ਲੁਧਿਆਣਾ: ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸੀਨੀਅਰ ਸਿਟੀਜ਼ਨ ਤੋਂ 15000 ਦੀ ਰਿਸ਼ਵਤ ਲੈਂਦਾ ਨਗਰ ਨਿਗਮ ਦੇ ਇੱਕ ਅਫ਼ਸਰ ਸਬੰਧੀ ਵੀਡੀਓ ਆਪਣੇ ਫੇਸਬੁੱਕ ਪੇਜ 'ਤੇ ਸਾਂਝੀ ਕੀਤੀ ਹੈ।
- " class="align-text-top noRightClick twitterSection" data="">
ਉਨ੍ਹਾਂ ਵੱਲੋਂ ਫੇਸਬੁੱਕ 'ਤੇ ਪਾਈ ਵੀਡੀਓ ਵਿੱਚ ਪੀੜਤ ਦੱਸ ਰਿਹਾ ਹੈ ਕਿ ਸਰਕਾਰੀ ਅਫ਼ਸਰ ਨੇ ਉਸ ਕੋਲੋਂ ਸਬਮਰਸੀਬਲ ਪੰਪ ਲਗਾਉਣ ਤੇ ਪਲਾਟ ਦਾ ਨੰਬਰ ਲਗਾਉਣ ਦੇ ਸਬੰਧ 'ਚ ਕਾਨੂੰਨੀ ਤੌਰ 'ਤੇ 2 ਲੱਖ ਰੁਪਏ ਦਾ ਖ਼ਰਚਾ ਦੱਸਿਆ। ਪੀੜਤ ਨੇ ਕਿਹਾ ਕਿ ਉਹ ਇੰਨੇ ਰੁਪਏ ਨਹੀਂ ਦੇ ਸਕਦੇ ਤਾਂ ਉਕਤ ਅਫ਼ਸਰ ਨੇ ਰਿਸ਼ਵਤ ਮੰਗਦਿਆਂ ਆਪਣੇ ਮੋਬਾਇਲ ਫ਼ੋਨ 'ਤੇ 20 ਹਜ਼ਾਰ ਲਿਖ ਕੇ ਵਿਖਾ ਦਿੱਤੇ। ਜਦੋਂ ਪੀੜਤ ਨੇ ਇੰਨ੍ਹੇ ਪੈਸੇ ਵੀ ਦੇਣ ਤੋ ਮਨਾ ਕੀਤਾ ਤਾਂ ਉਸ ਨੇ ਮੁੜ ਆਪਣੇ ਮੋਬਾਇਲ ਉੱਤੇ 15 ਹਜ਼ਾਰ ਲਿਖ ਕੇ ਵਿਖਾ ਦਿੱਤਾ ਸੀ।
ਇੰਨਾਂ ਹੀ ਨਹੀਂ ਫੇਸਬੁੱਕ ਉੱਤੇ ਬੈਂਸ ਦੀ ਲਾਈਵ ਵੀਡੀਓ ਵੇਖ ਕੇ ਉਸੇ ਇਲਾਕੇ ਦੇ ਹੋਰ ਲੋਕ ਵੀ ਆ ਗਏ ਜਿਨ੍ਹਾਂ ਚੋਂ ਇੱਕ ਨੇ ਦੱਸਿਆ ਕਿ ਉਕਤ ਅਫ਼ਸਰ ਨੇ ਉਨ੍ਹਾਂ ਦੇ ਇਲਾਕੇ ਵਿੱਚ ਜਿੰਨੇ ਵੀ ਟਿਊਬਵੈਲ ਲਗਵਾਏ ਹਨ, ਸਾਰੇ ਪੰਜ-ਪੰਜ ਹਜ਼ਾਰ ਲੈ ਕੇ ਲਗਾਏ ਹਨ।
ਹਾਲਾਂਕਿ ਸਰਕਾਰੀ ਅਫ਼ਸਰ ਨੇ ਆਪਣੀ ਗ਼ਲਤੀ ਚੰਗੀ ਤਰ੍ਹਾਂ ਨਾ ਮੰਨਦਿਆ ਮੁਆਫ਼ੀ ਤਾਂ ਮੰਗ ਲਈ ਪਰ ਸਿਮਰਜੀਤ ਬੈਂਸ ਨੇ ਉਸ ਨੂੰ ਅੱਗੇ ਤੋਂ ਅਜਿਹਾ ਨਾ ਕਰਨ ਦੀ ਸਖ਼ਤੀ ਨਾਲ ਹਦਾਇਤ ਦਿੱਤੀ।