ਲੁਧਿਆਣਾ: ਗੁਰੂਦੁਆਰਾ ਆਲਮਗੀਰ ਸਾਹਿਬ ਵਿੱਚ ਵੱਖ ਵੱਖ ਜਥੇਬੰਦੀਆਂ ਨਾਲ ਮੀਟਿੰਗ ਕਰਨ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੀਟਿੰਗ ਵਿੱਚ ਹਿੱਸਾ ਲੈਂਦਿਆਂ ਤਮਾਮ ਮੁੱਦਿਆਂ ਉੱਤੇ ਗੱਲਬਾਤ ਕੀਤੀ ਹੈ ਅਤੇ ਸਿੱਖ ਭਾਈਚਾਰੇ ਵਿੱਚ ਹੋ ਰਹੇ ਵਿਤਕਰਿਆਂ ਨੂੰ ਲੈ ਕੇ ਵੀ ਗੱਲਬਾਤ ਕੀਤੀ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਕੇਜਰੀਵਾਲ ਚਲਾ ਰਿਹਾ ਹੈ ਅਤੇ ਪੰਜਾਬ ਵਿੱਚੋਂ ਪੈਸੇ ਇਕੱਠੇ ਕਰਕੇ ਕੇਜਰੀਵਾਲ ਨੂੰ ਦਿੱਤੇ ਜਾ ਰਹੇ ਨੇ। ਉਨ੍ਹਾਂ ਕਿਹਾ ਕਿ ਰਾਘਵ ਚੱਢਾ ਪੰਜਾਬ ਦੇ ਅਫ਼ਸਰਾਂ ਨੂੰ ਹੁਕਮ ਦਿੰਦਾ ਹੈ ਅਤੇ ਉਸ ਦੇ ਹੁਕਮਾਂ ਨਾਲ ਕੰਮ ਹੋ ਰਿਹਾ ਹੈ।
ਕਾਨੂੰਨ ਵਿਵਸਥਾ: ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਅੰਦਰ ਕਾਨੂੰਨ ਵਿਵਸਥਾ ਨਾਮ ਦੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਨੂੰ ਭਗਵੰਤ ਮਾਨ ਨਹੀਂ ਬਲਕਿ ਰਾਘਵ ਚੱਡਾ ਚਲਾ ਰਹੇ ਨੇ ਉਨ੍ਹਾਂ ਕਿਹਾ ਕਿ ਹੁਣ ਭਰਤੀ ਸਕੇਮ ਸਾਹਮਣੇ ਆ ਰਹੇ ਨੇ ਅਤੇ ਜ਼ਿਆਦਾਤਰ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਨੇ । ਉਨ੍ਹਾਂ ਕਿਹਾ ਕਿ ਸਰਕਾਰ ਲੀਪਾ ਪੋਥੀ ਕਰ ਰਹੀ ਹੈ ਜੋ ਪੰਜਾਬ ਦੇ ਲੋਕਾਂ ਨਾਲ ਧੋਖਾ ਹੋਇਆ ਹੈ। ਉਨ੍ਹਾ ਆਬਕਾਰੀ ਨੀਤੀ ਨੂੰ ਲੈਕੇ ਵੀ ਸਵਾਲ ਚੁੱਕੇ, ਉਨ੍ਹਾ ਕਿਹਾ ਕਿ ਇਨ੍ਹਾ ਨੇ ਕਰੋੜਾਂ ਦਾ ਆਬਕਾਰੀ ਨੀਤੀ ਵਿੱਚ ਘਪਲਾ ਕੀਤਾ ਹੈ ਅਤੇ ਹੁਣ ਇਸ ਘਪਲੇ ਵਿੱਚ ਈ ਡੀ ਛਾਪੇਮਾਰੀ ਕਰਕੇ ਇੱਕ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਰਹੀ ਹੈ ਅਤੇ ਇਨ੍ਹਾ ਦਾ ਜਲਦ ਹੀ ਪਰਦਾਫਾਸ਼ ਹੋਵੇਗਾ।
ਇਹ ਵੀ ਪੜ੍ਹੋ: Qaumi Insaaf Morcha : ਮੁੜ ਚੰਡੀਗੜ੍ਹ ਵੱਲ ਵਧਿਆ ਕੌਮੀ ਇਨਸਾਫ਼ ਮੋਰਚਾ, ਪੁਲਿਸ ਨੇ ਵਧਾਈ ਸੁਰੱਖਿਆ
24 ਘੰਟੇ ਬਿਜਲੀ: ਇੰਡਰਸਟਰੀ ਪਾਲਿਸੀ ਨੂੰ ਲੈਕੇ ਸੁਖਬੀਰ ਬਾਦਲ ਨੇ ਆਪ ਸਰਕਾਰ ਉੱਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਅੱਜ ਤੱਕ ਪੰਜਾਬ ਦੀ ਇੰਡਰਸਟਰੀ ਬਾਹਰ ਨਹੀਂ ਗਈ ਬਲਕਿ ਬਾਹਰੀ ਸੂਬਿਆਂ ਤੋਂ ਇੰਡਰਸਟਰੀ ਪੰਜਾਬ ਆਉਂਦੀ ਸੀ, ਪਰ ਹੁਣ ਪੰਜਾਬ ਦੀ ਇੰਡਰਸਟਰੀ ਦਾ ਬਾਹਰ ਜਾਣਾ ਮਾੜਾ ਸੰਕੇਤ ਹੈ ਅਤੇ ਬਿਜਲੀ ਦੇ ਵਧੇ ਰੇਟ ਨੂੰ ਲੈਕੇ ਵੀ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਰਕਾਰ ਸਮੇਂ ਲੋਕਾਂ ਨੂੰ 24 ਘੰਟੇ ਬਿਜਲੀ ਮਿਲਦੀ ਸੀ ਅਤੇ ਹੁਣ ਕੁਝ ਥਰਮਲ ਪਲਾਂਟ ਬੰਦ ਕਰ ਦਿੱਤੇ ਗਏ ਨੇ ਜਿਸ ਨਾਲ ਲੋਕਾਂ ਨੂੰ ਬਿਜਲੀ ਮਹਿੰਗੀ ਮਿਲੇਗੀ ਅਤੇ ਗਰਮੀਆਂ ਵਿਚ ਲੋਕ ਜਰਨੇਟਰ ਅਤੇ ਇਨਵਰਟਰ ਖਰੀਦਣਗੇ । ਉਹਨਾਂ ਕਿਹਾ ਕਿ ਸਰਕਾਰ ਹਰ ਫਰੰਟ ਉੱਤੇ ਫੈਲ ਸਾਬਿਤ ਹੋ ਰਹੀ ਹੈ।