ਖੰਨਾ: ਪੰਜਾਬ ਬਾਕਸਿੰਗ ਐਸੋਸੀਏਸ਼ਨ ਵੱਲੋਂ ਯੂਥ ਲੜਕੀਆਂ 16 ਸਾਲ ਤੋਂ ਉੱਪਰ ਵਾਲੀਆਂ ਦੇ ਬਾਕਸਿੰਗ ਮੁਕਾਬਲੇ ਸੰਤੋਸ਼ ਦੱਤਾ ਜਨਰਲ ਸੈਕਟਰੀ ਪੰਜਾਬ ਬਾਕਸਿੰਗ ਐਸੋਸੀਏਸ਼ਨ ਦੀ ਅਗਵਾਈ ਵਿਚ ਕਰਵਾਏ ਗਏ। ਇਹ ਮੁਕਾਬਲੇ ਪਬਲਿਕ ਕਾਲਜ ਸਮਾਣਾ ਵਿੱਚ ਕਰਵਾਏ ਗਏ। ਜਿਸ ਵਿੱਚ ਖੰਨਾ ਬਾਕਸਿੰਗ ਵੈੱਲਫੇਅਰ ਕਲੱਬ ਦੀ ਲੜਕੀ ਸ਼ਾਹੀਨ ਗਿੱਲ ਨੇ ਸੋਨੇ ਦਾ ਤਗਮਾ ਜਿੱਤ ਕੇ ਪਹਿਲਾਂ ਸਥਾਨ ਹਾਸਲ ਕੀਤਾ।
17 ਜੁਲਾਈ ਨੂੰ ਹੋਣ ਵਾਲੀਆਂ ਨੈਸ਼ਨਲ ਚੈਂਪੀਅਨਸ਼ਿਪ ਸੋਨੀਪਤ ਹਰਿਆਣਾ ਲਈ ਸ਼ਾਹੀ ਗਿੱਲ ਦੀ ਚੋਣ ਹੋਈ ਹੈ। ਬਾਕਸਿੰਗ ਦੇ ਸੀਨੀਅਰ ਕੋਚ ਅਜੀਤ ਬਖਸ਼ੀ ਨੇ ਦੱਸਿਆ, ਕਿ ਸਮਾਣੇ ਵਿੱਚ ਹੋਏ ਮੁਕਾਬਲਿਆਂ ਦੌਰਾਨ ਖੰਨਾ ਦੀਆਂ ਦੋ ਲੜਕੀਆਂ ਨੇ ਵੱਖ-ਵੱਖ ਵਰਗ ਵਿੱਚ ਪਹਿਲਾਂ ਸਥਾਨ ਹਾਸਲ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਲੜਕੀਆਂ ਮੁੰਡਿਆਂ ਨਾਲੋਂ ਕਿਸੇ ਵੀ ਤਰ੍ਹਾਂ ਨਾਲ ਘੱਟ ਨਹੀਂ ਹਨ। ਅੱਜ ਦਾ ਯੁਗ ਲੜਕੀਆਂ ਦਾ ਹੈ ਲੜਕੀਆਂ ਨੂੰ ਸੈਲਫ ਡਿਫੈਂਸ ਅਤੇ ਅੱਗੇ ਵਧਣ ਦਾ ਪੂਰਾ ਮੌਕਾ ਮਾਪਿਆਂ ਨੂੰ ਦੇਣਾ ਚਾਹੀਦਾ ਹੈ। ਇਸ ਮੌਕੇ ਜੂਨੀਅਰ ਕੋਚ ਰਵਿੰਦਰ ਸ਼ਾਹੀ ਹਾਜ਼ਰ ਸਨ।
ਉਨ੍ਹਾਂ ਨੇ ਕਿਹਾ, ਕਿ ਇਸ ਸਮਾਜ ਵਿੱਚ ਜਿੱਥੇ ਮਰਦ ਨੂੰ ਪੂਰਨ ਆਜ਼ਾਦੀ ਨਾਲ ਜ਼ਿੰਦਗੀ ਜਿਉਣ ਦਾ ਹੱਕ ਹੈ। ਉੱਥੇ ਹੀ ਕੁੜੀਆਂ ਨੂੰ ਵੀ ਆਪਣੀ ਆਜ਼ਾਦੀ ਨਾਲ ਜ਼ਿੰਦਗੀ ਜਿਉਣ ਦਾ ਪੂਰਾ ਹੱਕ ਹੈ। ਉਨ੍ਹਾਂ ਨੇ ਕਿਹਾ, ਕਿ ਅੱਜ ਹਰ ਖੇਤਰ ਵਿੱਚ ਕੁੜੀਆਂ ਮੁੰਡਿਆ ਤੋਂ ਬਹੁਤ ਅੱਗੇ ਨਿਕਲ ਚੁੱਕੀਆਂ ਹਨ।
ਇਹ ਵੀ ਪੜ੍ਹੋ: ਪਿੰਡ ਤੋਂ Tokyo Olympics ਤੱਕ ਪਹੁੰਚਣ ਵਾਲੀ ਐਥਲੀਟ ਦੇ ਮੁਰੀਦ ਹੋਏ ਕੇਂਦਰੀ ਮੰਤਰੀ ,ਜਾਣੋ ਕੀ ਕਿਹਾ?