ਲੁਧਿਆਣਾ: ਬਲਾਤਕਾਰ ਮਾਮਲੇ ਵਿੱਚ ਸਿਮਰਜੀਤ ਬੈਂਸ ਦੇ ਵੱਡੇ ਭਰਾ ਬਲਵਿੰਦਰ ਬੈਂਸ ਸਾਬਕਾ ਵਿਧਾਇਕ ਵੱਲੋਂ ਇੱਕ ਪ੍ਰੈਸ ਕਾਨਫ਼ਰੰਸ ਰੱਖੀ ਗਈ ਜਿਸ ਨੂੰ ਪਹਿਲਾਂ ਹੀ ਵੱਡਾ ਵਿਵਾਦ ਹੋ ਗਿਆ। ਇਹ ਪ੍ਰੈੱਸ ਕਾਨਫ਼ਰੰਸ ਸਰਕਾਰੀ ਇਮਾਰਤ ਸਰਕਟ ਹਾਊਸ ਵਿਖੇ ਰੱਖੀ ਗਈ ਪਰ ਇਸ ਸਬੰਧੀ ਕੋਈ ਇਜਾਜ਼ਤ ਨਹੀਂ ਲਈ ਗਈ ਅਤੇ ਜਦੋਂ ਪ੍ਰਬੰਧਕਾਂ ਵੱਲੋਂ ਬੈਂਸ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਤਾਂ ਮੀਡੀਆ ਨੂੰ ਵੇਖ ਕੇ ਆ ਗਿਆ ਸੀ। ਇਸ ਦੌਰਾਨ ਕਾਫੀ ਹੰਗਾਮਾ ਵੀ ਹੋਇਆ।
ਬਲਵਿੰਦਰ ਬੈਂਸ ਵੱਲੋਂ ਪ੍ਰੈੱਸ ਕਾਨਫਰੰਸ ’ਚ ਪੀੜਤਾ ਦੇ ਅਕਸ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਗਏ ਅਤੇ ਕਿਹਾ ਕਿ ਇਹ ਮਾਮਲਾ ਬਲਾਤਕਾਰ ਦਾ ਨਹੀਂ ਸਗੋਂ ਫਿਰੌਤੀ ਦਾ ਹੈ ਜੋ ਪੀੜਤ ਪੱਖ ਵੱਲੋਂ ਉਨ੍ਹਾਂ ਤੋਂ ਮੰਗੀ ਜਾ ਰਹੀ ਹੈ ਅਤੇ ਇਸ ਪੂਰੀ ਸਾਜਿਸ਼ ਪਿੱਛੇ ਉਨ੍ਹਾਂ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਜ਼ਿੰਮੇਵਾਰ ਦੱਸਿਆ।
ਬਲਵਿੰਦਰ ਬੈਂਸ ਨੇ ਕਿਹਾ ਕਿ ਪੀੜਤਾ ’ਤੇ ਪਹਿਲਾਂ ਵੀ ਇੱਕ ਗੱਡੀ ਚਲਾਉਣ ਵਾਲੇ ਡਰਾਇਵਰ ਨੂੰ ਬਲੈਕਮੇਲ ਕਰਨ ਦੇ ਇਲਜ਼ਾਮ ਲੱਗੇ ਸਨ। ਉਨ੍ਹਾਂ ਕਿਹਾ ਕਿ ਉਸ ਦਾ ਅਕਸ ਕਿਹੋ ਜਿਹਾ ਹੈ ਇਸ ਬਾਰੇ ਸਭ ਨੂੰ ਪਤਾ ਹੋਣਾ ਚਾਹੀਦਾ ਹੈ। ਬਲਵਿੰਦਰ ਬੈਂਸ ਨੇ ਕਿਹਾ ਕਿ ਇਹ ਸਭ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਦੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਮਾਮਲਾ ਬਲਾਤਕਾਰ ਦਾ ਨਹੀਂ ਸਗੋਂ ਫਿਰੌਤੀ ਦਾ ਹੈ।
ਉਨ੍ਹਾਂ ਕਿਹਾ ਕਿ ਸ਼ਰ੍ਹੇਆਮ ਸਾਡੇ ਤੋਂ ਫਿਰੌਤੀ ਮੰਗੀ ਗਈ। ਬਲਵਿੰਦਰ ਬੈਂਸ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਬਲਾਤਕਾਰ ਦੇ ਇਲਜ਼ਾਮ ਲਾਉਣ ਵਾਲੀ ਮਹਿਲਾ ਨੂੰ ਫੰਡਿੰਗ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਹੈ। ਉਹ ਗੱਡੀਆਂ ਵਿੱਚ ਬੈਠ ਕੇ ਆਉਂਦੀ ਹੈ ਅਤੇ ਹੁਣ ਫਲੈਟ ਵਿੱਚ ਰਹਿ ਰਹੀ ਹੈ। ਬਲਵਿੰਦਰ ਬੈਂਸ ਨੇ ਕਿਹਾ ਕਿ ਸਾਡਾ ਅਕਸ ਸਾਫ਼ ਸੁਥਰਾ ਸੀ ਜਿਸ ਨੂੰ ਖ਼ਰਾਬ ਕਰਨ ਲਈ ਕੋਈ ਸਾਜ਼ਿਸ਼ ਰਚੀ ਗਈ।
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਰੀਸ਼ ਰਾਏ ਢਾਂਡਾ ਨੂੰ ਆਤਮ ਨਗਰ ਤੋਂ ਚੋਣ ਵੀ ਲੜਵਾਈ ਸੀ ਅਤੇ ਉਹ ਵੀ ਸਾਜ਼ਿਸ਼ ਦਾ ਪੂਰਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਚ ਸਾਰਿਆਂ ਦੇ ਸਾਹਮਣੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ। ਉੱਥੇ ਹੀ ਸਰਕਟ ਹਾਊਸ ਚ ਪ੍ਰੈਸ ਕਾਨਫਰੰਸ ਨਾ ਕਰਨ ਦੇਣ ਦੇ ਮਾਮਲੇ ਤੇ ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਹੁਕਮ ਆਏ ਨੇ ਅਸੀਂ ਜੋ ਵੀ ਸਰਕਾਰੀ ਫ਼ੀਸ ਬਣਦੀ ਹੈ ਉਹ ਦੇਣ ਨੂੰ ਤਿਆਰ ਹਾਂ ਪਰ ਪ੍ਰਸ਼ਾਸਨ ਵੱਲੋਂ ਹੀ ਉਨ੍ਹਾਂ ਦੀ ਪ੍ਰੈੱਸ ਕਾਨਫਰੰਸ ਕਰਨ ਚ ਵਿਘਨ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ:ਮੁਹੱਲਾ ਕਲੀਨਿਕ ਦੀ ਸ਼ੁਰੂਆਤ ਕਰਨ ਨੂੰ ਲੈਕੇ CM ਭਗਵੰਤ ਮਾਨ ਦਾ ਵੱਡਾ ਬਿਆਨ, ਕਿਹਾ...