ETV Bharat / state

ਲੁਧਿਆਣਾ ਪਹੁੰਚੇ ਸੁਖਬੀਰ ਬਾਦਲ ਨੇ ਕਿਹਾ ਪੰਜਾਬ CM ਦੀ ਨਹੀਂ ਕੋਈ ਪੁੱਛਗਿੱਛ

ਸੁਖਬੀਰ ਸਿੰਘ ਬਾਦਲ (Sukhbir Badal) ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Channi) ਅਤੇ ਨਵੀਂ ਕੈਬਨਿਟ ਵਿਸਥਾਰ ਨੂੰ ਲੈਕੇ ਵੱਡੇ ਸਵਾਲ ਚੁੱਕੇ ਗਏ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਸੀਐੱਮ ਚੰਨੀ ਦੀ ਪਾਰਟੀ ਵਿੱਚ ਕੋਈ ਪੁੱਛਗਿੱਛ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਰੇ ਉਨ੍ਹਾਂ ਦੇ ਕੋਲ ਇਕੱਲੇ ਦਸਤਖਤ ਕਰਵਾਉਣ ਹੀ ਆਉਂਦੇ ਹਨ।

ਪੰਜਾਬ ਦੇ CM ਦੀ ਨਹੀਂ ਕੋਈ ਪੁੱਛਗਿੱਛ-ਸੁਖਬੀਰ ਬਾਦਲ

author img

By

Published : Sep 26, 2021, 6:47 PM IST

Updated : Sep 26, 2021, 7:32 PM IST

ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ‘ਚ ਪ੍ਰਚਾਰ ਕਰਨ ਲਈ ਕਈ ਥਾਵਾਂ ‘ਤੇ ਸਮਾਗਮ ਅਤੇ ਬੈਠਕਾਂ ਦਾ ਪ੍ਰਬੰਧ ਕੀਤਾ ਗਿਆ। ਲੁਧਿਆਣਾ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਵੱਲੋਂ ਡਿਪਟੀ ਸੀਐਮ ਦਲਿਤ ਬਣਾਉਣ ਦੇ ਐਲਾਨ ਤੋਂ ਬਾਅਦ ਹੀ ਕਾਂਗਰਸ ਨੇ ਚਰਨਜੀਤ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਅਕਾਲੀ ਦਲ ਦਾ ਧੰਨਵਾਦ ਕਰਨਾ ਚਾਹੀਦਾ ਹੈ।

'ਚੰਨੀ ਨੂੰ ਅਕਾਲੀ ਦਲ ਦਾ ਧੰਨਵਾਦ ਕਰਨਾ ਚਾਹੀਦਾ'

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਇਹੋ ਜਿਹਾ ਬਣਾਇਆ ਹੈ ਜੋ ਖੁਦ ਕੋਈ ਫ਼ੈਸਲਾ ਨਹੀਂ ਲੈ ਸਕਦਾ। ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ ਆਪਣੀ ਕੈਬਿਨਟ ਦਾ ਫ਼ੈਸਲਾ ਵੀ ਉਹ ਨਹੀਂ ਲੈ ਸਕਦੇ।

ਪੰਜਾਬ ਦੇ CM ਦੀ ਨਹੀਂ ਕੋਈ ਪੁੱਛਗਿੱਛ- ਸੁਖਬੀਰ ਬਾਦਲ

ਰਾਣਾ ਗੁਰਜੀਤ ਨੂੰ ਕੈਬਨਿਟ ਚ ਸ਼ਾਮਿਲ ਕਰਨ ਨੂੰ ਲੈਕੇ ਸਵਾਲ

ਉਨ੍ਹਾਂ ਕਿਹਾ ਕਿ ਰੇਤ ਮਾਫ਼ੀਆ ਵਾਲਿਆਂ ਦੇ ਨਾਮ ਮੁੜ ਤੋਂ ਕੈਬਨਿਟ ‘ਚ ਸ਼ਾਮਿਲ ਕੀਤੇ ਜਾ ਰਹੇ ਹਨ। ਉਨ੍ਹਾਂ ਬਠਿੰਡਾ ‘ਚ ਖਰਾਬ ਹੋਈ ਫਸਲ ਦਾ ਦੌਰਾ ਕਰਨ ਨੂੰ ਲੈ ਕੇ ਵੀ ਮੁੱਖ ਮੰਤਰੀ ਚੰਨੀ ਬਾਰੇ ਕਿਹਾ ਕਿ ਦੌਰਾ ਤਾਂ ਕਰ ਆਏ ਪਰ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ। ਬਾਦਲ ਨੇ ਕਿਹਾ ਕਿ ਕਿਸਾਨਾਂ ਕੋਲ ਪੈਸਾ ਨਹੀਂ ਹੈ ਉਹ ਅਗਲੀ ਫਸਲ ਕਿਵੇਂ ਲਾਉਣਗੇ।

ਸਰਕਾਰ ਬਣਾਉਣ ਦਾ ਠੋਕਿਆ ਦਾਅਵਾ

ਇਸ ਦੌਰਾਨ ਸੁਖਬੀਰ ਬਾਦਲ ਨੇ ਮੁੜ ਤੋਂ ਕਿਹਾ ਕਿ ਅਗਲੀਆਂ ਵਿਧਾਨ ਸਭਾ ਚੋਣਾਂ ‘ਚ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ ਬਣੇਗੀ। ਇਸ ਦੌਰਾਨ ਜਦੋਂ ਉਨ੍ਹਾਂ ਨੂੰ ਬੇਅਦਬੀਆਂ ਅਤੇ ਨਸ਼ੇ ਦੇ ਮੁੱਦੇ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਸਿਰਫ ਚੋਣਾਂ ਦੌਰਾਨ ਹੀ ਇਸ ਨੂੰ ਮੁੱਦਾ ਬਣਾਉਂਦਿਆਂ ਹਨ ਕਿਉਂਕਿ ਉਨ੍ਹਾਂ ਕੋਲ ਕੋਈ ਹੋਰ ਮੁੱਦਾ ਨਹੀਂ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਦਿੱਲੀ ਤੋਂ ਚੱਲਦੀ ਹੈ ਅਤੇ ਦਿੱਲੀ ਤੋਂ ਵੀ ਕੋਈ ਇੱਕ ਨਹੀਂ ਸਗੋਂ ਤਿੰਨ ਤਿੰਨ ਜਣੇ ਸਰਕਾਰ ਚਲਾਉਂਦੇ ਹਨ। ਇਸ ਦੌਰਾਨ ਉਨ੍ਹਾਂ ਦਾਅਦਾ ਕੀਤਾ ਹੈ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਹੋਵੇਗੀ।

ਇਹ ਵੀ ਪੜ੍ਹੋ:ਪੰਜਾਬ ਕੈਬਨਿਟ ਦੀ ਫਾਈਨਲ ਲਿਸਟ!

Last Updated : Sep 26, 2021, 7:32 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.