ਲੁਧਿਆਣਾ: ਕੇਂਦਰ ਸਰਕਾਰ ਨੇ ਭਾਜਪਾ ਸ਼ਾਸਤ ਸਾਰੇ ਪ੍ਰਦੇਸ਼ਾਂ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਜ਼ੁਰਮਾਨਾ 10 ਤੋਂ ਲੈ ਕੇ 50 ਫੀਸਦੀ ਤੱਕ ਵਧਾ ਦਿੱਤਾ ਹੈ। ਕਾਂਗਰਸ ਸ਼ਾਸਤ ਪ੍ਰਦੇਸ਼ਾਂ ਨੇ ਇਹ ਨੋਟੀਫਿਕੇਸ਼ਨ ਲਾਗੂ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਜਿਸ ਵਿੱਚ ਪੰਜਾਬ ਵੀ ਸ਼ਾਮਲ ਹੈ।
ਪੰਜਾਬ ਟ੍ਰੈਫ਼ਿਕ ਵਿਭਾਗ ਵੱਲੋਂ ਸਾਫ ਤੌਰ 'ਤੇ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਜਦੋਂ ਤੱਕ ਉਨ੍ਹਾਂ ਵੱਲੋਂ ਨਵੇਂ ਜ਼ੁਰਮਾਨੇ ਲਾਗੂ ਕਰਨ ਲਈ ਨਹੀਂ ਕਿਹਾ ਜਾਂਦਾ ਉਦੋਂ ਤੱਕ ਕੋਈ ਵੀ ਜ਼ਿਲ੍ਹਾ ਇਹ ਜ਼ੁਰਮਾਨਾ ਲਾਗੂ ਨਾ ਕਰੇ।
ਜ਼ਿਕਰਯੋਗ ਹੈ ਕਿ ਮੋਟਰ ਵ੍ਹੀਕਲ ਵਿਚ ਸੋਧ ਤਹਿਤ ਵੱਖ-ਵੱਖ ਧਾਰਾਵਾਂ ਦੇ ਹਿਸਾਬ ਨਾਲ ਜ਼ੁਰਮਾਨੇ ਦੀ ਰਾਸ਼ੀ ਕਈ ਗੁਣਾਂ ਵਧਾਈ ਗਈ ਹੈ। ਬਿਨਾਂ ਲਈਸੈਂਸ ਡਰਾਈਵਿੰਗ-1000 ਰੁਪਏ ਦੀ ਥਾਂ 5 ਹਜ਼ਾਰ ਰੁਪਏ, ਸ਼ਰਾਬ ਪੀ ਕੇ ਗੱਡੀ ਚਲਾਉਣ 'ਤੇ-2 ਹਜ਼ਾਰ ਦੀ ਥਾਂ 10 ਹਜ਼ਾਰ, ਓਵਰ ਸਪੀਡ ਜਾਂ ਰੇਸ ਲਗਾਉਣ ਉਤੇ 500 ਦੀ 5 ਹਜ਼ਾਰ ਰੁਪਏ, ਬਿਨਾਂ ਪਰਮਿਟ ਦਾ ਵਾਹਨ-5 ਹਜ਼ਾਰ ਦੀ ਥਾਂ 10 ਹਜ਼ਾਰ , ਸੀਟ ਬੈਲਟ-100 ਦੀ ਥਾਂ 1 ਹਜ਼ਾਰ ਰੁਪਏ, ਬਿਨਾਂ ਇੰਸ਼ੋਰੈਂਸ ਡਰਾਈਵਿੰਗ-1000 ਤੋਂ ਵਧਾ ਕੇ 2 ਹਜ਼ਾਰ ਰੁਪਏ ਜ਼ੁਰਮਾਨਾ ਲੱਗੇਗਾ।
ਸੂਬਾ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਵਧਾਏ ਗਏ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਲੱਗਣ ਵਾਲੇ ਇਹ ਜ਼ੁਰਮਾਨੇ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਹੈ।