ਲੁਧਿਆਣਾ : ਨਸ਼ੇ ਦੇ ਕਾਰੋਬਾਰ ਅਤੇ ਰੈਕਟ ਨੂੰ ਰੋਕਣ ਲਈ ਬਣਾਈ ਗਈ ਵਿਸ਼ੇਸ਼ ਟਾਸਕ ਫੋਰਸ ਵੱਲੋਂ ਆਪਣੇ ਹੀ ਵਿਭਾਗ ਦੇ ਇੱਕ ਥਾਣੇਦਾਰ ਨੂੰ ਨਸ਼ੇ ਦੇ ਸੁਦਾਗਰਾਂ ਨੂੰ ਪੈਸ ਲੈ ਕੇ ਛੱਡਣ ਅਤੇ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਫੜਿਆ ਗਿਆ ਥਾਣੇਦਾਰ ਥਾਣਾ ਡਵਿਜ਼ਨ ਨੰਬਰ 2 ਵਿੱਚ ਐੱਸ.ਐੱਚ.ਓ ਵਜੋਂ ਤਾਇਨਾਤ ਸੀ। ਇਸ ਦੀ ਜਾਣਕਾਰੀ ਐੱਸ.ਟੀ.ਐੱਫ. ਦੇ ਆਈ.ਜੀ. ਆਰ.ਕੇ. ਜੈਸਵਾਲ ਮੀਡੀਆ ਨੂੰ ਦਿੱਤੀ ਹੈ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐੱਸ.ਟੀ.ਐੱਫ. ਦੇ ਆਈ.ਜੀ. ਆਰ.ਕੇ. ਜੈਸਵਾਲ ਨੇ ਦੱਸਿਆ ਕਿ ਥਾਣੇਦਾਰ ਅਮਨਦੀਪ ਸਿੰਘ ਅਤੇ ਉਸ ਦੇ ਨਿੱਜੀ ਡਰਾਇਵਰ ਅਜੈ ਨੂੰ ਨਸ਼ਾ ਤਸਕਰਾਂ ਨੂੰ ਪੈਸੇ ਲੈ ਕੇ ਛੱਡਣ ਅਤੇ ਖੁਦ ਨਸ਼ੇ ਦਾ ਰੈਕਟ ਚਲਾਉਣ ਦੇ ਇਲਜ਼ਾਮਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਥਾਣੇਦਾਰ ਕੋਲੋਂ 10 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ: ਈਟੀਵੀ ਭਾਰਤ ਨੇ ਮਾਨਸਾ 'ਚ ਲੱਭਿਆ ਕੈਪਟਨ ਦਾ ਇਕ ਹੋਰ 'ਸਮਾਰਟ ਸਕੂਲ'
ਆਈ.ਜੀ. ਜੈਸਵਾਲ ਨੇ ਦੱਸਿਆ ਕਿ ਇਸ ਦੀ ਜਾਣਕਾਰੀ ਪੁਲਿਸ ਵਿਭਾਗ ਵੱਲੋਂ ਹੀ ਦਿੱਤੀ ਗਈ ਸੀ ਕਿ ਕੁਝ ਲੋਕ ਨਸ਼ੇ ਦਾ ਰੈਕਟ ਚਲਾ ਰਹੇ ਹਨ ਤੇ ਉਨ੍ਹਾਂ ਲੋਕਾਂ ਨਾਲ ਕੁਝ ਪੁਲਿਸ ਵਾਲੇ ਵੀ ਰਲੇ ਹੋਏ ਹਨ। ਇਸ ਕੇਸ ਬਾਰੇ ਤਫ਼ਤੀਸ਼ ਵਿੱਚ ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਹੌਲਦਾਰ ਬਲਵੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਕੀਤੀ ਗਈ ਪੁੱਛ-ਗਿੱਛ ਵਿੱਚ ਇਸ ਰੈਕਟ ਬਾਰੇ ਪਤਾ ਲੱਗਿਆ ਸੀ। ਉਨ੍ਹਾਂ ਦੱਸਿਆ ਕਿ ਬਲਵੀਰ ਸਿੰਘ ਨੇ ਹੀ ਐੱਸ.ਐੱਚ.ਓ. ਨੂੰ ਨਸ਼ਾ ਤਸਕਰਾਂ ਨਾਲ ਮਿਲਾਇਆ ਸੀ।