ETV Bharat / state

ਸਤੀਸ਼ ਕੌਲ ਦਾ ਹੋਇਆ ਦੇਹਾਂਤ, ਆਖ਼ਰੀ ਦਿਨਾਂ ’ਚ ਬਤੀਤ ਕਰ ਰਹੇ ਸਨ ਗੁੰਮਨਾਮੀ ਦਾ ਜੀਵਨ - ਗੁੰਮਨਾਮੀ ਦਾ ਜੀਵਨ

ਪੰਜਾਬ ਫ਼ਿਲਮਾਂ ਦੇ ਉੱਘੇ ਅਦਾਕਾਰ ਸਤੀਸ਼ ਕੌਲ ਇਸ ਫ਼ਾਨੀ ਦੁਨੀਆਂ ਨੂੰ ਅਲਵਿੱਦਾ ਆਖ ਗਏ। ਗੌਰਤਲੱਬ ਹੈ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਸੀ।

ਪੰਜਾਬੀ ਅਦਾਕਾਰ ਸਤੀਸ਼ ਕੌਲ
ਪੰਜਾਬੀ ਅਦਾਕਾਰ ਸਤੀਸ਼ ਕੌਲ
author img

By

Published : Apr 10, 2021, 5:37 PM IST

ਲੁਧਿਆਣਾ: ਪੰਜਾਬ ਫ਼ਿਲਮਾਂ ਦੇ ਉੱਘੇ ਅਦਾਕਾਰ ਸਤੀਸ਼ ਕੌਲ ਇਸ ਫ਼ਾਨੀ ਦੁਨੀਆਂ ਨੂੰ ਅਲਵਿੱਦਾ ਆਖ ਗਏ। ਗੌਰਤਲੱਬ ਹੈ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਸੀ। ਸਤੀਸ਼ ਕੌਲ ਨੇ ਕਈ ਪੰਜਾਬੀ ਫਿਲਮਾਂ ’ਚ ਕੰਮ ਕੀਤਾ ਸੀ, ਪਰ ਕਾਫ਼ੀ ਸਾਲਾਂ ਤੋਂ ਉਹ ਗੁਮਨਾਮੀ ਦਾ ਜੀਵਨ ਬਸਰ ਕਰ ਰਹੇ ਸਨ। ਕੌਲ ਬਾਲੀਵੁੱਡ ਅਦਾਕਾਰ ਅਮਿਤਾਬ ਬੱਚਨ ਨਾਲ ਵੀ ਕੰਮ ਕਰ ਚੁੱਕੇ ਹਨ। ਸਤੀਸ਼ ਕੌਲ ਮਹਾਂਭਾਰਤ ਦੀ ਲੋਕਪ੍ਰਿਅਤਾ ਤੋਂ ਬਾਅਦ ਸੁਰਖੀਆਂ ’ਚ ਆਏ ਸਨ, ਮਹਾਂਭਾਰਤ ਸੀਰੀਅਲ ’ਚ ਉਨ੍ਹਾਂ ਨੇ ਇੰਦਰ ਦੇਵ ਦਾ ਰੋਲ ਨਿਭਾਇਆ ਸੀ। ਸਤੀਸ਼ ਕੌਲ 74 ਸਾਲਾਂ ਦੇ ਸੀ ਅਤੇ ਉਹ ਕਰੀਬ 300 ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕੰਮ ਕਰਨ ਤੋਂ ਇਲਾਵਾ ਉਨ੍ਹਾਂ ਕਈ ਟੀਵੀ ਪ੍ਰੋਗਰਾਮਾਂ ਵਿੱਚ ਵੀ ਕੰਮ ਕੀਤਾ ਸੀ।

ਉਨ੍ਹਾਂ ਦੀ ਭੈਣ ਸੱਤਿਆ ਦੇਵੀ ਨੇ ਦੱਸਿਆ ਕਿ, 'ਉਨ੍ਹਾ ਨੂੰ ਪਿਛਲੇ ਪੰਜ-ਛੇ ਦਿਨਾਂ ਤੋਂ ਲਗਾਤਾਰ ਬੁਖ਼ਾਰ ਸੀ, ਜੋ ਠੀਕ ਨਹੀਂ ਸੀ ਹੋ ਰਿਹਾ। ਉਨ੍ਹਾਂ ਦੀ ਨਾਸਾਜ਼ ਹਾਲਤ ਨੂੰ ਵੇਖਦਿਆਂ ਉਨ੍ਹਾਂ ਨੂੰ ਸ਼੍ਰੀ ਰਾਮ ਚੈਰੀਟੇਬਲ ਹਸਪਤਾਲ ਲੁਧਿਆਣਾ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਜਾਂਚ ਦੌਰਾਨ ਉਨ੍ਹਾਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ। ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਐਤਵਾਰ ਨੂੰ ਸਤੀਸ਼ ਕੌਲ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ ਮੌਜੂਦਾ ਸਮੇਂ ’ਚ ਸਤੀਸ਼ ਕੌਲ ਬਹੁਤ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਸਨ। ਸਤੀਸ਼ ਕੌਲ ਦੀ ਕਿਸੇ ਵੀ ਸੰਸਥਾ ਵੱਲੋਂ ਜਾ ਕਿਸੇ ਕਲਾਕਾਰ ਦੁਆਰਾ ਆਰਥਿਕ ਮਦਦ ਨਹੀਂ ਕੀਤੀ ਗਈ। ਕੌਲ ਨੇ ਸੰਨ 1969 ’ਚ ਫ਼ਿਲਮ ਐਂਡ ਟੀਵੀ ਇੰਸਟੀਚਿਊਟ ਆਫ਼ ਇੰਡੀਆਂ ਤੋਂ ਡਿਗਰੀ ਹਾਸਲ ਕੀਤੀ ਸੀ, ਜਿੱਥੇ ਜਯਾ ਬੱਚਨ, ਅਮਿਤਾਬ ਬੱਚਨ ਤੇ ਸ਼ਤਰੁਘਨ ਸਿਨ੍ਹਾ ਵਰਗੇ ਉੱਘੇ ਅਦਾਕਾਰ ਉਨ੍ਹਾਂ ਦੇ ਨਾਲ ਪੜ੍ਹਦੇ ਸਨ। ਸਾਲ 2014 ’ਚ ਨਹਾਉਣ ਸਮੇਂ ਸਤੀਸ਼ ਕੌਲ ਡਿੱਗ ਪਏ ਸਨ, ਜਿਸ ਤੋਂ ਬਾਅਦ ਤਕਰੀਬਨ ਢਾਈ ਸਾਲ ਬੈੱਡ ’ਤੇ ਰਹੇ।

ਬੀਤ੍ਹੇ ਸਾਲ ਈ ਟੀਵੀ ਭਾਰਤ ਵੱਲੋਂ ਸਤੀਸ਼ ਕੌਲ ਦੀ ਗੁਰਬਤ ਭਰੀ ਹਾਲਤ ਦੀ ਖ਼ਬਰ ਵੀ ਨਸ਼ਰ ਕੀਤੀ ਗਈ ਸੀ।

ਇਹ ਵੀ ਪੜ੍ਹੋ: ਅੰਮ੍ਰਿਤਸਰ ‘ਚ ਕੋਰੋਨਾ ਨੇ ਫੜੀ ਰਫਤਾਰ, 329 ਨਵੇਂ ਮਾਮਲੇ ਆਏ ਸਾਹਮਣੇ

ETV Bharat Logo

Copyright © 2025 Ushodaya Enterprises Pvt. Ltd., All Rights Reserved.