ETV Bharat / state

ਸਰਕਾਰੀ ਹਸਪਤਾਲ ਨੂੰ ਸਿੰਜੈਂਟਾ ਕੰਪਨੀ ਨੇ 20 ਬੈੱਡ ਕੀਤੇ ਭੇਟ - ਸੰਸਦ ਮੈਂਬਰ ਡਾ. ਅਮਰ ਸਿੰਘ

ਕੋਵਿਡ (Covid) ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਟਨਾਸ਼ਕ ਦਵਾਈਆਂ ਬਣਾਉਣ ਵਾਲੀ ਕੰਪਨੀ ਸਿੰਜੇਂਟਾ ਵੱਲੋਂ ਸ਼ਹਿਰ ਦੇ‍ ਸਰਕਾਰੀ ਹਸਪਤਾਲ (Government Hospital) ਨੂੰ ਮਰੀਜਾਂ ਦੀ ਸਹੂਲਤ ਲਈ 20 ਬੈੱਡ (bed) ਦਿੱਤੇ ਗਏ ਹਨ। ਸੰਸਦ ਮੈਂਬਰ ਡਾ. ਅਮਰ ਸਿੰਘ ਵੱਲੋਂ ਉਦਘਾਟਨ ਕੀਤਾ ਗਿਆ। ਇਸ ਮੌਕੇ ਕਾਮਿਲ ਅਮਰ ਸਿੰਘ ਬੋਪਾਰਾਏ, ਸਿੰਜੇਂਟਾ ਕੰਪਨੀ ਦੇ ਖੇਤਰੀ ਇੰਚਾਰਜ ਵਿਨੋਦ ਸਿੰਘ, ਐੱਸ.ਐੱਮ.ਓ ਡਾ. ਅਲਕਾ ਮਿੱਤਲ, ਨਾਇਬ ਤਹਿਸੀਲਦਾਰ ਗੁਰਪਿਆਰ ਸਿੰਘ ਆਦਿ ਵੀ ਮੌਜ਼ੂਦ ਸਨ।

ਸਰਕਾਰੀ ਹਸਪਤਾਲ ਨੂੰ ਸਿੰਜੈਂਟਾ ਕੰਪਨੀ ਨੇ 20 ਬੈੱਡ ਕੀਤੇ ਭੇਂਟ

author img

By

Published : Jun 20, 2021, 1:20 PM IST

ਰਾਏਕੋਟ: ਕੋਵਿਡ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਟਨਾਸ਼ਕ ਦਵਾਈਆਂ ਬਣਾਉਣ ਵਾਲੀ ਕੰਪਨੀ ਸਿੰਜੇਂਟਾ ਵੱਲੋਂ ਸ਼ਹਿਰ ਦੇ‍ ਸਰਕਾਰੀ ਹਸਪਤਾਲ ਨੂੰ ਮਰੀਜ਼ਾਂ ਦੀ ਸਹੂਲਤ ਲਈ 20 ਬੈੱਡ ਦਿੱਤੇ ਗਏ ਹਨ। ਸੰਸਦ ਮੈਂਬਰ ਡਾ. ਅਮਰ ਸਿੰਘ ਵੱਲੋਂ ਉਦਘਾਟਨ ਕੀਤਾ ਗਿਆ। ਇਸ ਮੌਕੇ ਕਾਮਿਲ ਅਮਰ ਸਿੰਘ ਬੋਪਾਰਾਏ, ਸਿੰਜੇਂਟਾ ਕੰਪਨੀ ਦੇ ਖੇਤਰੀ ਇੰਚਾਰਜ ਵਿਨੋਦ ਸਿੰਘ, ਐੱਸ.ਐੱਮ.ਓ ਡਾ. ਅਲਕਾ ਮਿੱਤਲ, ਨਾਇਬ ਤਹਿਸੀਲਦਾਰ ਗੁਰਪਿਆਰ ਸਿੰਘ ਆਦਿ ਵੀ ਮੌਜੂਦ ਸਨ।

