ਲੁਧਿਆਣਾ : ਲੁਧਿਆਣਾ ਦੇ ਦੁੱਗਰੀ ਪੁਲ ਦੇ ਨੇੜੇ ਉਸ ਸਮੇਂ ਵੱਡਾ (Suicide Attempt By Student) ਹੰਗਾਮਾ ਹੋ ਗਿਆ ਜਦੋਂ ਕਰੀਬ 15 ਸਾਲ ਦੇ ਨਿਜੀ ਸਕੂਲ ਦੇ ਵਿਦਿਆਰਥੀ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਬੱਚੇ ਨੂੰ ਨਹਿਰ ਵਿੱਚ ਛਾਲ ਮਾਰਦੇ ਦੇਖ ਆਸ-ਪਾਸ ਦੇ ਲੋਕ ਇਕੱਠੇ ਹੋ ਗਏ, ਜਿਸ ਤੋਂ ਬਾਅਦ ਗੋਤਾਖੋਰਾਂ ਵੱਲੋਂ ਬੱਚੇ ਨੂੰ ਸਹੀ ਸਲਾਮਤ ਨਹਿਰ ਤੋਂ ਬਾਹਰ ਕੱਢ ਲਿਆ ਗਿਆ। ਬੱਚੇ ਦੀ ਹਾਲਤ ਠੀਕ ਦੱਸੀ ਜਾ ਰਹੀ, ਜਿਸਦੀ ਵੀਡਿਓ ਵੀ ਵਾਇਰਲ ਹੋ ਰਹੀ ਹੈ। ਪਰਿਵਾਰ ਨੇ ਬੱਚੇ ਦੀ ਵੀਡਿਓ ਬਣਾਉਣ ਤੋਂ ਇਨਕਾਰ ਕੀਤਾ ਅਤੇ ਬੱਚੇ ਨੂੰ ਲੈਕੇ ਚਲੇ ਗਏ।
ਪਰਿਵਾਰ ਵੱਲੋਂ ਮੀਡੀਆ ਕਰਮੀਆਂ ਨਾਲ ਬਦਸਲੂਕੀ : ਇਸ ਦੌਰਾਨ ਜਦੋਂ ਮੌਕੇ ਉੱਤੇ ਕਵਰੇਜ਼ ਕਰਨ ਲਈ ਮੀਡੀਆਕਰਮੀ (Accident at Dugri Bridge in Ludhiana) ਪਹੁੰਚੇ ਤਾਂ ਪਰਿਵਾਰ ਨੇ ਉਹਨਾਂ ਨਾਲ ਬਦਸਲੂਕੀ ਕੀਤੀ ਅਤੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਬੱਚੇ ਨੇ ਸਕੂਲ ਦੀ ਵਰਦੀ ਪਾਈ ਹੋਈ ਸੀ ਅਤੇ ਦੁਪਹਿਰ ਵੇਲੇ ਛੁੱਟੀ ਦੌਰਾਨ ਉਸ ਨੇ ਨਹਿਰ ਵਿੱਚ ਛਾਲ ਮਾਰੀ ਹੈ। ਹਾਲਾਂਕਿ ਉਸਨੇ ਇਹ ਕਦਮ ਕਿਉਂ ਚੁੱਕਿਆ ਇਸ ਬਾਰੇ ਕੋਈ ਵੀ ਖੁਲਾਸਾ ਨਹੀਂ ਹੋ ਸਕਿਆ ਹੈ। ਸਾਰੇ ਹੀ ਨਿੱਜੀ ਸਕੂਲਾਂ ਦੇ ਵਿੱਚ ਸਤੰਬਰ ਮਹੀਨੇ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਹਨ। ਵਿਦਿਆਰਥੀ ਕਾਫੀ ਪ੍ਰੇਸ਼ਾਨ ਲੱਗ ਰਿਹਾ ਸੀ। ਉਸ ਉੱਤੇ ਪੜਾਈ ਦਾ ਦਬਾਅ ਸੀ ਜਾਂ ਫਿਰ ਕੁਝ ਹੋਰ, ਇਸ ਬਾਰੇ ਹਾਲੇ ਪਤਾ ਨਹੀਂ ਚੱਲ ਸਕਿਆ ਹੈ।
- ASI beat up person: ਲੁਧਿਆਣਾ 'ਚ ਏਐੱਸਆਈ ਨੇ ਨਾਰੀਅਲ ਵੇਚਣ ਵਾਲੇ ਦੀ ਕੀਤੀ ਕੁੱਟਮਾਰ, ਵੀਡੀਓ ਵਾਇਰਲ, ਏਐੱਸਆਈ ਨੂੰ ਸਸਪੈਂਡ ਕਰਨ ਦੀ ਮੰਗ
- CM Khattar met Dera Beas chief: ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ ਨਾਲ ਕੀਤੀ ਮੁਲਾਕਤ, ਜਾਣੋ ਮੰਤਵ
- Punjab First Tourism Summit Travel Mart Start: ਪੰਜਾਬ ਦੇ ਪਹਿਲੇ ਟੂਰਿਜ਼ਮ ਸੰਮੇਲਨ ਦਾ ਆਗਾਜ਼, ਕਾਮੇਡੀਅਨ ਕਪਿਲ ਸ਼ਰਮਾ ਨੇ AAP ਸਰਕਾਰ ਦੀ ਕੀਤੀ ਸ਼ਲਾਘਾ
ਮੌਕੇ ਉੱਤੇ ਮੌਜੂਦ ਗੋਤਾਖੋਰਾਂ ਨੇ ਦੱਸਿਆ ਕਿ ਬੱਚੇ ਨੇ ਗਿੱਲ ਨਹਿਰ ਦੇ ਨੇੜੇ ਛਾਲ ਮਾਰੀ ਹੈ। ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਉਹ ਰੁੜ੍ਹਦਾ ਹੋਇਆ ਦੁੱਗਰੀ ਨਹਿਰ ਤੱਕ ਪਹੁੰਚ ਗਿਆ ਸੀ। ਗੋਤਾਖੋਰ ਨੇ ਕਿਹਾ ਕਿ ਬਹੁਤ ਮੁਸ਼ਕਿਲ ਦੇ ਨਾਲ ਉਸਨੇ ਵਿਦਿਆਰਥੀ ਦੀ ਜਾਨ ਬਚਾਈ ਕਿਉਂਕਿ ਨਹਿਰ ਦੇ ਨੇੜੇ ਤੇੜੇ ਕੋਈ ਕੂੜਾ ਸੁੱਟ ਨਾ ਸਕੇ, ਇਸ ਕਰਕੇ ਜਾਲੀਆਂ ਲਗਾਈਆਂ ਗਈਆਂ ਹਨ। ਪੰਜ-ਪੰਜ ਫੁੱਟ ਉੱਚੀਆਂ ਜਾਲੀਆਂ ਟੱਪ ਕੇ ਉਸਨੇ ਬੱਚੇ ਦੀ ਜਾਨ ਬਚਾਈ ਹੈ।