ਕੀਤੀ ਜਾ ਰਹੀ ਸੀ, ਇਸੇ ਦੌਰਾਨ ਅਚਾਨਕ 14 ਫੁੱਟ ਦੀ ਕੰਧ (Suddenly a 14 feet wall fell) ਡਿੱਗ ਪਈ। ਭਾਰੀ ਮਲਬੇ ਹੇਠ ਦੱਬਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਕਈ ਜ਼ਖ਼ਮੀ ਹੋ ਗਏ। ਮਜ਼ਦੂਰਾਂ ਨੇ ਭੱਜ ਕੇ ਆਪਣੀ ਜਾਨ ਬਚਾਈ।
ਇਹ ਵੀ ਪੜ੍ਹੋ: ਲੁਧਿਆਣਾ 'ਚ ਲੋਹੇ ਦੀ ਫੈਕਟਰੀ ਵਿੱਚ ਹਾਦਸਾ, ਭੱਠੀ 'ਤੇ ਕੰਮ ਕਰਦੇ ਮਜ਼ਦੂਰ ਝੁਲਸੇ
ਸਾਰੇ ਜ਼ਖਮੀਆਂ ਨੂੰ ਕੱਢਿਆ ਬਾਹਰ: ਜਾਣਕਾਰੀ ਮੁਤਾਬਿਕ ਹੁਣ ਸਾਰੇ ਜ਼ਖਮੀਆਂ ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ ਸਿਵਿਲ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਇਮਾਰਤ ਦੇ ਮਾਲਿਕਾਂ ਦਾ ਕੁਝ ਅਤਾ ਪਤਾ ਨਹੀਂ ਹੈ ਪੁਲਿਸ ਉਨ੍ਹਾ ਨੂੰ ਲੱਭ ਰਹੀ ਹੈ ਜਦੋਂ ਕੇ ਮਜਦੂਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ।