ਲੁਧਿਆਣਾ : ਲੁਧਿਆਣਾ ਐੱਸਟੀਐੱਫ ਰੇਂਜ ਵੱਲੋਂ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ ਅਤੇ ਇਨ੍ਹਾਂ ਮੁਲਜ਼ਮਾਂ ਤੋਂ ਇੱਕ ਕਿਲੋ 600 ਗ੍ਰਾਮ ਹੈਰੋਇਨ ਵੀ ਬਰਾਮਦ ਹੋਈ ਹੈ। ਇਸਦੀ ਕੌਮਾਂਤਰੀ ਬਾਜ਼ਾਰ ਦੇ ਵਿੱਚ ਕਰੋੜਾਂ ਰੁਪਏ ਦੀ ਕੀਮਤ ਹੈ। ਐਸਟੀਐਫ ਦੀ ਟੀਮ ਵੱਲੋਂ ਗੁਪਤ ਸੂਚਨਾ ਦੇ ਅਧਾਰ ਤੇ ਇਹ ਕਾਰਵਾਈ ਕੀਤੀ ਗਈ ਹੈ। ਇੰਚਾਰਜ ਐਸਟੀਐਫ ਲੁਧਿਆਣਾ ਹਰਬੰਸ ਸਿੰਘ ਮੁਤਾਬਕ ਉਹਨਾਂ ਨੂੰ ਪੱਕੀ ਇਤਲਾਹ ਮਿਲੀ ਸੀ ਕਿ ਮੁੱਲਾਂਪੁਰ ਤੋਂ ਕੁਝ ਨਸ਼ਾ ਤਸਕਰ ਨਸ਼ੇ ਦੀ ਸਪਲਾਈ ਕਰਨ ਲਈ ਆ ਰਹੇ ਹਨ, ਜਿਸ ਕਰਕੇ ਉਨ੍ਹਾਂ ਨੇ ਮੇਨ ਹਾਈਵੇ ਝਾਂਡੇ ਕੋਲ ਨਾਕੇਬੰਦੀ ਕਰਕੇ ਮੁਲਜ਼ਮਾਂ ਨੂੰ ਰੋਕਿਆ ਤਾਂ ਉਨ੍ਹਾਂ ਨੇ ਆਪਣੀ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ। ਦੂਜੇ ਪਾਸੇ ਐਸਟੀਐਸ ਵੱਲੋਂ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਜਦੋਂ ਉਨ੍ਹਾਂ ਦੀ ਕਾਰ ਦੀ ਤਲਾਸ਼ੀ ਲਈ ਗਈ ਤਾਂ ਸੀਟ ਹੇਠਾਂ ਤੋਂ ਇੱਕ ਕਿਲੋ 600 ਗ੍ਰਾਮ ਹੈਰੋਇਨ ਬਰਾਬਰ ਹੋਈ।
ਪਹਿਲਾਂ ਵੀ ਮਾਮਲੇ ਦਰਜ : ਜਾਣਕਾਰੀ ਮੁਤਾਬਿਕ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਐਸਟੀਐਫ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਇੰਚਾਰਜ ਐਸਟੀਐਫ ਮੁਤਾਬਕ ਇਹਨਾਂ ਮੁਲਜ਼ਮਾਂ ਤੇ ਪਹਿਲਾਂ ਵੀ ਨਸ਼ੇ ਦੀ ਤਸਕਰੀ ਅਤੇ ਅਸਲਾ ਐਕਟ ਦੇ ਤਹਿਤ ਮਾਮਲੇ ਦਰਜ ਹਨ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਸ਼ਨਾਖ਼ਤ ਸ਼ੁਭਮ ਸੋਨੂੰ ਅਤੇ ਡਿੰਪਲ ਕੁਮਾਰ ਵਜੋਂ ਹੋਈ ਹੈ। ਸ਼ੁਭਮ ਸਿੱਧੂ ਉਰਫ ਗੰਜੁ ਨੇ ਦੱਸਿਆ ਕਿ ਉਹ ਵਿਹਲਾ ਰਹਿਣ ਕਰਕੇ ਉਸ ਨੇ ਨਸ਼ਾ ਤਸਕਰੀ ਦਾ ਕੰਮ ਸ਼ੁਰੂ ਕਰ ਦਿੱਤਾ ਸੀ।
ਇਰਾਦਾ ਕਤਲ ਦਾ ਵੀ ਮਾਮਲਾ : ਸਾਲ 2020 ਵਿਚ ਵੀ ਉਹ ਨਸ਼ਾ ਤਸਕਰੀ ਦੇ ਸਿਲਸਿਲੇ ਦੇ ਵਿੱਚ ਮਿਲ ਗਿਆ ਸੀ ਅਤੇ ਜਮਾਨਤ ਤੇ ਬਾਹਰ ਆਇਆ ਹੈ। ਜਦਕਿ ਦੂਜਾ ਮੁਲਜ਼ਮ ਡਿੰਪਲ ਉਰਫ ਬੱਬੂ ਨੇ ਦੌਰਾਨ ਪੁੱਛਗਿੱਛ ਦੱਸਿਆ ਕਿ ਉਹ ਕਿਰਾਏ ਤੇ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ, ਡਿੰਪਲ ਤੇ ਵੀ ਪਹਿਲਾਂ ਇਰਾਦਾ ਕਤਲ ਦਾ ਮਾਮਲਾ ਦਰਜ ਹੈ। ਦੋਵੇਂ ਮੁਲਜ਼ਮ ਖ਼ੁਦ ਵੀ ਨਸ਼ੇ ਦੇ ਆਦੀ ਹਨ। ਇਹ ਦੋਵੇਂ ਮੁਲਜ਼ਮ ਲੁਧਿਆਣਾ ਦੀ ਨਸ਼ਾ ਤਸਕਰੀ ਲਈ ਮਸ਼ਹੂਰ ਘੋੜਾ ਕਲੋਨੀ ਦੇ ਨਿਵਾਸੀ ਹਨ। ਤਿੰਨੇ ਮੁਲਜ਼ਮ ਆਪਸ ਦੇ ਵਿਚ ਦੋਸਤ ਹਨ ਅਤੇ ਪਿਛਲੇ ਚਾਰ ਪੰਜ ਸਾਲ ਤੋਂ ਨਸ਼ੇ ਦੀ ਤਸਕਰੀ ਦਾ ਕੰਮ ਕਰ ਰਹੇ ਹਨ।
ਐਸਟੀਐਫ ਵੱਲੋਂ ਪੁੱਛਗਿਛ ਦੌਰਾਨ ਇਹ ਵੀ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਫਿਰੋਜ਼ਪੁਰ ਤੋਂ ਰਾਹੁਲ ਨਾ ਦੇ ਸੱਖਸ਼ ਕੋਲੋਂ ਸਸਤੇ ਭਾਅ ਵਿੱਚ ਹੈਰੋਇਨ ਲਿਆ ਕੇ ਅੱਗੇ ਸ਼ਹਿਰਾਂ ਦੇ ਵਿਚ ਸਪਲਾਈ ਕਰਦੇ ਸਨ। ਸੁਭਮ ਸਿੱਧੂ ਦੇ ਭਰਾ ਨੂੰ ਵੀ 6 ਮਹੀਨੇ ਪਹਿਲਾਂ ਸਪੈਸ਼ਲ ਟਾਸਕ ਲੁਧਿਆਣਾ ਦੀ ਫੋਰਸ ਵੱਲੋਂ ਭਾਰੀ ਮਾਤਰਾ ਦੇ ਵਿੱਚ ਨਸ਼ੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ।