ETV Bharat / state

ਪੰਚਾਇਤ ਮੈਂਬਰ ਦੇ ਘਰ 'ਤੇ 2 ਦਰਜਨ ਪ੍ਰਵਾਸੀ ਮਜ਼ਦੂਰਾਂ ਵੱਲੋਂ ਹਮਲਾ, 1 ਜਖ਼ਮੀ

ਰਾਏਕੋਟ ਦੇ ਪਿੰਡ ਸੀਲੋਆਣੀ ਵਿਖੇ ਰਹਿੰਦੇ 2 ਦਰਜਨ ਦੇ ਕਰੀਬ ਪ੍ਰਵਾਸੀ ਮਜ਼ਦੂਰ ਮਰਦ 'ਤੇ ਔਰਤਾਂ ਵੱਲੋਂ ਪਿੰਡ ਦੇ ਐੱਸ. ਸੀ ਪੰਚਾਇਤ ਮੈਂਬਰ ਦੇ ਘਰ ਤੇ ਹਮਲਾ ਕਰ ਕੇ ਪੁੱਤਰ ਨੂੰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

SC ਪੰਚਾਇਤ ਮੈਂਬਰ ਦੇ ਘਰ 'ਤੇ 2 ਦਰਜਨ ਪ੍ਰਵਾਸੀ ਮਜ਼ਦੂਰਾਂ ਵੱਲੋਂ ਹਮਲਾ, 1 ਜਖ਼ਮੀ

author img

By

Published : Sep 22, 2021, 4:34 PM IST

ਲੁਧਿਆਣਾ: ਰਾਏਕੋਟ (Raikot) ਦੇ ਪਿੰਡ ਸੀਲੋਆਣੀ (Village Siloani) ਵਿਖੇ ਰਹਿੰਦੇ 2 ਦਰਜਨ ਦੇ ਕਰੀਬ ਪ੍ਰਵਾਸੀ ਮਜ਼ਦੂਰ ਮਰਦ 'ਤੇ ਔਰਤਾਂ ਵੱਲੋਂ ਪਿੰਡ ਦੇ ਐੱਸ. ਸੀ ਪੰਚਾਇਤ ਮੈਂਬਰ (S. Was a Panchayat member) ਦੇ ਘਰ ਤੇ ਹਮਲਾ ਕਰ ਕੇ ਪੁੱਤਰ ਨੂੰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਭੰਨਤੋੜ ਕੀਤਾ ਗਿਆ ਸਮਾਨ
ਭੰਨਤੋੜ ਕੀਤਾ ਗਿਆ ਸਮਾਨ

ਜਾਣਕਾਰੀ ਦਿੰਦਿਆਂ ਪੀੜਤ ਪੰਚਾਇਤ ਮੈਂਬਰ ਕਮਲਜੀਤ ਸਿੰਘ (Panchayat member Kamaljit Singh) ਪੁੱਤਰ ਹਰੀ ਸਿੰਘ ਵਾਸੀ ਸੀਲੋਆਣੀ (Siloani) ਨੇ ਦੱਸਿਆ ਕਿ ਇਹ ਪਰਵਾਸੀ ਮਜ਼ਦੂਰ ਸਾਡੇ ਪਿੰਡ ਵਿੱਚ ਹੀ ਰਹਿੰਦੇ ਹਨ ਤੇ ਇੰਨ੍ਹਾਂ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਹੈ ਪਰ ਫਿਰ ਵੀ ਪਤਾ ਨਹੀਂ ਕਿਉਂ ਇਹ ਇਸ ਤਰ੍ਹਾਂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੇ ਪਹਿਲਾਂ ਵੀ ਕਈ ਵਾਰ ਸਾਡੇ ਲੜਕੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਡੇ ਵੱਲੋਂ ਪੁੱਛਣ ਤੇ ਇਨ੍ਹਾ ਕਿਹਾ ਕਿ ਸ਼ਰਾਬ ਦੀ ਹਾਲਤ ਵਿੱਚ ਇਨ੍ਹਾਂ ਤੋਂ ਗਲਤੀ ਹੋਈ ਹੈ ਪਰ ਹੁਣ ਇਨ੍ਹਾਂ ਬਿਲਕੁਲ ਹੀ ਹੱਦ ਕਰ ਦਿੱਤੀ ਬੀਤੇ ਦਿਨ 2 ਦਰਜਨ ਦੇ ਕਰੀਬ ਪ੍ਰਵਾਸੀ ਮਜ਼ਦੂਰ ਮਰਦ 'ਤੇ ਔਰਤਾਂ ਨੇ ਸਾਡੇ ਘਰ 'ਤੇ ਉਸ ਸਮੇਂ ਹਮਲਾ ਕਰ ਦਿੱਤਾ ਤੇ ਉਸ ਵੇਲੇ ਉਹ ਘਰ ਵਿੱਚ ਮੌਜੂਦ ਨਹੀਂ ਸੀ।

