ETV Bharat / state

ਸੁਖਬੀਰ ਬਾਦਲ ਨੇ ਕੈਪਟਨ ਤੇ ਸੁੱਖੀ ਰੰਧਾਵਾ 'ਤੇ ਸਾਧੇ ਨਿਸ਼ਾਨੇ - ਲੁਧਿਆਣਾ ਸ਼ਹਿਰ

ਲੁਧਿਆਣਾ ਦੌਰੇ ਦੌਰਾਨ ਪ੍ਰਧਾਨ ਸੁਖਬੀਰ ਬਾਦਲ (Sukhbir Badal ) ਅਰੂਸਾ ਆਲਮ ਦੀ ਜਾਂਚ ਮਾਮਲੇ 'ਤੇ ਬੋਲਦਿਆ ਕਿਹਾ ਕਿ ਕੈਪਟਨ ਦੇ ਕਾਰਜਕਾਲ ਦੌਰਾਨ ਸੁੱਖੀ ਰੰਧਾਵਾ (Sukhi Randhawa) ਮੰਤਰੀ ਸਨ, ਉਸ ਸਮੇਂ ਸੁੱਖੀ ਰੰਧਾਵਾ ਕੁੱਝ ਨਹੀ ਬੋਲਦੇ ਸਨ।

ਸੁਖਬੀਰ ਬਾਦਲ ਨੇ ਕੈਪਟਨ ਤੇ ਸੁੱਖੀ ਰੰਧਾਵਾ 'ਤੇ ਸਾਧੇ ਨਿਸ਼ਾਨੇ

author img

By

Published : Oct 22, 2021, 5:38 PM IST

ਲੁਧਿਆਣਾ: ਕੈਪਟਨ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਐਲਾਨ ਤੋਂ ਬਾਅਦ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਸਿਆਸੀ ਮੁਸ਼ਕਿਲਾਂ ਵੱਧਦੀਆਂ ਜਾਪਦੀਆਂ ਹਨ। ਦੋਵਾਂ ਪਾਰਟੀਆਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਮੋਰਚਾ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਹੈ।

ਲੁਧਿਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ (Sukhbir Badal ) ਭਾਰਤ ਨੇ ਕਈ ਅਹਿਮ ਮੁੱਦਿਆਂ 'ਤੇ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸੁੱਖੀ ਰੰਧਾਵਾ (Sukhi Randhawa) ਅਰੂਸਾ ਆਲਮ ਦੀ ਜਾਂਚ ਕਰਵਾਉਣ ਦੀ ਗੱਲ ਕਹਿ ਰਹੇ ਹਨ। ਪਰ ਜਦੋਂ ਕੈਪਟਨ ਦੇ ਕਾਰਜਕਾਲ ਦੌਰਾਨ ਮੰਤਰੀ ਸਨ, ਉਦੋਂ ਕੁੱਝ ਕਿਉਂ ਨਹੀਂ ਬੋਲੇ, ਸੁਖਬੀਰ ਬਾਦਲ ਨੇ ਕਿਹਾ ਕਿ ਉਦੋਂ ਸੁੱਖੀ ਰੰਧਾਵਾ ਕੈਪਟਨ ਨਾਲ ਰਹਿੰਦੇ ਸਨ ਅਤੇ ਸਭ ਤੋਂ ਵੱਧ ਅਕਾਲੀ ਦਲ ਖ਼ਿਲਾਫ਼ ਬੋਲਦੇ ਸਨ।

ਸੁਖਬੀਰ ਬਾਦਲ ਨੇ ਕੈਪਟਨ ਤੇ ਸੁੱਖੀ ਰੰਧਾਵਾ 'ਤੇ ਸਾਧੇ ਨਿਸ਼ਾਨੇ

2 ਹਫਤਿਆਂ 'ਚ ਸੁਖਬੀਰ ਬਾਦਲ ਦਾ 5ਵਾਂ ਗੇੜਾ

ਲੁਧਿਆਣਾ ਵਿੱਚ ਜਿੱਥੇ ਸੁਖਬੀਰ ਬਾਦਲ (Sukhbir Badal ) ਲਗਾਤਾਰ ਦੌਰੇ ਕਰ ਰਹੇ ਹਨ। ਉੱਥੇ ਹੀ ਸੁਖਬੀਰ ਦਾ ਸ਼ੁੱਕਰਵਾਰ ਨੂੰ ਲੁਧਿਆਣਾ ਵਿੱਚ 5ਵਾਂ ਗੇੜਾ ਰਿਹਾ ਹੈ। ਲੁਧਿਆਣਾ ਵਿੱਚ ਬੀਤੀ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੂੰ ਵੱਡੀ ਹਾਰ ਮਿਲੀ ਸੀ, ਸਿਰਫ਼ ਇੱਕੋ ਹੀ ਸਾਹਨੇਵਾਲ ਦੀ ਸੀਟ ਅਕਾਲੀ ਦਲ ਦੀ ਝੋਲੀ ਪਈ ਸੀ। ਹਾਲਾਂਕਿ ਜ਼ਿਮਨੀ ਚੋਣ ਵਿੱਚ ਦੂਜੀ ਸੀਟ ਅਕਾਲੀ ਦਲ ਨੂੰ ਇਯਾਲੀ ਦੇ ਰੂਪ ਵਿੱਚ ਮੁੱਲਾਂਪੁਰ ਤੋਂ ਮਿਲੀ। ਪਰ ਲੁਧਿਆਣਾ ਸ਼ਹਿਰ ਵਿੱਚ ਅਕਾਲੀ ਦਲ ਬੁਰੀ ਤਰਾਂ ਨਾਲ ਹਾਰਿਆ ਸੀ, ਅਕਾਲੀ ਦਲ ਦੇ ਜਿਆਦਤਰ ਉਮੀਦਵਾਰ 3 ਨੰਬਰ 'ਤੇ ਰਹੇ ਸਨ। ਜਿਸ ਕਰਕੇ ਸੁਖਬੀਰ (Sukhbir Badal ) ਲਗਾਤਾਰ ਲੁਧਿਆਣਾ ਦੇ ਦੌਰੇ ਕਰ ਰਹੇ ਹਨ।

