ETV Bharat / state

ਪੰਜਾਬ ਚ ਗਰਮੀਂ ਦਾ ਕਹਿਰ, ਟੁੱਟਿਆ ਪਿਛਲੇ 50 ਸਾਲਾਂ ਦਾ ਰਿਕਾਰਡ - What will be the effect of heat on crops

ਲੁਧਿਆਣਾ (Ludhiana) ਅੰਦਰ ਬੀਤੇ ਦਿਨ ਗਰਮੀ ਨੇ ਪਿਛਲੇ 52 ਇਸ ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਤੋਂ ਪਹਿਲਾਂ 1970 ਅੰਦਰ ਮਾਰਚ ਮਹੀਨੇ ਵਿੱਚ ਇਸ ਤਰ੍ਹਾਂ ਦੀ ਗਰਮੀ ਪਈ ਸੀ, ਪਰ ਇਸ ਵਾਰ ਗਰਮੀ ਹੋਰ ਵੱਧ ਗਈ ਹੈ, ਬੀਤੇ ਦਿਨ ਲੁਧਿਆਣਾ (Ludhiana) ਅੰਦਰ ਵੱਧ ਤੋਂ ਵੱਧ ਪਾਰਾ 36 ਡਿਗਰੀ ਤੋਂ ਜ਼ਿਆਦਾ ਸੀ। ਜਿਸ ਨੇ ਪਿਛਲੇ ਕਈ ਦਹਾਕਿਆਂ ਦਾ ਰਿਕਾਰਡ ਤੋੜ ਦਿੱਤਾ ਹੈ।

ਰਾਬੀ ਦੀਆਂ ਫ਼ਸਲਾਂ ‘ਤੇ ਕੀ ਹੋਵੇਗੀ ਗਰਮੀ ਦਾ ਅਸਰ?

author img

By

Published : Mar 21, 2022, 1:02 PM IST

ਲੁਧਿਆਣਾ: ਪੰਜਾਬ 'ਚ ਅਚਾਨਕ ਗਰਮੀ ਦੇ ਅੰਦਰ ਵੱਡਾ ਇਜ਼ਾਫਾ ਹੋਇਆ ਹੈ। ਲੁਧਿਆਣਾ ਅੰਦਰ ਬੀਤੇ ਦਿਨ ਗਰਮੀ ਨੇ ਪਿਛਲੇ 52 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਤੋਂ ਪਹਿਲਾਂ 1970 ਅੰਦਰ ਮਾਰਚ ਮਹੀਨੇ ਵਿੱਚ ਇਸ ਤਰ੍ਹਾਂ ਦੀ ਗਰਮੀ ਪਈ ਸੀ ਪਰ ਇਸ ਵਾਰ ਗਰਮੀ ਹੋਰ ਵਧ ਗਈ ਹੈ।

ਬੀਤੇ ਦਿਨ ਲੁਧਿਆਣਾ ਅੰਦਰ ਵੱਧ ਤੋਂ ਵੱਧ ਪਾਰਾ 36 ਡਿਗਰੀ ਤੋਂ ਜ਼ਿਆਦਾ ਸੀ, ਜਿਸ ਨੇ ਪਿਛਲੇ ਕਈ ਦਹਾਕਿਆਂ ਦਾ ਰਿਕਾਰਡ ਤੋੜ ਦਿੱਤਾ ਹੈ। ਮਾਰਚ ਮਹੀਨੇ ਅੰਦਰ ਇਸ ਕਦਰ ਗਰਮੀ ਕਦੇ ਵੀ ਨਹੀਂ ਪਈ। ਇਹ ਗਰਮੀ ਨਾ ਸਿਰਫ਼ ਲੋਕਾਂ ਦਾ ਜਿਊਣਾ ਮੁਹਾਲ ਕਰ ਰਹੀ ਹੈ, ਸਗੋਂ ਗਰਮੀ ਦਾ ਫਸਲਾਂ 'ਤੇ ਵੀ ਮਾੜਾ ਪ੍ਰਭਾਵ ਪੈ ਰਿਹਾ ਹੈ। ਕਣਕ ਦੀ ਫਸਲ ਪੱਕ ਕੇ ਤਿਆਰ ਹੈ ਅਤੇ ਤਾਪਮਾਨ 'ਚ ਇਸ ਤਰਾਂ ਦਾ ਉਤਾਰ ਚੜ੍ਹਾਅ ਕਣਕ ਦੇ ਝਾੜ 'ਤੇ ਵੀ ਅਸਰ ਪਾ ਸਕਦਾ ਹੈ।

ਰਾਬੀ ਦੀਆਂ ਫ਼ਸਲਾਂ ‘ਤੇ ਕੀ ਹੋਵੇਗੀ ਗਰਮੀ ਦਾ ਅਸਰ?

