ਲੁਧਿਆਣਾ: ਘੰਟਾਘਰ ਰੋਡ 'ਤੇ ਚੱਲ ਰਹੇ ਸੀਵਰੇਜ ਦੇ ਵਿਕਾਸ ਕਾਰਜ ਹੇਤੂ ਬੀਤੇ ਦਿਨੀਂ ਹੋਈ ਬਰਸਾਤ ਦੇ ਕਾਰਨ ਜਿਥੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਗੱਡੀਆ ਦਾ ਵੀ ਨੁਕਸਾਨ ਹੋਇਆ ਤਾਂ ਉਥੇ ਅੱਜ ਵੀ ਇਕ ਕਾਰ ਖੱਡੇ ਵਿਚ ਡਿੱਗਣ ਤੋਂ ਬਚ ਗਈ।
ਖੱਡੇ ਕੰਮ ਕਰ ਰਹੇ ਲੋਕਾਂ ਨੇ ਕਿਹਾ ਕਿ ਸੀਵਰੇਜ ਦੇ ਬਣੇ ਗੱਡੇ ਵਿਚ 4 ਤੋਂ 5 ਲੋਕ ਕੰਮ ਕਰ ਰਹੇ ਸੀ ਕਿ ਅਚਾਨਕ ਇਕ ਕਾਰ ਉਪਰ ਤੋਂ ਆਉਂਦੀ ਵਿਖਾਈ ਦਿੱਤੀ ਪਰ ਕਾਰ ਖੱਡੇ ਵਿਚ ਡਿੱਗਣ ਤੋਂ ਬਚ ਗਈ।ਜਿਸ ਕਾਰ ਇਕ ਵੱਡਾ ਹਾਦਸਾ (Accident) ਹੋਣ ਤੋਂ ਬਚ ਗਿਆ।
ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਕਾਰ ਖੱਡੇ ਵਿਚ ਡਿੱਗਣ ਤੋਂ ਬਚ ਗਈ ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਠੇਕੇਦਾਰ ਦਾ ਫਰਜ਼ ਬਣਦਾ ਹੈ ਕਿ ਖੱਡੇ ਦੇ ਅੱਗੇ ਵੈਰੀਅਰ ਜਾਂ ਸਟੋਪਰ ਰੱਖੇ ਤਾਂ ਕਿ ਕੋਈ ਹਾਦਸਾ ਨਾ ਹੋਵੇ।
ਇਸ ਮੌਕੇ ਪਰਵਾਸੀ ਮਜ਼ਦੂਰ ਦਾ ਕਹਿਣਾ ਹੈ ਕਿ ਅਸੀਂ ਹੇਠਾਂ ਕੰਮ ਕਰ ਰਹੇ ਸੀ।ਇਸ ਦੌਰਾਨ ਇਕ ਕਾਰ ਮਿੱਟੀ ਉਤੇ ਚੜ੍ਹ ਗਈ ਪਰ ਕਾਰ ਖੱਡੇ ਵਿਚ ਡਿੱਗਣ ਤੋਂ ਬਚ ਗਈ ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਹੈ।
ਇਹ ਵੀ ਪੜੋ:'ਵੰਦੇ ਭਾਰਤ ਮਿਸ਼ਨ' ਤਹਿਤ ਹੁਣ ਤੱਕ 9 ਮਿਲੀਅਨ ਲੋਕਾਂ ਨੂੰ ਮਿਲਿਆ ਲਾਭ : ਹਰਦੀਪ ਸਿੰਘ ਪੁਰੀ