ਲੁਧਿਆਣਾ: ਲੁਧਿਆਣਾ ਦੇ ਪਰਤਾਪ ਚੌਂਕ ਨਜ਼ਦੀਕ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਅਚਾਨਕ ਐਕਟੀਵਾ ਦੇ ਖਿਸਕਣ ਕਾਰਨ ਇੱਕ ਬਜੁਰਗ ਮਹਿਲਾ ਟਿੱਪਰ ਥੱਲੇ ਆ ਗਈ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਬੇਸ਼ੱਕ ਮੌਕੇ ਤੋਂ ਟਿੱਪਰ ਚਾਲਕ ਫਰਾਰ ਹੋ ਗਿਆ ਹੈ ਪਰ ਪੁਲਿਸ ਵੱਲੋਂ ਟਿੱਪਰ ਨੂੰ ਕਬਜ਼ੇ ਵਿਚ ਲੈਣ ਦੀ ਗੱਲ ਕਹੀ ਜਾ ਰਹੀ ਹੈ। Road accident in Ludhiana
ਇਸ ਮੌਕੇ 'ਤੇ ਬਜ਼ੁਰਗ ਵਿਅਕਤੀ ਨੇ ਰੌਂਦੇ ਹੋਏ ਕਿਹਾ ਕਿ ਅਚਾਨਕ ਟਾਇਰ ਫਿਸਲਣ ਕਾਰਨ ਡਿੱਗੀ ਬਜ਼ੁਰਗ ਮਹਿਲਾ ਅਤੇ ਟਿੱਪਰ ਦੇ ਕੁਚਲਣ ਕਾਰਨ ਮੌਕੇ ਤੇ ਹੀ ਉਸਦੀ ਮੌਤ ਹੋ ਗਈ। ਉਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀ ਵੱਲੋਂ ਕਿਹਾ ਗਿਆ ਕਿ ਬਜ਼ੁਰਗ ਮਹਿਲਾ ਦੇ ਡਿੱਗ ਜਾਣ ਤੇ ਟਿੱਪਰ ਦੁਆਰਾ ਬਜ਼ੁਰਗ ਮਹਿਲਾ ਨੂੰ ਕੁਚਲਣ ਦਿੱਤਾ ਗਿਆ ਜਿਸ ਕਾਰਨ ਉਸਦੀ ਮੌਕੇ ਉੱਤੇ ਹੀ ਮੌਤ ਹੋ ਗਈ। ਬੇਸ਼ੱਕ ਟਿੱਪਰ ਚਾਲਕ ਭੱਜ ਗਿਆ ਹੈ ਪਰ ਟਿਪਰ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। ਬਿਆਨਾਂ ਦੇ ਅਧਾਰ ਉਪਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਗੈਂਗਸਟਰ ਦੀਪਕ ਟੀਨੂੰ ਨੂੰ ਭਜਾਉਣ ਵਾਲਾ ਦੂਜਾ ਸਾਥੀ ਗ੍ਰਿਫ਼ਤਾਰ