ਗਰਮੀ ਦਾ ਕਹਿਰ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਨੇ ਦੱਸਿਆ ਹੈ ਕਿ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਬੀਤੇ ਦਿਨਾਂ ਤੋਂ ਗਰਮੀ ਦਾ ਪ੍ਰਕੋਪ ਜਾਰੀ ਹੈ। ਉਨ੍ਹਾਂ ਕਿਹਾ ਕਿ 1970 ਦੇ ਮਾਰਚ ਮਹੀਨੇ ਇੰਨੀ ਗਰਮੀ ਸੀ ਅਤੇ ਉਸ ਤੋਂ ਬਾਅਦ ਹੁਣ ਅਜਿਹੀ ਗਰਮੀ ਪੰਜਾਬ ਵਿੱਚ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਪੂਰਾ ਉੱਤਰ ਭਾਰਤ ਇਸ ਦੀ ਲਪੇਟ ਵਿੱਚ ਹੈ।

ਆਉਂਦੇ ਦਿਨਾਂ ਚ ਨਹੀਂ ਮਿਲੇਗੀ ਰਾਹਤ

ਉਨ੍ਹਾਂ ਇਹ ਵੀ ਦੱਸਿਆ ਕਿ ਆਉਣ ਵਾਲੇ ਦਿਨਾਂ ਅੰਦਰ ਗਰਮੀ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਕ ਹਫਤੇ ਦੇ ਵਿਚ ਮੀਂਹ ਹੋਣ ਦੇ ਅਸਾਰ ਘੱਟ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੱਛਮੀ ਚੱਕਰਵਾਤ ਨਾ ਹੋਣ ਕਰਕੇ ਗਰਮੀ ਅਚਾਨਕ ਵਧੀ ਹੈ ਕਿਉਂਕਿ ਮਾਰਚ ਮਹੀਨੇ ਅੰਦਰ ਅਕਸਰ ਇਨ੍ਹਾਂ ਦਿਨਾਂ ਅੰਦਰ ਬਾਰਿਸ਼ ਹੋ ਜਾਂਦੀ ਹੈ। ਜਿਸ ਦਾਤਾਪਮਾਨ 'ਤੇ ਅਸਰ ਪੈਂਦਾ ਹੈ ਪਰ ਬਾਰਿਸ਼ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਇਕ ਹਫ਼ਤੇ ਤੱਕ ਮੌਸਮ ਸਾਫ ਰਹੇਗਾ ਅਤੇ ਆਉਣ ਵਾਲੇ ਦਿਨਾਂ ਅੰਦਰ ਗਰਮੀ ਨਾਲ ਲੋਕਾਂ ਨੂੰ ਦੋ ਚਾਰ ਹੋਣਾ ਪਵੇਗਾ ਇਸ ਗੱਲ ਅੰਦਰ ਕੋਈ ਦੋ ਰਾਇ ਨਹੀਂ ਹੈ।

ਫ਼ਸਲਾਂ ਲਈ ਨੁਕਸਾਨਦੇਹ

ਉਨ੍ਹਾਂ ਇਹ ਵੀ ਕਿਹਾ ਕਿ ਕਣਕ ਦੀ ਫਸਲ ਲਈ ਇਹ ਮੌਸਮ ਦੀ ਤਬਦੀਲੀ ਲਾਹੇਵੰਦ ਨਹੀਂ ਸਗੋਂ ਨੁਕਸਾਨਦੇਹ ਹੈ, ਕਿਉਂਕਿ ਕਣਕਾਂ ਪੱਕੀਆਂ ਹੋਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਕਣਕ ਪੱਕ ਜਾਂਦੀ ਹੈ ਤਾਂ ਇਨ੍ਹਾਂ ਦਿਨਾਂ 'ਚ ਵਾਢੀਆਂ ਵੀ ਸ਼ੁਰੂ ਹੋ ਜਾਂਦੀਆਂ ਹਨ ਪਰ ਇਸ ਕਦਰ ਮੌਸਮ ਦੇ ਵਿੱਚ ਭਾਰੀ ਤਬਦੀਲੀ ਹੋਣ ਨਾਲ ਕਣਕ ਦੇ ਝਾੜ 'ਤੇ ਇਸ ਦਾ ਅਸਰ ਪੈ ਸਕਦਾ ਹੈ।

ਇਹ ਵੀ ਪੜ੍ਹੋ:ਸਿੱਧੂ ਦੀਆਂ ਵਧ ਸਕਦੀਆਂ ਹਨ ਮੁਸ਼ਕਿਲਾਂ, ਰੋਡ ਰੇਜ਼ ਮਾਮਲੇ ’ਚ ਅੱਜ ਸੁਣਵਾਈ

ETV Bharat Logo

Copyright © 2025 Ushodaya Enterprises Pvt. Ltd., All Rights Reserved.