ਲੁਧਿਆਣਾ: ਦੀਪ ਸਿੱਧੂ (Deep Sidhu) ਦੀ ਅੰਤਮ ਰਸਮਾਂ ‘ਚ ਸ਼ਾਮਲ ਹੋਣ ਲਈ ਸੈਂਕੜਿਆਂ ਦੀ ਤਦਾਦ ‘ਚ ਸੰਗਤ ਪੰਜਾਬ ਦੇ ਵੱਖ-ਵੱਖ ਹਿੱਸਿਆ ਵਿੱਚੋਂ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ (Gurdwara Sri Fatehgarh Sahib) ਵਿਖੇ ਪਹੁੰਚ ਰਹੀ ਹੈ। ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ (Gurdwara Sri Fatehgarh Sahib) ਵਿਖੇ ਦੀਪ ਸਿੱਧੂ ਦੀ ਅੰਤਿਮ ਅਰਦਾਸ ਕੀਤੀ ਜਾਣੀ ਹੈ।
ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੋਂ ਸੈਂਕੜਿਆਂ ਦੀ ਤਾਦਾਦ ਵਿੱਚ ਗੱਡੀਆਂ ਦੀਪ ਸਿੱਧੂ ਦੇ ਅੰਤਮ ਰਸਮਾਂ ਚ ਸ਼ਾਮਲ ਹੋਣ ਲਈ ਸਵੇਰ ਤੋਂ ਹੀ ਲੰਘ ਰਹੀਆਂ ਹਨ। ਜ਼ਿਆਦਾਤਰ ਗੱਡੀਆਂ ਅੰਮ੍ਰਿਤਸਰ ਅਤੇ ਗੁਰਦਾਸਪੁਰ ਤੋਂ ਆ ਰਹੀਆਂ ਹਨ। ਜਿਨ੍ਹਾਂ ‘ਤੇ ਕੇਸਰੀ ਝੰਡੀਆਂ ਲਗਾ ਕੇ ਸਿੱਖ ਸੰਗਤਾਂ ਸ੍ਰੀ ਫ਼ਤਿਹਗੜ੍ਹ ਸਾਹਿਬ (Gurdwara Sri Fatehgarh Sahib) ਪਹੁੰਚ ਰਹੀ ਹੈ।
ਇਸ ਦੌਰਾਨ ਸੰਗਤਾਂ ਨੇ ਦੱਸਿਆ ਕਿ ਜਿੰਨੀਆਂ ਵੀ ਗੱਡੀਆਂ ਲਾਡੋਵਾਲ ਟੋਲ ਪਲਾਜ਼ਾ (Ladowal Toll Plaza) ਤੋਂ ਲੰਘ ਰਹੀਆਂ ਹਨ। ਉਨ੍ਹਾਂ ਲਈ ਟੋਲ ਮੁਕਤ ਕਰ ਦਿੱਤਾ ਗਿਆ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਟੋਲ ਪਲਾਜ਼ਾ ‘ਤੇ ਕੰਮ ਕਰਨ ਵਾਲੇ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ 700 ਤੋਂ ਵੀ ਵੱਧ ਗੱਡੀ ਇੱਥੇ ਮੁਫ਼ਤ ਵਿੱਚ ਪਾਸ ਕਰਵਾਈ ਗਈ ਹੈ ਅਤੇ ਸਾਰਾ ਦਿਨ ਇਹ ਸੇਵਾ ਇਸੇ ਤਰ੍ਹਾਂ ਜਾਰੀ ਰਹੇਗੀ।
ਉਧਰ ਦੂਰ-ਦੂਰਹਾਡੇ ਤੋਂ ਆ ਰਹੀ ਸੰਗਤ ਦਾ ਕਹਿਣਾ ਹੈ, ਕਿ ਦੀਪ ਸਿੱਧੂ ਨੇ ਪੰਜਾਬ ਦੇ ਦੱਬੇ ਹੋਏ ਮੁੱਦਿਆ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਹੀ ਨਹੀਂ ਸਗੋਂ ਲੋਕਾਂ ਨੂੰ ਇਨ੍ਹਾਂ ਮੁੱਦਿਆ ਪ੍ਰਤੀ ਜਾਗਰੂਕ ਵੀ ਕੀਤਾ ਹੈ ਅਤੇ ਸਰਕਾਰਾਂ ਤੋਂ ਲੜ ਕੇ ਹੱਕ ਲੈਣ ਦੀ ਵੀ ਨੀਤੀ ਬਾਰੇ ਜਾਣੂ ਕਰਵਾਇਆ ਹੈ।
ਇਹ ਵੀ ਪੜ੍ਹੋ: ਪ੍ਰਕਾਸ਼ ਸਿੰਘ ਬਾਦਲ ਨੂੰ ਦੋਹਰੇ ਸੰਵਿਧਾਨ ਕੇਸ ’ਚ ਜ਼ਮਾਨਤ ਮਿਲੀ