ETV Bharat / state

ਪਿਤਾ ਦਾ ਹਾਲ ਜਾਣਨ DMC ਹਸਪਤਾਲ ਪਹੁੰਚੇ ਸੁਖਬੀਰ ਬਾਦਲ - ਪਿਤਾ ਦਾ ਹਾਲ ਜਾਣਨ DMC ਹਸਪਤਾਲ ਪਹੁੰਚੇ ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ (Sukhbir Badal) ਵੀ ਲੁਧਿਆਣਾ ਦੇ ਹੀਰੋ ਆਪਣੇ ਪਿਤਾ ਦਾ ਪਤਾ ਲੈਣ ਲਈ ਹਾਰਟ ਹਸਪਤਾਲ ਪਹੁੰਚੇ।

ਪਿਤਾ ਦਾ ਹਾਲ ਜਾਣਨ DMC ਹਸਪਤਾਲ ਪਹੁੰਚੇ ਸੁਖਬੀਰ ਬਾਦਲ

author img

By

Published : Jan 19, 2022, 9:17 PM IST

ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ (Parkash Singh Badal) ਲੁਧਿਆਣਾ ਡੀਐਮਸੀ ਹਸਪਤਾਲ (DMC Hospital) ਚੈੱਕਅਪ ਕਰਵਾਉਣ ਆਏ ਤਾਂ ਉਹ ਕੋਰੋਨਾ ਪੌਜ਼ੀਟਿਵ ਨਿਕਲੇ। ਜਿਸ ਤੋਂ ਬਾਅਦ ਪਹਿਲਾਂ ਉਨ੍ਹਾਂ ਨੂੰ ਘਰ ਭੇਜਣ ਦੀ ਗੱਲ ਹੋਈ ਪਰ ਬਾਅਦ ਵਿੱਚ ਉਨ੍ਹਾਂ ਦੀ ਸਿਹਤ ਦੇ ਮੱਦੇਨਜ਼ਰ ਉਨ੍ਹਾਂ ਨੂੰ ਹਸਪਤਾਲ ਵਿੱਚ ਰੱਖਣ ਦਾ ਫ਼ੈਸਲਾ ਲਿਆ ਅਤੇ ਇਸ ਦੌਰਾਨ ਉਨ੍ਹਾਂ ਦਾ ਹਾਲ ਜਾਨਣ ਲਈ ਉਨ੍ਹਾਂ ਦੇ ਬੇਟੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ (Sukhbir Badal) ਵੀ ਲੁਧਿਆਣਾ ਦੇ ਹੀਰੋ ਹਾਰਟ ਹਸਪਤਾਲ ਪਹੁੰਚੇ।

ਇਸ ਦੌਰਾਨ ਸੁਖਬੀਰ ਬਾਦਲ (Sukhbir Badal) ਨੇ ਕਿਹਾ ਕਿ ਉਨ੍ਹਾਂ ਨੂੰ ਥੋੜ੍ਹਾ ਬੁਖਾਰ ਸੀ ਅਤੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਚੈੱਕਅਪ ਲਈ ਭੇਜਿਆ ਗਿਆ ਤਾਂ ਉਹ ਕੋਰੋਨਾ ਪੌਜ਼ੀਟਿਵ ਆ ਗਏ ਸਨ। ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਸਿਹਤ ਬਿਲਕੁਲ ਠੀਕ ਹੈ।

ਪਿਤਾ ਦਾ ਹਾਲ ਜਾਣਨ DMC ਹਸਪਤਾਲ ਪਹੁੰਚੇ ਸੁਖਬੀਰ ਬਾਦਲ

ਜਿਸ ਕਰਕੇ ਉਹ ਉਨ੍ਹਾਂ ਦਾ ਹਾਲ ਜਾਣਨ ਲਈ ਲੁਧਿਆਣਾ ਦੇ ਹਸਪਤਾਲ ਵਿੱਚ ਪਹੁੰਚੇ ਸਨ, ਉਨ੍ਹਾਂ ਇਹ ਵੀ ਕਿਹਾ ਕਿ ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ, ਇਸ ਦੌਰਾਨ ਬਹੁਤਾ ਕੁਝ ਨਾ ਬੋਲਦੇ ਹੋਏ ਸੁਖਬੀਰ ਬਾਦਲ ਨੇ ਅਕਾਲੀ ਦਲ ਦੀ ਜਿੱਤ ਦਾ ਦਾਅਵਾ ਕੀਤਾ ਅਤੇ ਉਥੋਂ ਚਲੇ ਗਏ।

ਦੱਸ ਦਈਏ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਟੈਸਟ ਕਰਵਾਉਣ ਲਈ ਡੀਐਮਸੀ ਹਸਪਤਾਲ (DMC Hospital) ਲਿਆਂਦਾ ਗਿਆ ਸੀ ਤਾਂ ਇਸ ਦੌਰਾਨ ਮੀਡੀਆ ਨੂੰ ਉਨ੍ਹਾਂ ਤੋਂ ਦੂਰ ਰੱਖਿਆ ਗਿਆ। ਨਾਲ ਹੀ ਹਸਪਤਾਲ ਦੇ ਸਟਾਫ ਵੱਲੋਂ ਪੀ. ਪੀ. ਕਿੱਟਾਂ ਪਾ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਵੀਲ੍ਹਚੇਅਰ ’ਤੇ ਬਿਠਾ ਕੇ ਅੰਦਰ ਚੈੱਕਅੱਪ ਲਈ ਲਿਜਾਇਆ ਗਿਆ। ਇਹ ਪਹਿਲਾ ਮੌਕਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਵ੍ਹੀਲਚੇਅਰ ’ਤੇ ਦੇਖਿਆ ਗਿਆ ਹੋਵੇ। ਜਾਣਕਾਰੀ ਅਨੁਸਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪਿਛਲੇ ਦਿਨਾਂ ਤੋਂ ਕੋਰੋਨਾ ਦੇ ਲੱਛਣ ਸਨ ਜਿਸ ਕਾਰਨ ਉਨ੍ਹਾਂ ਚੈੱਕਅੱਪ ਲਈ ਲਿਆਂਦਾ ਗਿਆ ਸੀ।

ਇਹ ਵੀ ਪੜ੍ਹੋ: ਪ੍ਰਕਾਸ਼ ਸਿੰਘ ਬਾਦਲ ਕੋਰੋਨਾ ਪਾਜ਼ੀਟਿਵ

ETV Bharat Logo

Copyright © 2025 Ushodaya Enterprises Pvt. Ltd., All Rights Reserved.