ਲੁਧਿਆਣਾ: ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ 'ਤੇ ਸੈਂਕੜੇ ਹੀ ਟੈਕਸੀ ਚਾਲਕ ਅਤੇ ਮਿੰਨੀ ਬੱਸ ਚਾਲਕਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਉਹਨਾਂ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਟੈਕਸੀ ਚਾਲਕਾਂ ਦੇ ਪ੍ਰਦਰਸ਼ਨ ਤੋਂ ਬਾਅਦ ਪੁਲਿਸ ਨੂੰ ਵੀ ਭਾਜੜਾਂ ਪੈ ਗਈਆਂ ਅਤੇ ਲੁਧਿਆਣਾ ਜ਼ਿਲ੍ਹੇ ਦੀ ਪੁਲਿਸ ਦੇ ਨਾਲ ਲਾਡੋਵਾਲ ਅਤੇ ਨੇੜੇ ਤੇੜੇ ਦੀ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਤਾਂ ਜੋ ਟੋਲ ਤੇ ਆਉਣ ਜਾਣ ਵਾਲਿਆਂ ਨੂੰ ਕੋਈ ਕਿਸੇ ਕਿਸਮ ਦੀ ਦਿੱਕਤ ਨਾ ਹੋਵੇ।
ਪਾਸ ਮਹਿੰਗਾ ਕਰਨ ਤੋਂ ਗੂੱਸਾ: ਮੌਕੇ 'ਤੇ ਮੌਜੁਦ ਧਰਨਾਕਾਰੀ ਟੈਕਸੀ ਚਾਲਕਾਂ ਨੇ ਕਿਹਾ ਕਿ ਉਹਨਾਂ ਦੀਆਂ ਮੁੱਖ ਦੋ ਮੰਗਾਂ ਹਨ ਇੱਕ ਉਹਨਾਂ ਦੇ ਜੋ ਪਾਸ ਤਿੰਨ ਮਹੀਨੇ ਬਾਅਦ 150 ਰੁਪਏ ਦਾ ਬਣਦਾ ਸੀ ਉਸ ਨੂੰ ਮਹਿੰਗਾ ਕਰ ਦਿੱਤਾ ਗਿਆ ਹੈ। ਉਸ ਦੀ ਕੀਮਤ 330 ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਮਹੀਨਾਵਾਰ ਪਾਸ ਬਣਾਉਣ ਲਈ ਹੁਣ ਉਹਨਾਂ ਨੂੰ ਕਿਹਾ ਜਾ ਰਿਹਾ ਹੈ । ਇਥੋਂ ਤੱਕ ਕਿ ਜਿਹੜੀਆਂ ਟੈਕਸੀਆਂ 20 ਤੋਂ 25 ਕਿਲੋਮੀਟਰ ਦੇ ਰੇਂਜ ਦੇ ਵਿੱਚ ਚੱਲ ਰਹੀਆਂ ਹਨ ਉਹਨਾਂ ਦੇ ਪਾਸ ਬਣਾਉਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਜਿਸ ਦੇ ਕਰਕੇ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਟੋਲ ਪਲਾਜ਼ਾ ਬੰਦ ਕਰਨ ਧਮਕੀ: ਯੂਨੀਅਨ ਦੇ ਆਗੂਆਂ ਨੇ ਕਿਹਾ ਜੇਕਰ ਉਹਨਾਂ ਦੀਆਂ ਮੰਗਾਂ ਵੱਲ ਗੌਰ ਨਾਲ ਫਰਮਾਈ ਗਈ ਤਾਂ ਉਹ ਆਉਂਦੇ ਦਿਨਾਂ 'ਚ ਟੋਲ ਪਲਾਜ਼ਾ ਬੰਦ ਕਰ ਦੇਣਗੇ। ਉਹਨਾਂ ਨੇ ਕਿਹਾ ਇਸ ਤੋਂ ਇਲਾਵਾ ਜੋ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਵਾਂਗ ਕਾਲੇ ਕਾਨੂੰਨ ਲਿਆਂਦੇ ਗਏ ਹਨ ਉਸ ਦਾ ਵੀ ਉਹ ਵਿਰੋਧ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਉਸ ਵਿੱਚ ਲਿਖਿਆ ਗਿਆ ਕਿ ਜੇਕਰ ਕੋਈ ਡਰਾਈਵਰ ਹੀਟੈਂਡ ਰਹਿੰਦੇ ਕੇਸ ਵਿੱਚ ਆਉਂਦਾ ਹੈ ਤਾਂ ਉਸਨੂੰ ਪਹਿਲਾਂ 7 ਲੱਖ ਰੁਪਏ ਜਮਾਂ ਕਰਵਾਉਣੇ ਪੈਣਗੇ ਉਸ ਤੋਂ ਬਾਅਦ ਹੀ ਉਸ ਨੂੰ ਜਮਾਨਤ ਮਿਲੇਗੀ ਜਾਂ ਫਿਰ ਉਸਦੀ ਗੱਡੀ ਛੱਡੀ ਜਾਏਗੀ। ਉਹਨਾਂ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਉਹਨਾਂ ਕਿਹਾ ਕਿ ਇਹ ਕਾਲੇ ਕਾਨੂੰਨ ਹਨ ਜਿਨਾਂ ਨੂੰ ਰੱਦ ਕਰਨਾ ਚਾਹੀਦਾ ਹੈ।
- ਕੇਰਲ: ਪੀਐਮ ਮੋਦੀ ਨੇ ਗੁਰੂਵਾਯੂਰ ਸ਼੍ਰੀ ਕ੍ਰਿਸ਼ਨਾ ਸਵਾਮੀ ਮੰਦਰ ਵਿੱਚ ਕੀਤੀ ਪੂਜਾ
- ਅਯੁੱਧਿਆ ਦੌਰੇ 'ਤੇ ਰਾਹੁਲ ਗਾਂਧੀ ਨੇ ਦਿੱਤਾ ਬਿਆਨ, ਕਿਹਾ- 'ਮੈਂ ਆਪਣੇ ਧਰਮ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਨਹੀਂ ਕਰਦਾ'
- ਅਰੁਣ ਯੋਗੀਰਾਜ ਦੀ ਬਣਾਈ ਮੂਰਤੀ ਰਾਮ ਮੰਦਿਰ 'ਚ ਸਥਾਪਿਤ ਹੋਵੇਗੀ, ਚੰਪਤ ਰਾਏ ਨੇ ਕੀਤਾ ਪਵਿੱਤਰ ਸੰਸਕਾਰ ਦਾ ਪ੍ਰੋਗਰਾਮ
ਯੂਨੀਅਨ ਦੇ ਆਗੂਆਂ ਨੇ ਕਿਹਾ ਸਾਨੂੰ ਥੋੜਾ ਜਿਹਾ ਸਫਰ ਕਰਨ ਲਈ ਵੀ 350 ਰੁਪਏ ਤੱਕ ਦਾ ਟੋਲ ਦੇਣਾ ਪੈਂਦਾ ਹੈ। ਜਿਸ ਨਾਲ ਉਹਨਾਂ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ ਉਹਨਾਂ ਦੇ ਇਹਨਾਂ ਤੇਲ ਨਹੀਂ ਲੱਗਦਾ ਜਿੰਨਾ ਟੋਲ ਟੈਕਸ ਲੱਗ ਜਾਂਦਾ ਹੈ। ਇਸ ਦੌਰਾਨ ਮੌਕੇ ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਅਸੀਂ ਸਿਰਫ ਟ੍ਰੈਫਿਕ ਕੰਟਰੋਲ ਕਰਨ ਲਈ ਪਹੁੰਚੇ ਹਨ ਪ੍ਰਦਰਸ਼ਨਕਾਰੀਆਂ ਦੀਆਂ ਆਪਣੀਆਂ ਕੁਝ ਮੰਗਾਂ ਹਨ ਉਹਨਾਂ ਦੇ ਪਾਸ ਦਾ ਕੋਈ ਇਸ਼ੂ ਹੈ ਜਿਸ ਨੂੰ ਲੈ ਕੇ ਅੱਜ ਉਹ ਧਰਨਾ ਪ੍ਰਦਰਸ਼ਨ ਕਰ ਰਹੇ ਹਨ।