ETV Bharat / state

ਗੁਰਸਿਮਰਨ ਮੰਡ ’ਤੇ ਹੋਏ ਹਮਲੇ ਨੂੰ ਲੈ ਕੇ ਸਕਿਓਰਟੀ ਮੁਲਾਜ਼ਮ ਨੇ ਖੋਲ੍ਹੇ ਕਈ ਰਾਜ, ਕਿਹਾ... - ਗੁਰਸਿਮਰਨ ਮੰਡ ਨੇ ਡਰਾਮਾ ਕੀਤਾ

ਲੁਧਿਆਣਾ ਚ ਗੁਰਸਿਮਰਨ ਮੰਡ ’ਤੇ ਹੋਏ ਹਮਲੇ ਨੂੰ ਲੈ ਕੇ ਸਕਿਓਰਟੀ ਮੁਲਾਜ਼ਮ ਨੇ ਕਈ ਖੁਲਾਸੇ ਕੀਤੇ। ਮੁਲਾਜ਼ਮ ਨੇ ਦੱਸਿਆ ਕਿ ਗੁਰਸਿਮਰਨ ਮੰਡ ਨੇ ਕੁਝ ਦਿਨ ਪਹਿਲਾਂ ਹੀ ਕਿਹਾ ਸੀ ਕਿ ਸਰਕਾਰ ਬਦਲਣ ਕਾਰਨ ਉਨ੍ਹਾਂ ਦੀ ਸੁਕਿਓਰਟੀ ਜਾ ਸਕਦੀ ਹੈ। ਜਿਸ ਕਾਰਨ ਇਹ ਸਭ ਕੁਝ ਡਰਾਮਾ ਕੀਤਾ ਗਿਆ ਹੈ।

ਸਕਿਓਰਟੀ ਮੁਲਾਜ਼ਮ ਨੇ ਖੋਲ੍ਹੇ ਕਈ ਰਾਜ
ਸਕਿਓਰਟੀ ਮੁਲਾਜ਼ਮ ਨੇ ਖੋਲ੍ਹੇ ਕਈ ਰਾਜ
author img

By

Published : Mar 14, 2022, 3:43 PM IST

ਲੁਧਿਆਣਾ: ਜ਼ਿਲ੍ਹੇ ਵਿੱਚ ਗੁਰਸਿਮਰਨ ਮੰਡ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਬੜੀ ਤੇਜ਼ੀ ਨਾਲ ਵਾਇਰਲ ਹੋਈ ਸੀ ਜਿਸ ਵਿਚ ਗੁਰਸਿਮਰਨ ਮੰਡ ਵੱਲੋਂ ਇਹ ਇਲਜ਼ਾਮ ਲਗਾਏ ਗਏ ਸਨ ਕਿ ਉਸ ’ਤੇ ਹਮਲਾ ਕੀਤਾ ਗਿਆ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਉਸ ਦੀ ਜਾਨ ਨੂੰ ਖਤਰਾ ਹੈ। ਗੁਰਸਿਮਰਨ ਮੰਡ ਉਤੇ ਹੋਏ ਹਮਲੇ ਨੂੰ ਲੈ ਕੇ ਸਕਿਊਟੀ ਮੁਲਾਜ਼ਮ ਵੱਲੋਂ ਵੀ ਕਈ ਰਾਜ ਖੋਲ੍ਹੇ ਗਏ।

ਇਸ ਸਬੰਧੀ ਸਕਿਓਰਟੀ ਗਾਰਡ ਨੇ ਦੱਸਿਆ ਕਿ ਗੁਰਸਿਮਰਨ ਮੰਡ ਜਾਣ-ਬੁੱਝ ਕੇ ਸਕਿਓਰਟੀ ਨੂੰ ਨਾਲ ਨਹੀਂ ਲੈ ਕੇ ਗਿਆ ਸੀ। ਉਹਨਾਂ ਨੇ ਵੀ ਕਿਹਾ ਕਿ ਗੁਰਸਿਮਰਨ ਮੰਡ ਵੱਲੋਂ ਉਸ ਨੂੰ ਗੱਲ ਕਹੀ ਗਈ ਸੀ ਕਿ ਸਰਕਾਰ ਬਦਲ ਚੁੱਕੀ ਹੈ ਅਤੇ ਉਹਨਾਂ ਦੀ ਸਕਿਊਰਟੀ ਵੀ ਜਾ ਸਕਦੀ ਹੈ। ਸਕਿਉਰਟੀ ਮੁਲਾਜ਼ਮ ਨੇ ਇਹ ਵੀ ਕਿਹਾ ਕਿ ਗੁਰਸਿਮਰਨ ਮੰਡ ਵੱਲੋਂ ਸਕਿਓਰਟੀ ਨਾ ਜਾਵੇ ਇਸ ਗੱਲ ਕਾਰਨ ਇਹ ਡਰਾਮਾ ਰਚਿਆ ਗਿਆ।

ਸਕਿਓਰਟੀ ਮੁਲਾਜ਼ਮ ਨੇ ਖੋਲ੍ਹੇ ਕਈ ਰਾਜ

ਉਨ੍ਹਾਂ ਅੱਗੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਸਾਥੀ ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਗੁਰਸਿਮਰਨ ਮੰਡ ਖੁਦ ਜਾ ਕੇ ਉਨ੍ਹਾਂ ਦੇ ਗਲ ਪਏ ਸੀ ਅਤੇ ਇਹ ਇਲਜ਼ਾਮ ਲਗਾ ਰਹੇ ਸੀ ਕਿ ਉਨ੍ਹਾਂ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਬੇਟੇ ਦੀ ਫੋਟੋ ਖਿੱਚੀ ਹੈ।

ਮਾਮੂਲੀ ਜਿਹੀ ਗੱਲ ਨੂੰ ਲੈ ਕੇ ਹੰਗਾਮਾ ਕੀਤਾ ਗਿਆ ਤੇ ਬਾਅਦ ਵਿੱਚ ਮੰਡ ਆਪਣੀ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਦੇ ਵਿਚ ਇਹ ਕਹਿੰਦੇ ਵਿਖਾਈ ਦਿੱਤੇ ਕਿ ਉਨ੍ਹਾਂ ਤੇ ਜਾਨਲੇਵਾ ਹਮਲਾ ਹੋਇਆ ਹੈ ਜਦਕਿ ਉਨ੍ਹਾਂ ਨੇ ਖੁਦ ਜਾ ਕੇ ਸੜਕ ਦੇ ਦੂਜੀ ਸਾਈਡ ਖੜੇ ਕੁਝ ਲੋਕਾਂ ਨਾਲ ਜਾ ਕੇ ਹੰਗਾਮਾ ਕੀਤਾ ਸੀ।

ਇਹ ਵੀ ਪੜੋ: ਪੰਜਾਬ ’ਤੇ ਕਰਜ਼ ਦਾ ਭਾਰ ਲੱਖਾਂ-ਕਰੋੜਾਂ 'ਚ, ਇਹ 'ਆਪ' ਲਈ ਹੋਵੇਗੀ ਵੱਡੀ ਚੁਣੌਤੀ ...

ETV Bharat Logo

Copyright © 2025 Ushodaya Enterprises Pvt. Ltd., All Rights Reserved.