ਇਸ ਮੌਕੇ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਸਿੰਜੇਂਟਾ ਕੰਪਨੀ ਵੱਲੋਂ ਕੀਤੇ ਗਏ ਉਪਰਾਲੇ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ, ਕਿ ਕੋਵਿਡ ਮਹਾਂਮਾਰੀ ਨੂੰ ਹਰਾਉਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਰਾਏਕੋਟ ਹਲਕੇ ’ਚ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹਨ। ਅਤੇ ਜਲਦੀ ਹੀ ਸਿਵਲ ਹਸਪਤਾਲ ਰਾਏਕੋਟ ਨੂੰ 100 ਬੈੱਡ ਦਾ ਹਸਪਤਾਲ ਬਣਾ ਦਿੱਤਾ ਜਾਵੇਗਾ।

ਉਧਰ ਕੰਪਨੀ ਦੇ ਖੇਤਰੀ ਇੰਚਾਰਜ ਵਿਨੋਦ ਸਿੰਘ ਨੇ ਦੱਸਿਆ, ਕਿ ਕੰਪਨੀ ਵੱਲੋਂ ਕੋਵਿਡ ਮਹਾਂਮਾਰੀ ਨੂੰ ਦੇਖਦੇ ਹੋਏ ਸਮੁੱਚੇ ਭਾਰਤ ਵਿੱਚ 2 ਹਜ਼ਾਰ ਬੈੱਡ ਹਲਪਤਾਲਾਂ ਨੂੰ ਦਿੱਤੇ ਹਨ। ਤਾਂ ਜੋ ਮਹਾਂਮਾਰੀ ਦੌਰਾਨ ਮਰੀਜ਼ਾਂ ਨੂੰ ਚੰਗੀ ਸਹੂਲਤ ਮਿਲ ਸਕੇ। ਇਸੇ ਤਹਿਤ ਅੱਜ ਕੰਪਨੀ ਵੱਲੋਂ 20 ਕੰਪਲੀਟ ਬੈੱਡ ਸੈੱਟ ਰਾਏਕੋਟ ਸਿਵਲ ਹਸਪਤਾਲ ਨੂੰ ਭੇਟ ਕੀਤੇ ਗਏ ਹਨ।

ਇਸ ਮੌਕੇ ਐੱਸ.ਐੱਮ.ਓ. ਡਾ. ਅਲਕਾ ਮਿੱਤਲ ਨੇ ਸਿੰਜੇਂਟਾ ਕੰਪਨੀ ਵੱਲੋਂ ਕੀਤੇ ਗਏ ਇਸ ਨੇਕ ਉਪਰਾਲੇ ਲਈ ਕੰਪਨੀ ਅਧਿਕਾਰੀਆਂ ਦਾ ਧੰਨਵਾਦ ਕੀਤਾ, ਅਤੇ ਕਿਹਾ ਕਿ ਸੰਸਦ ਮੈਂਬਰ ਡਾ. ਅਮਰ ਸਿੰਘ ਵੱਲੋਂ ਕੀਤੇ ਜਾ ਰਹੇ ਯਤਨਾਂ ਸਦਕਾ ਰਾਏਕੋਟ ਸਿਵਲ ਹਸਪਤਾਲ ਨੂੰ ਚੰਗੀਆਂ ਸਿਹਤ ਸਹੂਲਤਾਂ ਉਪਲੱਬਧ ਹੋ ਰਹੀਆਂ ਹਨ।
ਇਹ ਵੀ ਪੜ੍ਹੋ: ਸਫਾਈ ਸੇਵਕਾਂ ਦੀ ਹੜਤਾਲ ਕਾਰਨ ਕੌਂਸਲਰਾਂ ਨੇ ਚੁੱਕਿਆ ਸਫਾਈ ਦਾ ਜਿੰਮਾ

ETV Bharat Logo

Copyright © 2025 Ushodaya Enterprises Pvt. Ltd., All Rights Reserved.