SC ਪੰਚਾਇਤ ਮੈਂਬਰ ਦੇ ਘਰ 'ਤੇ 2 ਦਰਜਨ ਪ੍ਰਵਾਸੀ ਮਜ਼ਦੂਰਾਂ ਵੱਲੋਂ ਹਮਲਾ, 1 ਜਖ਼ਮੀ

ਇਸ ਦੌਰਾਨ ਉਕਤ ਪ੍ਰਵਾਸੀ ਮਜ਼ਦੂਰਾਂ ਨੇ ਉਸ ਦੇ ਘਰ ਦੇ ਸਮਾਨ ਅਤੇ ਮੋਟਰ ਸਾਈਕਲ ਦੀ ਭੰਨ ਤੋੜ ਕੀਤੀ ਅਤੇ ਮੇਰੇ ਲੜਕੇ ਗੁਰਤੇਜ ਸਿੰਘ (22) ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਜਖ਼ਮੀ ਕਰ ਦਿੱਤਾ। ਜਿਸ ਦਾ ਰੌਲਾ ਸੁਣ ਕੇ ਆਲੇ-ਦੁਆਲੇ ਦੇ ਲੋਕਾਂ ਨੇ ਉਸ ਨੂੰ ਉਨ੍ਹਾਂ ਦੇ ਚੁੰਗਲ ਚੋਂ ਛੁਡਾਇਆ।

ਕਮਲਜੀਤ ਸਿੰਘ ਨੇ ਘਰ ਆ ਕੇ ਆਪਣੇ ਜਖ਼ਮੀ ਲੜਕੇ ਨੂੰ ਰਾਏਕੋਟ ਦੇ ਸਰਕਾਰੀ ਹਸਪਤਾਲ (Government Hospital, Raikot) ਵਿਖੇ ਦਾਖਲ ਕਰਵਾਇਆ। ਉਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਬਾਰੇ ਸਿਕਾਇਤ ਕਰਨ ਦੇ ਬਾਵਜੂਦ ਅਜੇ ਤੱਕ ਰਾਏਕੋਟ ਸਦਰ ਪੁਲਿਸ (Raikot Sadar Police) ਨੇ ਕੋਈ ਵੀ ਕਾਰਵਾਈ ਨਹੀਂ ਕੀਤੀ।

ਘਰ ਵਿੱਚ ਹੋਏ ਹਮਲੇ ਦੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਕੁਲਵੰਤ ਸਿੰਘ (Kulwant Singh) ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਰਾਏਕੋਟ ਸਦਰ ਪੁਲਿਸ (Raikot Sadar Police) ਪਾਸੋਂ ਉਕਤ ਹਮਲਾਵਰਾਂ ਖਿਲਾਫ਼ ਜਲਦ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਜਦੋਂ ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਥਾਣਾ ਸਦਰ (Police Station Sadar) ਰਾਏਕੋਟ ਦੇ ਏਐਸਆਈ ਗੁਰਨਾਮ ਸਿੰਘ (ASI Gurnam Singh of Raikot) ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੂੰ ਸੂਚਨਾ ਮਿਲ ਚੁੱਕੀ ਹੈ ਅਤੇ ਜਖ਼ਮੀ ਲੜਕੇ ਦੇ ਬਿਆਨ ਲੈ ਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ: ਦਿਨ ਦਿਹਾੜੇ ਮਾਂ-ਧੀ ਅਗਵਾਹ

ETV Bharat Logo

Copyright © 2024 Ushodaya Enterprises Pvt. Ltd., All Rights Reserved.