ਲੁਧਿਆਣਾ: ਬਲਾਤਕਾਰ ਦੇ ਮਾਮਲਿਆਂ ਦੇ ਵਿੱਚ ਅਕਸਰ ਹੀ ਲੜਕੀ ਨੂੰ ਪੀੜਤ ਮੰਨਿਆ ਜਾਂਦਾ ਹੈ। ਐਨਸੀਆਰਬੀ 2021 ਦੀ ਰਿਪੋਰਟ ਅਨੁਸਾਰ ਸਾਡੇ ਦੇਸ਼ ਦੇ ਵਿੱਚ ਰੋਜ਼ਾਨਾ 86 ਦੇ ਕਰੀਬ ਬਲਾਤਕਾਰ ਦੇ ਮਾਮਲੇ ਆਉਂਦੇ ਹਨ। ਹਰ ਇੱਕ ਘੰਟੇ ਦੇ ਵਿੱਚ 49 ਮਹਿਲਾਵਾਂ ਵਿਰੁੱਧ ਘਰੇਲੂ ਹਿੰਸਾ ਦੇ ਕੇਸ ਦਰਜ ਹੁੰਦੇ ਹਨ। ਇਸ ਦੇ ਬਾਵਜੂਦ ਕਈ ਅਜਿਹੇ ਮਾਮਲੇ ਹਨ, ਜਿਨ੍ਹਾਂ ਦੇ ਵਿੱਚ ਝੂਠੇ ਰੇਪ ਕੇਸ ਦਾ ਲੜਕੇ ਵੀ ਸ਼ਿਕਾਰ ਹੁੰਦੇ ਹਨ। ਅਜਿਹੇ ਹੀ 12 ਕੇਸਾਂ ਦੀ ਸੱਚਾਈ ਬਿਆਨ ਕਰਦੀ ਕਿਤਾਬ 'ਦਾ ਰੇਪ ਫ਼ਾਇਲ' ਹੈ, ਜਿਸ ਨੂੰ ਸੀਨੀਅਰ ਵਕੀਲ ਮੁਨੀਸ਼ ਪੁਰੰਗ ਨੇ ਲਿਖਿਆ ਹੈ। ਅਜਿਹੇ 12 ਕੇਸ ਜਿਨ੍ਹਾਂ 'ਚ ਝੂਠੇ ਬਲਾਤਕਾਰ ਦੇ ਮਾਮਲੇ ਦਰਜ ਕਰਵਾਏ ਗਏ ਅਤੇ ਅਦਾਲਤਾਂ 'ਚ ਇਹ ਰੇਪ ਕੇਸ ਝੂਠੇ ਸਾਬਤ ਹੋਏ ਹਨ। ਇਨ੍ਹਾਂ ਕੇਸਾਂ ਦੀ ਪੈਰ੍ਹਵੀ ਕਰਨ ਵਾਲੇ ਵਕੀਲ ਮਨੀਸ਼ ਨੇ ਇਹ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਦੇ ਲਈ ਕਿਤਾਬ ਲਿਖੀ ਹੈ।(Fake Rape Cases)(Fake Rape case study)
ਮੁੰਡਿਆਂ 'ਤੇ ਬਲਾਤਕਾਰ ਦੇ ਝੂਠੇ ਕੇਸ: ਵਕੀਲ ਮੁਨੀਸ਼ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੇਸ ਲੜੇ ਹਨ ਪਰ 12 ਕੇਸ ਅਜਿਹੇ ਹਨ, ਜਿਨ੍ਹਾਂ 'ਚ ਝੂਠੇ ਬਲਾਤਕਾਰ ਦੇ ਮਾਮਲੇ ਦਰਜ ਕੀਤੇ ਗਏ ਤੇ ਇੰਨ੍ਹਾਂ ਕੇਸਾਂ ਦੇ ਵਿੱਚ ਉਹਨਾਂ ਨੇ ਪੀੜਤਾਂ ਨੂੰ ਇਨਸਾਫ਼ ਦਵਾਇਆ ਹੈ। ਉਨ੍ਹਾਂ ਕਿਹਾ ਕਿ ਜ਼ਰੂਰੀ ਨਹੀਂ ਹੈ ਕਿ ਹਮੇਸ਼ਾ ਬਲਾਤਕਾਰ ਦੇ ਮਾਮਲੇ ਵਿੱਚ ਲੜਕੀ ਹੀ ਪੀੜਤ ਹੋਵੇ, ਕਈ ਵਾਰ ਲੜਕਾ ਵੀ ਪੀੜਤ ਹੋ ਸਕਦਾ ਹੈ। ਅਜਿਹੇ 12 ਕੇਸ ਉਹਨਾਂ ਨੇ ਆਪਣੀ ਜਿੰਦਗੀ ਦੇ ਵਿੱਚ ਲੜੇ ਹਨ ਅਤੇ ਜਿੱਤੇ ਹਨ, ਜਿਨ੍ਹਾਂ ਦੇ ਵਿੱਚ ਪਰਿਵਾਰਕ ਦਬਾਅ ਦੇ ਚੱਲਦਿਆਂ ਜਾਂ ਫਿਰ ਆਰਥਿਕ ਪੱਖ ਤੋਂ ਰੇਪ ਦੇ ਝੂਠੇ ਕੇਸ ਦਰਜ ਕਰਵਾਏ ਗਏ। ਅਦਾਲਤਾਂ ਦੇ ਵਿੱਚ ਝੂਠੇ ਕੇਸ ਪਤਾ ਹੋਣ ਦੇ ਬਾਵਜੂਦ ਵੀ ਦੋ-ਦੋ ਸਾਲ ਪੀੜਤਾਂ ਨੂੰ ਸਜਾਵਾਂ ਭੁਗਤਣੀਆਂ ਪਈਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਹੀ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਉਨ੍ਹਾਂ ਵੱਲੋਂ ਉਪਰਾਲੇ ਕੀਤੇ ਜਾਂਦੇ ਹਨ।
ਵਕੀਲ ਨੇ ਦੱਸਿਆ ਇੱਕ ਕੇਸ ਦਾ ਕਿੱਸਾ: ਵਕੀਲ ਮੁਨੀਸ਼ ਨੇ ਦੱਸਿਆ ਕਿ ਇੱਕ ਕੇਸ ਉਨ੍ਹਾਂ ਕੋਲ ਆਇਆ ਸੀ, ਜਿਸ 'ਚ ਇਕ ਲੜਕੀ ਅਤੇ ਲੜਕੇ ਨੇ ਅੰਤਰ ਜਾਤੀ ਵਿਆਹ ਕਰਵਾਇਆ ਸੀ। ਇਸ 'ਚ ਲੜਕੀ ਦੇ ਗਰਭਵਤੀ ਹੋਣ ਤੋਂ ਬਾਅਦ ਲੜਕੀ ਦੇ ਪਰਿਵਾਰ ਨੇ ਉਸ ਦਾ ਵਿਆਹ ਉਸ ਹੀ ਲੜਕੇ ਦੇ ਨਾਲ ਕਰਵਾਇਆ, ਫਿਰ ਗਰਭਵਤੀ ਹਾਲਤ 'ਚ ਜਦੋਂ ਉਹ ਲੜਕੀ ਨੂੰ ਆਪਣੇ ਘਰ ਲੈਕੇ ਗਏ ਅਤੇ ਲੜਕੀ ਦਾ ਗਰਭਪਾਤ ਕਰਵਾ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਲੜਕਾ ਜੋ ਕਿ ਆਰਥਿਕ ਪੱਖ ਤੋਂ ਕਾਫੀ ਕਮਜੋਰ ਸੀ, ਉਸ 'ਤੇ ਲੜਕੀ ਨਾਲ ਬਲਾਤਕਾਰ ਕਰਨ ਦਾ ਕੇਸ ਪਾਇਆ। ਵਕੀਲ ਨੇ ਦੱਸਿਆ ਕਿ ਜਦੋਂ ਅਦਾਲਤ 'ਚ ਮਾਮਲਾ ਚੱਲਿਆ ਤਾਂ ਕੋਰਟ ਨੇ ਸੈਟਲਮੈਂਟ ਲਈ ਲੜਕੇ 'ਤੇ ਖਰਚਾ ਪਾਇਆ, ਜਿਸ ਤੋਂ ਬਾਅਦ ਦੋਵਾਂ ਦਾ ਤਲਾਕ ਕਰਵਾਉਣ ਤੋਂ ਬਾਅਦ ਖਰਚਾ ਦਿੱਤਾ ਅਤੇ ਲੜਕੀ ਨੇ ਖੁਦ ਕੇਸ ਵਾਪਸ ਲਿਆ ਅਤੇ ਕਿਹਾ ਕਿ ਪਰਿਵਾਰ ਦੇ ਦਬਾਅ ਦੇ ਚੱਲਦਿਆਂ ਉਸ ਨੇ ਇਹ ਕੇਸ ਪਾਇਆ ਸੀ। ਵਕੀਲ ਨੇ ਦੱਸਿਅ ਕਿ ਲੜਕੀ ਦਾ ਦੂਜਾ ਵਿਆਹ ਵੀ ਹੋ ਗਿਆ ਤੇ ਮਾਂ ਵੀ ਬਣ ਗਈ ਪਰ ਮੁੰਡਾ ਹਾਲੇ ਵੀ ਹਾਈਕੋਰਟ ਦੇ ਗੇੜੇ ਲਾ ਰਿਹਾ ਹੈ।
- Teachers News: ਬਰਨਾਲਾ ਦੇ ਚਾਰ ਅਧਿਆਪਕਾਂ ਨੂੰ ਮਿਲਿਆ ਸਟੇਟ ਐਵਾਰਡ, ਪਰਿਵਾਰਾਂ ਨੇ ਖੁਸ਼ੀ 'ਚ ਵੰਡੇ ਲੱਡੂ
- Heroin Recovered: ਪੁਲਿਸ ਨੇ 45 ਦਿਨਾਂ 'ਚ ਹੈਰੋਇਨ ਤਸਕਰੀ ਦੇ ਪੰਜ ਮਾਮਲੇ ਕੀਤੇ ਨਾਕਾਮ, ਹੁਣ ਇੱਕ ਸ਼ਖ਼ਸ ਕਾਬੂ ਤੇ ਇਹ ਕੁਝ ਹੋਇਆ ਬਰਾਮਦ
- Minister Meet Hayer News: ਕਿਸਾਨ ਜਥੇਬੰਦੀਆਂ ਵਲੋਂ ਮੰਤਰੀ ਮੀਤ ਹੇਅਰ ਦੇ ਦਫ਼ਤਰ ਦਾ ਘਿਰਾਓ, ਸੁਸਾਇਟੀ ਘੁਟਾਲੇ ਸਬੰਧੀ ਇਨਸਾਫ਼ ਦੀ ਮੰਗ
ਨਹੀਂ ਮਿਲਦੀ ਜ਼ਮਾਨਤ: ਵਕੀਲ ਨੇ ਦੱਸਿਆ ਕਿ ਅਕਸਰ ਹੀ ਇਹ ਵੇਖਣ ਨੂੰ ਮਿਲਦਾ ਹੈ ਕਿ ਲੜਕੇ ਨੂੰ ਬਲਾਤਕਾਰ ਦੇ ਮਾਮਲੇ 'ਚ ਜ਼ਿਲ੍ਹਾ ਅਦਾਲਤ ਤੋਂ ਅਗਾਊਂ ਜ਼ਮਾਨਤ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਬਲਾਤਕਾਰ ਮਾਮਲੇ 'ਚ ਜ਼ਿਲ੍ਹਾ ਅਦਾਲਤਾਂ 'ਤੇ ਹਾਈਕੋਰਟ ਅਤੇ ਸੁਪਰੀਮ ਕੋਰਟ ਦੇ ਦਬਾਅ ਦੇ ਚਲਦਿਆਂ ਜੱਜ ਰਾਹਤ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਲੜਕੀ ਨੂੰ ਮੈਜਿਸਟ੍ਰੇਟ ਅੱਗੇ 164 ਦੇ ਬਿਆਨ ਕਰਵਾਉਣ ਤੋਂ ਬਾਅਦ ਉਸ ਨੂੰ ਗਵਾਹੀ ਲਈ ਬੁਲਾਇਆ ਜਾਂਦਾ ਹੈ, ਜਿਸ ਤੋਂ ਬਾਅਦ ਲੜਕੀ ਅਦਾਲਤ 'ਚ ਆਵੇ ਜਾਂ ਨਾ ਆਵੇ ਪਰ ਲੜਕੇ ਨੂੰ ਕੇਸ ਦੀ ਹਰ ਤਰੀਕ 'ਤੇ ਆਉਣਾ ਪੈਂਦਾ ਹੈ। ਉਨ੍ਹਾਂਹਾ ਕਿ ਕੇਸ ਨੂੰ ਚੱਦਿਆਂ ਭਾਂਵੇਂ 4 ਸਾਲ ਹੋਣ ਜਾਂ 2 ਸਾਲ ਪਰ ਉਨ੍ਹਾਂ ਇਨਸਾਫ ਦੀ ਉਡੀਕ ਕਰਨੀ ਪੈਂਦੀ ਹੈ।
ਕਾਨੂੰਨੀ ਦਾਅ ਪੇਚ: ਇੱਕ ਪਾਸੇ ਜਿੱਥੇ ਹਰ ਕਾਨੂੰਨੀ ਪਹਿਲੂ ਬਾਰੇ ਵਿਸਥਾਰ 'ਚ ਦੱਸਿਆ ਗਿਆ ਹੈ। ਉਥੇ ਹੀ ਵਕੀਲ ਮੁਨੀਸ਼ ਨੇ ਦੱਸਿਆ ਕਿ ਬਲਾਤਕਾਰ ਇੱਕ ਬਹੁਤ ਹੀ ਘਿਨੌਣਾ ਅਪਰਾਧ ਹੈ। ਜਿਸ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਜਰੂਰੀ ਹੈ ਪਰ ਕਾਨੂੰਨ 'ਚ ਇਹ ਮੰਨਿਆ ਜਾਂਦਾ ਹੈ ਕੇ 100 ਕਸੂਰਵਾਰਾਂ ਨੂੰ ਸਜ਼ਾ ਨਾ ਮਿਲਣਾ ਗਵਾਰ ਹੈ ਪਰ ਇਕ ਬੇਕਸੂਰ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ। ਉਨ੍ਹਾਂ ਦੱਸਿਆ ਕਿ ਨਾਬਲਾਗ ਲੜਕੀਆਂ ਲਈ ਪੋਕਸੋ ਐਕਟ ਬਣਾਇਆ ਗਿਆ ਹੈ ਪਰ ਉਨ੍ਹਾਂ ਨੂੰ ਇਹ ਲੱਗਦਾ ਹੈ ਕਿ 16 ਸਾਲ ਦੀ ਉਮਰ ਤੋਂ ਬਾਅਦ ਜੇਕਰ ਇਕ ਲੜਕੇ 'ਤੇ ਇਕ ਲੜਕੀ ਬਲਾਤਕਾਰ ਦੇ ਇਲਜ਼ਾਮ ਲਾਉਂਦੀ ਹੈ ਤਾਂ ਉਸ ਦੀ ਜਾਂਚ ਬੇਹੱਦ ਜਰੂਰੀ ਹੈ ਕਿਉਂਕਿ ਅਕਸਰ ਹੀ ਬੇਕਸੂਰ ਹੋਣ ਦੇ ਬਾਵਜੂਦ ਉਸ ਦਾ ਖਾਮਿਆਜ਼ਾ ਲੜਕੇ ਨੂੰ ਭੁਗਤਨਾ ਪੈਂਦਾ ਹੈ।