ਲੁਧਿਆਣਾ: ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਲਗਾਤਾਰ ਉੱਚ ਅਫਸਰਾਂ ਦੇ ਤਬਾਦਲੇ ਕੀਤਾ ਜਾ ਰਹੇ ਹਨ। ਇਸ ਦੌਰਾਨ ਹੀ ਲੁਧਿਆਣਾ ਦੀ ਪਹਿਲੀ ਮਹਿਲਾ ਡਿਪਟੀ ਕਮਿਸ਼ਨਰ ਸੁਰਭੀ ਮਲਿਕ (Ludhiana's first woman Deputy Commissioner) ਵਲੋਂ ਅੱਜ ਆਪਣਾ ਕਾਰਜਭਾਰ ਸੰਭਾਲ ਲਿਆ ਗਿਆ ਹੈ। ਅਧਿਕਾਰਤ ਤੌਰ ’ਤੇ ਲੁਧਿਆਣਾ ਦੇ ਡੀਸੀ ਰਹੇ ਵਰਿੰਦਰ ਸ਼ਰਮਾ ਵੱਲੋਂ ਉਨ੍ਹਾਂ ਨੂੰ ਆਪਣਾ ਕੰਮ ਸੌਂਪਿਆ ਗਿਆ। ਸੁਰਭੀ ਮਲਿਕ ਲੁਧਿਆਣਾ ਦੀ ਪਹਿਲੀ ਮਹਿਲਾ ਡਿਪਟੀ ਕਮਿਸ਼ਨਰ ਬਣੀ ਹੈ।
2012 ਬੈਚ ਦੀ ਉਹ ਆਈ ਏ ਐਸ ਅਫਸਰ ਹਨ। ਸੁਰਭੀ ਮਲਿਕ ਇਸ ਤੋਂ ਪਹਿਲਾਂ ਏ ਡੀ ਸੀ ਡਿਵੈਲਪਮੈਂਟ, ਐਡੀਸ਼ਨਲ ਕਮਿਸ਼ਨਰ ਮਿਉਂਸਿਪਲ ਕਾਰਪੋਰੇਸ਼ਨ ਲੁਧਿਆਣਾ, ਐੱਸਡੀਐੱਮ ਨੰਗਲ, ਏਡੀਸੀ ਰੂਪਨਗਰ, ਡੀਸੀ ਫਤਹਿਗੜ੍ਹ ਸਾਹਿਬ, ਕੋਰੋਨਾ ਮਹਾਮਾਰੀ ਦੇ ਦੌਰਾਨ ਰਾਜਿੰਦਰਾ ਹਸਪਤਾਲ ਦੀ ਇੰਚਾਰਜ ਵੀ ਰਹਿ ਚੁੱਕੇ ਹਨ। ਉਨ੍ਹਾਂ ਦੇ ਪਤੀ ਸੰਦੀਪ ਗਰਗ ਰੂਪਨਗਰ ਦੇ ਐੱਸਐੱਸਪੀ ਹਨ।
ਪਹਿਲੀ ਮਹਿਲਾ ਡਿਪਟੀ ਕਮਿਸ਼ਨਰ ਲੁਧਿਆਣਾ ਹੋਣ ਦਾ ਸੁਰਭੀ ਮਲਿਕ ਨੇ ਮਾਣ ਹਾਸਿਲ ਕੀਤਾ ਹੈ ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਬਿਹਤਰ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਪਹਿਲ ਰਹੇਗੀ ਇਸ ਤੋਂ ਇਲਾਵਾ ਸਰਕਾਰੀ ਸਕੀਮਾਂ ਨੂੰ ਲਾਗੂ ਕਰਵਾਉਣਾ, ਸਾਫ਼ ਸੁਥਰਾ ਪ੍ਰਸ਼ਾਸਨ, ਉਨ੍ਹਾਂ ਨੇ ਕਿਹਾ ਕਿ ਲੁਧਿਆਣਾ ਦੇ ਵਿੱਚ ਕਈ ਖੇਤਰਾਂ ਦੇ ਅੰਦਰ ਉਹ ਕੰਮ ਕਰਨਗੇ ਜਿਸ ਵਿਚ ਟਰੈਫਿਕ, ਸਿਹਤ ਸੁਵਿਧਾਵਾਂ, ਸਿੱਖਿਆ ਅਤੇ ਸੁਰੱਖਿਆ ਦੇ ਨਾਲ ਮਹਿਲਾਵਾਂ ਬੱਚਿਆਂ ਅਤੇ ਬਜ਼ੁਰਗਾਂ ਲਈ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ਕੈਬਨਿਟ ਵੱਲੋਂ 145 ਅਸਾਮੀਆਂ ਭਰਨ ਦੀ ਪ੍ਰਵਾਨਗੀ, ਜਾਣੋ ਕੈਬਨਿਟ ਦੇ ਵੱਡੇ ਫੈਸਲੇ