ਕੁਆਲਾਲੰਪੁਰ (ਮਲੇਸ਼ੀਆ) : ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਦਾ ਫਾਈਨਲ ਮੈਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 2 ਫਰਵਰੀ ਦਿਨ ਐਤਵਾਰ ਨੂੰ ਬੀਓਮਾਸ ਓਵਲ 'ਚ ਖੇਡਿਆ ਗਿਆ। ਇਸ ਮੈਚ 'ਚ ਭਾਰਤੀ ਟੀਮ ਨੇ ਇਕਤਰਫਾ ਜਿੱਤ ਦਰਜ ਕੀਤੀ ਅਤੇ ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾਇਆ।
ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾਇਆ
ਭਾਰਤ ਨੇ ਖ਼ਿਤਾਬੀ ਮੁਕਾਬਲੇ ਵਿੱਚ ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾ ਦਿੱਤਾ। ਟਾਸ ਹਾਰ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰਦੇ ਹੋਏ ਭਾਰਤ ਨੇ ਨਿਰਧਾਰਿਤ 20 ਓਵਰਾਂ 'ਚ ਅਫਰੀਕਾ ਨੂੰ ਸਿਰਫ 82 ਦੌੜਾਂ 'ਤੇ ਆਊਟ ਕਰ ਦਿੱਤਾ। ਇਸ ਤੋਂ ਬਾਅਦ ਗੋਂਗੜੀ ਤ੍ਰਿਸ਼ਾ ਦੀਆਂ ਅਜੇਤੂ 44 ਦੌੜਾਂ ਅਤੇ ਸਾਨਿਕਾ ਚਾਲਕੇ ਦੀਆਂ ਅਜੇਤੂ 26 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਮਦਦ ਨਾਲ 11.2 ਓਵਰਾਂ 'ਚ 84 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
𝐂𝐇𝐀𝐌𝐏𝐈𝐎𝐍𝐒 🏆 🇮🇳
— ICC (@ICC) February 2, 2025
Congratulations India 👏#U19WorldCup #SAvIND pic.twitter.com/OZ7KMDkG4E
ਲਗਾਤਾਰ ਦੂਜੀ ਵਾਰ ਕੀਤਾ ਖਿਤਾਬ 'ਤੇ ਕਬਜ਼ਾ
ਨਿੱਕੀ ਪ੍ਰਸਾਦ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਲਗਾਤਾਰ ਦੂਜੀ ਵਾਰ ਇਸ ਖਿਤਾਬ 'ਤੇ ਕਬਜ਼ਾ ਕੀਤਾ। ਇਸ ਤੋਂ ਪਹਿਲਾਂ 2023 'ਚ ਪਹਿਲੀ ਵਾਰ ਖੇਡੇ ਗਏ ਇਸ ਟੂਰਨਾਮੈਂਟ 'ਚ ਸ਼ੈਫਾਲੀ ਵਰਮਾ ਦੀ ਅਗਵਾਈ 'ਚ ਟੀਮ ਇੰਡੀਆ ਨੇ ਇਹ ਖਿਤਾਬ ਜਿੱਤਿਆ ਸੀ।
ਗੇਂਦਬਾਜ਼ਾਂ ਦੇ ਦਮ 'ਤੇ ਟੀਮ ਜਿੱਤੀ
ਮਹਿਲਾ ਅੰਡਰ 19 ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੈਚ 'ਚ ਦੱਖਣੀ ਅਫਰੀਕਾ ਦੀ ਟੀਮ 20 ਓਵਰਾਂ 'ਚ ਸਿਰਫ 82 ਦੌੜਾਂ 'ਤੇ ਆਲ ਆਊਟ ਹੋ ਗਈ। ਟੀਮ ਇੰਡੀਆ ਨੂੰ ਲਗਾਤਾਰ ਦੂਜੀ ਵਾਰ ਚੈਂਪੀਅਨ ਬਣਨ ਲਈ ਸਿਰਫ਼ 83 ਦੌੜਾਂ ਦੀ ਲੋੜ ਸੀ। ਜਿਸ ਦਾ ਪਿੱਛਾ ਭਾਰਤੀ ਟੀਮ ਨੇ ਆਸਾਨੀ ਨਾਲ ਕਰ ਲਿਆ। ਭਾਰਤ ਲਈ ਜੀ ਤ੍ਰਿਸਾ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ। ਜਦੋਂ ਕਿ ਵੈਸ਼ਨਵੀ, ਆਯੂਸ਼ੀ ਅਤੇ ਪਰੂਣਿਕਾ ਸਿਸੋਦੀਆ ਨੇ 2-2 ਵਿਕਟਾਂ ਲਈਆਂ। ਸ਼ਬਨਮ ਸ਼ਕੀਲ ਨੂੰ ਇੱਕ ਵਿਕਟ ਮਿਲੀ।
ਭਾਰਤੀ ਬੱਲੇਬਾਜ਼ਾਂ ਨੇ ਵੀ ਕੀਤਾ ਕਮਾਲ
ਦੱਖਣੀ ਅਫਰੀਕਾ ਖਿਲਾਫ ਫਾਈਨਲ ਮੈਚ 'ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਬੱਲੇਬਾਜ਼ਾਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। 82 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਟੀਮ ਇੰਡੀਆ ਨੇ ਸਿਰਫ ਇਕ ਵਿਕਟ ਗਵਾ ਦਿੱਤੀ। ਟੀਮ ਇੰਡੀਆ ਦੀ ਸਲਾਮੀ ਬੱਲੇਬਾਜ਼ ਜੀ ਕਾਮਿਨੀ ਸਿਰਫ 8 ਦੌੜਾਂ ਬਣਾ ਕੇ ਆਊਟ ਹੋ ਗਈ। ਹਾਲਾਂਕਿ ਦੂਜੀ ਸਲਾਮੀ ਬੱਲੇਬਾਜ਼ ਅਤੇ ਇਸ ਟੂਰਨਾਮੈਂਟ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਬੱਲੇਬਾਜ਼ ਜੀ ਟ੍ਰੀਸਾ ਨੇ 33 ਗੇਂਦਾਂ 'ਚ 44 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਥੇ ਹੀ ਸਾਨਿਕਾ ਚਾਲਕੇ 22 ਗੇਂਦਾਂ 'ਤੇ 26 ਦੌੜਾਂ ਬਣਾ ਕੇ ਅਜੇਤੂ ਪਰਤੀ।