ਲੁਧਿਆਣਾ: 'ਹਾਸ਼ਮ ਫਤਿਹ ਨਸੀਬ ਉਨ੍ਹਾਂ ਨੂੰ, ਜਿਨ੍ਹਾਂ ਹਿੰਮਤ ਯਾਰ ਬਣਾਈ...।' ਕਹਿਣ ਦਾ ਮਤਲਬ ਜਿਨ੍ਹਾਂ ਦੀ ਦੋਸਤੀ ਹਿੰਮਤ ਨਾਲ ਹੁੰਦੀ ਹੈ, ਉਨ੍ਹਾਂ ਨੂੰ ਹੀ ਜਿੱਤ ਮਿਲਦੀ ਹੈ। ਗੱਲ ਕਰੀਏ ਲੁਧਿਆਣਾ ਦੇ ਸ਼ੁੱਭਮ ਦੀ ਤਾਂ ਇਸ ਨੌਜਵਾਨ ਦੀ ਹਿੰਮਤ ਨੂੰ ਵੀ ਦਾਦ ਦੇਣੀ ਬਣਦੀ ਹੈ। ਜੋ ਕਮਾਲ ਇਸ ਮੁੰਡੇ ਨੇ ਟੇਬਲ ਟੈਨਿਸ ਦੀ ਖੇਡ ਵਿੱਚ ਕੀਤਾ ਹੈ, ਉਹ ਕਾਬਿਲੇਤਾਰੀਫ਼ ਹੈ।
ਬਿਮਾਰੀ ਨੇ ਝੰਭਿਆ ਸਰੀਰ: ਲੁਧਿਆਣਾ ਦਾ ਰਹਿਣ ਵਾਲਾ ਸ਼ੁੱਭਮ ਵਧਵਾ ਉਨ੍ਹਾਂ ਨੌਜਵਾਨਾਂ ਲਈ ਮਿਸਾਲ ਹੈ ਜੋ ਜ਼ਿੰਦਗੀ ਦੀ ਜੰਗ ਹਾਰ ਕੇ ਮੌਤ ਨੂੰ ਗਲ ਲਾਉਣਾ ਬਿਹਤਰ ਸਮਝਦੇ ਨੇ। ਸ਼ੁਭਮ ਦੀ 2016 ਵਿੱਚ ਇੱਕ ਸੜਕ ਹਾਦਸੇ ਦੌਰਾਨ ਸਪਾਇਨ ਇੰਜਰੀ ਹੋਣ ਕਰਕੇ ਛਾਤੀ ਤੱਕ ਪੂਰਾ ਸਰੀਰ ਨਕਾਰਾ ਹੋ ਚੁੱਕਾ ਹੈ ਪਰ ਇਸ ਦੇ ਬਾਵਜੂਦ ਉਸਨੇ ਟੇਬਲ ਟੈਨਿਸ ਦੇ ਆਪਣੇ ਜਨੂੰਨ ਨੂੰ ਜਾਰੀ ਰੱਖਿਆ ਅਤੇ ਹੁਣ ਉਹ ਭਾਰਤ ਦਾ ਚੈਂਪੀਅਨ ਬਣ ਚੁੱਕਾ ਹੈ। ਕਿਸੇ ਵੀ ਸੂਬੇ ਦਾ ਅਜਿਹਾ ਕੋਈ ਪੈਰਾ ਟੇਬਲ ਟੈਨਿਸ ਖਿਡਾਰੀ ਨਹੀਂ ਜਿਸ ਨੂੰ ਉਸ ਨੇ ਨਾ ਹਰਾਇਆ ਹੋਵੇ। ਉਸ ਦਾ ਹੌਸਲਾ ਅਤੇ ਜਜ਼ਬਾ ਵੇਖਦਿਆਂ ਹੀ ਬਣਦਾ ਹੈ।
ਕਿਹੜੇ ਖਿਤਾਬ ਕੀਤੇ ਹਾਸਿਲ: ਸ਼ੁੱਭਮ ਨੇ 2019 ਦੇ ਵਿੱਚ ਟੇਬਲ ਟੈਨਿਸ ਖੇਡਣ ਦੀ ਸ਼ੁਰੂਆਤ ਕੀਤੀ ਸੀ, ਜਿਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਫੇਰ ਸੂਬਾ ਪੱਧਰੀ ਅਤੇ ਹੁਣ ਕੌਮੀ ਪੱਧਰ ਉੱਤੇ ਉਹ ਚੈਂਪੀਅਨ ਬਣ ਚੁੱਕਾ ਹੈ। ਪੰਜਾਬ ਦਾ ਪੈਰਾ ਟੇਬਲ ਟੈਨਿਸ ਦਾ ਉਹ ਇਕਲੌਤਾ ਖਿਡਾਰੀ ਹੈ, ਜਿਸਨੇ ਕੌਮੀ ਪੱਧਰ ਉੱਤੇ ਗੋਲਡ ਮੈਡਲ ਜਿੱਤਿਆ ਹੋਵੇਗਾ ਅਤੇ ਹੁਣ ਉਹ ਇਟਲੀ ਅਤੇ ਸਪੇਨ ਵਿੱਚ ਖੇਡਣ ਜਾ ਰਿਹਾ ਹੈ।
6 ਤੋਂ 8 ਜਨਵਰੀ ਗੋਆ ਵਿੱਚ ਹੋਈਆਂ ਕੌਮੀ ਪੱਧਰ ਦੀਆਂ ਖੇਡਾਂ ਵਿੱਚ ਉਸ ਨੇ ਪੈਰਾ ਟੇਬਲ ਟੈਨਿਸ ਦੇ ਗੋਲਡ ਮੈਡਲ ਹਾਸਲ ਕੀਤਾ ਅਤੇ ਉਸ ਨੂੰ ਗੋਆ ਦੇ ਮੁੱਖ ਮੰਤਰੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਹੈ। ਸ਼ੁੱਭਮ ਨੇ ਦੱਸਿਆ ਕਿ ਜਿੱਥੇ ਵੀ ਖੇਡਣ ਜਾਂਦਾ ਹੈ ਆਪਣੇ ਖਰਚੇ ਉੱਤੇ ਜਾਂਦਾ ਹੈ। ਲੁਧਿਆਣਾ ਦੀ ਟੇਬਲ ਟੈਨਿਸ ਫੈਡਰੇਸ਼ਨ ਉਸਦੀ ਮਦਦ ਕਰਦੀ ਹੈ ਅੱਜ ਤੱਕ ਕਿਸੇ ਵੀ ਸਰਕਾਰ ਦੇ ਕਿਸੇ ਵੀ ਮੰਤਰੀ ਜਾਂ ਵਿਧਾਇਕ ਉਸ ਤੱਕ ਪਹੁੰਚ ਨਹੀਂ ਕੀਤੀ ਅਤੇ ਨਾ ਹੀ ਉਸ ਦੀ ਸਾਰ ਲਈ ਹੈ।
ਇਹ ਵੀ ਪੜ੍ਹੋ: 84 ਸਿੱਖ ਨਸਲਕੁਸ਼ੀ 'ਤੇ ਬੋਲੇ ਰਾਹੁਲ ਤਾਂ ਹਰਸਿਮਰਤ ਬਾਦਲ ਤੇ ਦਲਜੀਤ ਚੀਮਾ ਨੇ ਦਿੱਤੇ ਮੋੜਵੇਂ ਜਵਾਬ
ਕਿਵੇਂ ਹੋਇਆ ਪੈਰਾਲਾਇਜ਼: 2016 ਵਿੱਚ ਇੱਕ ਸੜਕ ਹਾਦਸੇ ਦੌਰਾਨ ਸ਼ੁੱਭਮ ਸ਼ਿਕਾਰ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਸਪਾਇਨ ਇੰਜਰੀ ਹੋ ਗਈ ਅਤੇ ਉਸ ਦਾ ਪੂਰਾ ਸਰੀਰ ਨਾ ਕਾਰਾ ਹੋ ਗਿਆ ਸੀ ਪੈਰਾ ਤੋਂ ਲੈ ਕੇ ਛਾਤੀ ਤੱਕ ਉਹ ਪੈਰਾ ਲਾਇਜ਼ ਹੈ ਅਤੇ 2.5 ਸਾਲ ਤੱਕ ਉਹ ਮੰਜੇ ਉੱਤੇ ਪਿਆ ਰਿਹਾ ਤੇ ਹਿਲਜੁਲ ਵੀ ਨਹੀਂ ਸਕਦਾ ਸੀ ਪਰ ਉਸ ਦੀ ਖੇਡ ਹੈ ਉਸ ਦੇ ਅੰਦਰ ਇਕ ਨਵਾਂ ਜਜ਼ਬਾ ਜਗਾਇਆ ਉਸ ਨੇ 2019 ਦੇ ਵਿੱਚ ਖੇਡਣ ਦੀ ਸ਼ੁਰੂਆਤ ਅਤੇ ਬਿਨਾਂ ਕਿਸੇ ਕੋਲ ਬਿਨਾਂ ਕਿਸੇ ਸਿੱਖ ਲਈ ਉਸ ਨੇ ਟੇਬਲ ਟੈਨਿਸ ਖੇਡਦੇ ਵਿਚ ਇੰਨੀ ਕੁ ਮੁਹਾਰਤ ਹਾਸਲ ਕਰ ਲਈ ਹੈ ਅੱਜ ਪੈਰਾ ਟੇਬਲ ਟੈਨਿਸ ਦੇ ਵਿੱਚ ਪੂਰੇ ਭਾਰਤ ਅੰਦਰ ਉਸ ਦਾ ਕੋਈ ਸਾਨੀ ਨਹੀਂ ਹੈ।
ਸਰਕਾਰਾਂ ਦੀ ਬੇਰੁੱਖੀ ਦਾ ਸ਼ਿਕਾਰ: ਸੂਬੇ ਦੇ ਕਈ ਖਿਡਾਰੀਆਂ ਵਾਂਗ ਸ਼ੁੱਭਮ ਵਧਵਾ ਵੀ ਸਰਕਾਰਾਂ ਦੀ ਬੇ-ਰੁਖ਼ੀ ਦਾ ਸ਼ਿਕਾਰ ਹੋ ਰਿਹਾ ਹੈ ਉਸਨੂੰ ਨਾ ਤਾਂ ਨੌਕਰੀ ਮਿਲੀ ਹੈ ਅਤੇ ਨਾ ਹੀ ਕਿਸੇ ਸਰਕਾਰੀ ਕੇਂਦਰ ਦੇ ਵਿੱਚ ਉਸ ਨੂੰ ਟੇਬਲ ਟੈਨਿਸ ਦੀ ਹੋਰ ਅੱਗੇ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਖਿਡਾਰੀਆਂ ਨੂੰ ਉਹ ਹਰਾ ਚੁੱਕਾ ਹੈ, ਉਨ੍ਹਾਂ ਖਿਡਾਰੀਆਂ ਦੀ ਸਰਕਾਰੀ ਨੌਕਰੀ ਹੈ ਪਰ ਬੱਸ ਫ਼ਰਕ ਇੰਨਾ ਹੈ ਕਿ ਉਹ ਹੋਰਨਾ ਸੂਬਿਆਂ ਤੋਂ ਖੇਡਦੇ ਹਨ ਉਨ੍ਹਾਂ ਦੱਸਿਆ ਕਿ ਉਸ ਨੂੰ ਵੀ ਗੁਜਰਾਤ ਤੇ ਹਰਿਆਣਾ ਤੋਂ ਖੇਡਣ ਦੀ ਆਫ਼ਰ ਆਈ ਹੈ ਪਰ ਉਹ ਪੰਜਾਬ ਵਿਚ ਖੇਡਣਾ ਚਾਹੁੰਦਾ ਹੈ ਆਪਣੀ ਧਰਤੀ ਤੇ ਰਹਿ ਕੇ ਪੰਜਾਬ ਦਾ ਨਾਂ ਰੌਸ਼ਨ ਕਰਨਾ ਚਾਹੁੰਦਾ ਹੈ।
ਮਾਤਾ ਪਿਤਾ ਦੇ ਰਿਸ਼ਤੇਦਾਰਾਂ ਦਾ ਸਾਥ: ਸ਼ੁੱਭਮ ਨੇ ਦੱਸਿਆ ਕਿ ਜਦੋਂ ਉਹ ਢਾਈ ਸਾਲ ਤੱਕ ਮੰਜੇ ਤੇ ਸੀ ਤਾਂ ਉਸ ਦਾ ਸਾਥ ਉਸ ਦੇ ਮਾਤਾ ਪਿਤਾ, ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਦਿੱਤਾ, ਜਿਨ੍ਹਾਂ ਦੀ ਬਦੌਲਤ ਉਹ ਅੱਜ ਇਸ ਮੁਕਾਮ ਉੱਤੇ ਪੁੱਜ ਸਕਿਆ ਨਹੀਂ ਤਾਂ ਸ਼ਾਇਦ ਉਹ ਵੀ ਅੱਜ ਗੁੰਮਨਾਮੀ ਦੀ ਜ਼ਿੰਦਗੀ ਜੀਅ ਰਿਹਾ ਹੁੰਦਾ।