ਲੁਧਿਆਣਾ: ਲੁਧਿਆਣਾ ਫਿਰੋਜ਼ਪੁਰ ਰੋਡ ਉੱਤੇ ਨਵੇਂ ਬਣੇ ਪੁਲ ਉਪਰ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਦੌਰਾਨ ਫਿਰੋਜ਼ਪੁਰ ਵੱਲੋਂ ਆ ਰਹੀ ਕਰੇਟਾ ਕਾਰ ਪਲਟੀ ਖਾਂਦੀ ਹੋਈ ਦੂਜੀ ਸਾਈਡ ਆ ਗਈ। ਜਿਸ ਵਿੱਚ ਟੱਕਰ ਹੋਣ ਕਰਕੇ 2 ਹੋਰ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਅਤੇ 2 ਤੋਂ 3 ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ, ਜਿਨ੍ਹਾਂ ਨੂੰ ਨੇੜੇ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸ ਦਈਏ ਕਿ 2 ਗੱਡੀਆਂ ਦੇ ਤਾਂ ਪੂਰੀ ਤਰ੍ਹਾਂ ਪਰਖੱਚੇ ਉੱਡ ਗਏ, ਜਦੋਂ ਕਿ ਲੈਂਡ ਕਰੂਜ਼ਰ ਕਾਰ ਦੀ ਛੱਤ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।
ਕਾਰ ਡਰਾਈਵਰ ਨੇ ਦੱਸੀ ਹੱਡਬੀਤੀ: ਇਸ ਦੌਰਾਨ ਹੀ ਲੈਂਡ ਕਰੂਜ਼ਰ ਕਾਰ ਦੇ ਡਰਾਈਵਰ ਨੇ ਦੱਸਿਆ ਕਿ ਉਹ ਹੋਲੀ ਗੱਡੀ ਲੈ ਕੇ ਜਾ ਰਹੇ ਸਨ, ਪਰ ਦੂਜੀ ਸਾਈਡ ਤੋਂ ਕਰੇਟਾ ਕਾਰ ਪਲਟੀ ਖਾਂਦੀ ਹੋਈ ਆਈ ਅਤੇ 2 ਗੱਡੀਆਂ ਦੇ ਵਿੱਚ ਜਾ ਵੱਜੀ, ਜਿਸ ਕਰਕੇ ਉਨ੍ਹਾਂ ਦੀ ਗੱਡੀ ਵੀ ਨੁਕਸਾਨੀ ਗਈ ਹੈ। ਇਸ ਮੌਕੇ ਉੱਤੇ ਪੁੱਜੀ ਪੁਲਿਸ ਨੇ ਇਸ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਅਤੇ ਕਾਰ ਚਾਲਕ ਦੇ ਬਿਆਨ ਲਏ ਜਾ ਰਹੇ ਹਨ।
ਹਾਦਸੇ ਦੀਆਂ ਭਿਆਨਕ ਤਸਵੀਰਾਂ: ਜਾਣਕਾਰੀ ਅਨੁਸਾਰ ਦੱਸ ਦਈਏ ਕਿ ਇਸ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਕਿ ਕਾਫੀ ਭਿਆਨਕ ਹਨ, ਤਿੰਨ ਕਾਰਾਂ ਦੀ ਟੱਕਰ ਇੰਨੀ ਜ਼ਿਆਦਾ ਜ਼ੋਰ ਦੀ ਹੋਈ ਹੈ ਕਿ ਪੂਰੀ ਸੜਕ ਦੇ ਵਿਚ ਗੱਡੀਆਂ ਦਾ ਮਲਬਾ ਪਿਆ ਹੈ ਤੇ ਕਰੇਟਾ ਕਾਰ ਪਲਟੀ ਹੋਈ ਹੈ। ਤੇਜ਼ ਮੀਂਹ ਪੈਣ ਕਾਰਨ ਰਾਹਤ ਕਾਰਜ ਵਿੱਚ ਮੁਸ਼ਕਿਲਾਂ ਆਈਆਂ ਹਨ। ਤਿੰਨੇ ਗੱਡੀਆਂ ਵਿੱਚੋਂ 2 ਗੱਡੀਆਂ ਫਿਰੋਜ਼ਪੁਰ ਵੱਲ ਜਾ ਰਹੀ ਸੀ ਅਤੇ ਇਕ ਗੱਡੀ ਫਿਰੋਜ਼ਪੁਰ ਵੱਲ ਤੋਂ ਆ ਰਹੀ ਸੀ।
- Khalistani protest: ਵਿਦੇਸ਼ਾਂ 'ਚ ਪੈਰ ਪਸਾਰ ਰਹੀ ਹੈ ਖਾਲਿਸਤਾਨੀ ਵਿਚਾਰਧਾਰਾ, ਨਿੱਜਰ ਦੇ ਕਤਲ ਵਿਰੁੱਧ ਭਾਰਤੀ ਅੰਬੈਸੀਆਂ ਦੇ ਬਾਹਰ ਰੋਸ ਪ੍ਰਦਰਸ਼ਨ
- ENCOUNTER IN PANIPAT: ਸਿੱਧੂ ਮੂਸੇਵਲਾ ਕਤਲਕਾਂਡ ਦੇ ਮੁਲਜ਼ਮ ਪ੍ਰਿਯਵ੍ਰਤ ਫੌਜੀ ਦੇ ਭਰਾ ਦੀ ਮੌਤ, ਪੁਲਿਸ ਨਾਲ ਹੋਇਆ ਸੀ ਮੁਕਾਬਲਾ
- ਪੀਐੱਮ ਮੋਦੀ ਅੱਜ ਦੇਣਗੇ ਇੱਕ ਹੋਰ ਤੋਹਫ਼ਾ, ਅੰਮ੍ਰਿਤਸਰ-ਜਾਮਨਗਰ ਗ੍ਰੀਨ ਫੀਲਡ ਐਕਸਪ੍ਰੈਸਵੇਅ ਦਾ ਹੋਵੇਗਾ ਉਦਘਾਟਨ
ਪੁਲਿਸ ਮੁਲਾਜ਼ਮ ਨੇ ਜਾਣਕਾਰੀ ਦਿੱਤੀ: ਦੱਸ ਦਈਏ ਕਿ ਜਿਸ ਵੇਲੇ ਇਹ ਹਾਦਸਾ ਵਾਪਰਿਆ ਹੈ, ਉਸ ਵੇਲੇ ਕਾਫੀ ਮੀਂਹ ਪੈ ਰਿਹਾ ਸੀ। ਪੁਲਿਸ ਮੁਲਾਜ਼ਮ ਨੇ ਕਿਹਾ ਹੈ ਕਿ ਸ਼ਾਇਦ ਹੋ ਸਕਦਾ ਹੈ, ਗੱਡੀ ਚਲਾਉਣ ਵਾਲੇ ਦੀ ਅੱਖ ਲੱਗ ਗਈ ਹੋਵੇ ਅਤੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਗੱਡੀ ਪਲਟੀਆਂ ਖਾਣ ਦੀ ਹੋਈ ਗ਼ਲਤ ਸਾਈਡ ਉੱਤੇ ਆ ਗਈ ਹੋਵੇ, ਜਿਸ ਵਿੱਚ 2 ਹੋਰ ਗੱਡੀਆਂ ਵੱਜਣ ਕਰਕੇ ਇਹ ਹਾਦਸਾ ਵਾਪਰਿਆ ਹੋ ਸਕਦਾ ਹੈ।