ETV Bharat / state

ਸ਼ਿਵ ਸੈਨਾ ਆਗੂ ਨੇ ਸੁਰੱਖਿਆ ਲੈਣ ਲਈ ਘੜੀ ਝੂਠੇ ਹਮਲੇ ਦੀ ਕਹਾਣੀ - Shiv Sena leader tells false story for get security

ਸੁਰੱਖਿਆ ਮੁਲਾਜ਼ਮ ਲੈਣ ਲਈ ਸੜਕ ਹਾਦਸੇ ਨੂੰ ਹਮਲਾ ਦੱਸਣ ਵਾਲਾ ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂ ਨਰਿੰਦਰ ਭਾਰਦਵਾਜ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਸ਼ਿਵ ਸੈਨਾ ਆਗੂ
ਸ਼ਿਵ ਸੈਨਾ ਆਗੂ
author img

By

Published : Mar 12, 2020, 10:46 PM IST

ਲੁਧਿਆਣਾ: ਸਥਾਨਕ ਪੁਲਿਸ ਨੇ ਬੀਤੇ ਦਿਨੀਂ ਸ਼ਿਵ ਸੈਨਾ ਹਿੰਦੁਸਤਾਨ ਲੇਬਰ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਭਾਰਦਵਾਜ ਵੱਲੋਂ ਖੁਦ ਤੇ ਹਮਲਾ ਹੋਣ ਦੇ ਮਾਮਲੇ ਨੂੰ ਸੁਲਝਾ ਲਿਆ ਹੈ।

ਪੁਲਿਸ ਨੇ ਦਾਅਵਾ ਕੀਤਾ ਹੈ ਕਿ ਨਰਿੰਦਰ ਭਾਰਦਵਾਜ ਨੇ ਹੀ ਸੜਕ ਹਾਦਸੇ ਨੂੰ ਹਮਲਾ ਦਰਸਾਉਣ ਦੀ ਕੋਸ਼ਿਸ਼ ਦੀ ਸਾਜ਼ਿਸ਼ ਰਚੀ ਸੀ ਅਤੇ ਇਹ ਸਾਰਾ ਕੁਝ ਉਸ ਨੇ ਸੁਰੱਖਿਆ ਲੈਣ ਲਈ ਕੀਤਾ ਸੀ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਬੀਤੇ ਦਿਨੀਂ ਨਰਿੰਦਰ ਭਾਰਦਵਾਜ ਨਾਂ ਦੇ ਸ਼ਿਵਸੈਨਾ ਹਿੰਦੁਸਤਾਨ ਆਗੂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਦੇਰ ਰਾਤ ਉਸ 'ਤੇ ਹਮਲਾ ਹੋਇਆ ਅਤੇ ਉਸ ਦੀ ਗੱਡੀ ਦੀ ਭੰਨ ਤੋੜ ਵੀ ਕੀਤੀ ਗਈ ਹੈ।

ਸ਼ਿਵ ਸੈਨਾ ਆਗੂ ਨੇ ਸੁਰੱਖਿਆ ਲੈਣ ਲਈ ਘੜੀ ਝੂਠੇ ਹਮਲੇ ਦੀ ਕਹਾਣੀ

ਪੁਲਿਸ ਨੇ ਤਫ਼ਤੀਸ਼ ਤੋਂ ਬਾਅਦ ਇਹ ਖ਼ੁਲਾਸਾ ਕੀਤਾ ਕਿ ਉਸ ਦੀ ਕਾਰ ਦਾ ਸੜਕ ਹਾਦਸਾ ਹੋਇਆ ਸੀ ਅਤੇ ਉਸ ਨੇ ਸੁਰੱਖਿਆ ਮੁਲਾਜ਼ਮ ਲੈਣ ਲਈ ਇਸ ਨੂੰ ਹਮਲਾ ਬਣਾ ਕੇ ਝੂਠੀ ਸਾਜ਼ਿਸ਼ ਰਚੀ ਸੀ ਅਤੇ ਪੁਲਿਸ ਨੇ ਸ਼ਿਕਾਇਤ ਕਰਨ ਵਾਲੇ ਨੂੰ ਹੀ ਹਿਰਾਸਤ 'ਚ ਲੈ ਲਿਆ ਹੈ।

ਜਦੋਂ ਕਿ ਉੱਧਰ ਦੂਜੇ ਪਾਸੇ ਜਦੋਂ ਨਰਿੰਦਰ ਭਾਰਦਵਾਜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਸ ਨੂੰ ਅਮਨ ਨਾਂ ਦੇ ਇਕ ਸ਼ਖਸ ਨੇ ਅਜਿਹਾ ਕਰਨ ਲਈ ਕਿਹਾ ਅਤੇ ਸੋਸ਼ਲ ਮੀਡੀਆ 'ਤੇ ਉਸ ਦੀ ਫੋਟੋ ਵਾਇਰਲ ਕਰ ਦਿੱਤੀ ਜਦੋਂ ਕਿ ਉਸ ਨੇ ਸੁਰੱਖਿਆ ਹਾਸਲ ਕਰਨ ਲਈ ਅਜਿਹਾ ਕੁਝ ਨਹੀਂ ਕੀਤਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.