CBSE ਵੱਲੋਂ ਪੰਜਾਬੀ ਭਾਸ਼ਾ ਨੂੰ ਬਾਹਰ ਕੱਢਣਾ ਬੇਹੱਦ ਮੰਦਭਾਗਾ

ਇਸ ਦੌਰਾਨ ਸੁਖਬੀਰ ਬਾਦਲ (Sukhbir Badal ) ਨੇ ਸੀ.ਬੀ.ਐਸ.ਈ ਵੱਲੋਂ ਪੰਜਾਬੀ ਭਾਸ਼ਾ ਨੂੰ ਬਾਹਰ ਕੱਢਣ ਦੇ ਮੁੱਦੇ 'ਤੇ ਵੀ ਕਿਹਾ ਕਿ ਇਹ ਬੇਹੱਦ ਮੰਦਭਾਗੀ ਗੱਲ ਹੈ। ਸੁਖਬੀਰ ਬਾਦਲ (Sukhbir Badal ) ਨੇ ਮੁੱਖ ਮੰਤਰੀ ਚੰਨੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਚੰਨੀ ਇਸ ਮੁੱਦੇ ਦਾ ਵਿਰੋਧ ਹੀ ਨਹੀਂ ਕਰ ਰਹੇ, ਜੋ ਕੇਂਦਰ ਨੇ ਫ਼ੈਸਲਾ ਲਿਆ ਹੈ। ਸੁਖਬੀਰ ਬਾਦਲ (Sukhbir Badal ) ਨੇ ਵੀ ਕਿਹਾ ਕਿ ਜਿੰਨੇ ਵੀ ਪੰਜਾਬ ਦੇ ਵਿੱਚ ਗੈਂਗਸਟਰ ਨੇ ਉਹ ਸੁੱਖੀ ਰੰਧਾਵਾ (Sukhi Randhawa) ਦੀ ਹੀ ਦੇਣ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਬੀਜ ਘੁਟਾਲਾ ਅਤੇ ਹੋਰ ਵੀ ਵੱਡੇ ਘਪਲੇ ਸੁੱਖੀ ਰੰਧਾਵਾ ਦੇ ਅਧੀਨ ਹੋਏ ਹਨ।

ਚਰਨਜੀਤ ਚੰਨੀ ਨੇ ਨਹੀ ਦਿੱਤਾ ਕਿਸਾਨਾ ਨੂੰ ਮੁਆਵਜ਼ਾ: ਸੁਖਬੀਰ ਬਾਦਲ

ਸੁਖਬੀਰ ਬਾਦਲ ਨੇ ਕਿਹਾ ਚਰਨਜੀਤ ਚੰਨੀ ਨੇ ਕਿਸੇ ਵੀ ਕਿਸਾਨ ਨੂੰ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ, ਸਿਰਫ਼ ਫੋਟੋਆਂ ਹੀ ਖਿੱਚਵਾਈਆਂ ਹਨ। ਜਦੋਂ ਕਿ ਖੇਤੀ ਕਾਨੂੰਨ ਵੀ ਕਾਂਗਰਸ ਦੀ ਹੀ ਦੇਣ ਹੈ। ਦੂਜੇ ਪਾਸੇ ਕਾਂਗਰਸ ਅਤੇ ਸਿੱਧੂ ਕਿਸਾਨਾਂ ਦਾ ਮਸਲਾ ਹੱਲ ਕਰਵਾਉਣ ਦੀ ਗੱਲ ਕਹਿ ਰਹੇ ਹਨ ਅਤੇ ਜੇਕਰ ਹੱਲ ਕਰਵਾ ਸਕਦੇ ਸਨ ਤਾਂ ਐਨੇ ਕਿਸਾਨ ਕਿਉਂ ਬਾਰਡਰ 'ਤੇ ਸਹੀਦ ਕਰਵਾ ਦਿੱਤੇ ਹਨ। ਕੈਪਟਨ ਜਿੰਨੀ ਮਰਜ਼ੀਆਂ ਪਾਰਟੀਆਂ ਬਣਾ ਲੈਣ ਪਰ ਪੰਜਾਬ ਵਿੱਚ ਮੁੱਖ ਪਾਰਟੀ ਅਕਾਲੀ ਦਲ ਹੀ ਹੈ। ਪੰਜਾਬ ਵਿੱਚ ਜਿੰਨੀਆਂ ਵੀ ਪਾਰਟੀਆਂ ਬਣਨਗੀਆਂ, ਉਨ੍ਹਾਂ ਨੇ ਵਿਰੋਧ ਅਕਾਲੀ ਦਲ ਦਾ ਹੀ ਕਰਨਾ ਹੈ।

ਇਹ ਵੀ ਪੜ੍ਹੋ:- ਹਰੀਸ਼ ਰਾਵਤ ਦੀ ਹੋਈ ਛੁੱਟੀ, ਪੰਜਾਬ ਕਾਂਗਰਸ ਪ੍ਰਭਾਰੀ ਬਣੇ ਹਰੀਸ਼ ਚੌਧਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.