ਲੁਧਿਆਣਾ: ਗਿੱਲ ਰੋਡ 'ਤੇ ਸ਼ੁੱਕਰਵਾਰ ਨੂੰ ਮੁੜ ਤੋਂ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਵਪਾਰੀ ਕੋਲ ਪੇਮੈਂਟ ਦੇਣ ਆਏ ਵਿਅਕਤੀ ਤੋਂ ਦੋ ਲੁਟੇਰਿਆਂ ਨੇ ਬੰਦੂਕ ਦੀ ਨੋਕ 'ਤੇ ਕੈਸ਼ ਬੈਗ ਖੋਹ ਲਿਆ ਗਿਆ, ਜਿਸ ਵਿੱਚ 7 ਲੱਖ ਰੁਪਏ ਸਨ। ਇਹ ਕੈਸ਼ ਵਪਾਰੀ ਨੂੰ ਦੇਣ ਆਇਆ ਸੀ ਜਿਸ ਦੀ ਫ਼ੈਕਟਰੀ ਲੁਧਿਆਣਾ ਦੇ ਫੋਕਲ ਪੁਆਇੰਟ ਵਿੱਚ ਹੀ ਹੈ।
ਲੁੱਟ ਦੀ ਵਾਰਦਾਤ ਨੂੰ ਕੁੱਲ 4 ਲੋਕਾਂ ਨੇ ਅੰਜਾਮ ਦਿੱਤਾ ਹੈ, ਜਿਨ੍ਹਾਂ 'ਚ ਦੋ ਮੋਟਰਸਾਈਕਲ 'ਤੇ ਆਏ ਸਨ ਤੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਇਹ ਕੈਦ ਹੋ ਗਏ ਹਨ, ਜਿਨ੍ਹਾਂ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਏਸੀਪੀ ਸੰਦੀਪ ਵਡੇਰਾ ਨੇ ਦੱਸਿਆ ਹੈ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੈਸ਼ ਲੈ ਕੇ ਆਏ ਇੱਕ ਵਿਅਕਤੀ ਨੂੰ ਪਿੱਛੋਂ ਹੀ ਫੋਲੋ ਕਰ ਰਹੇ ਚਾਰ ਅਣਪਛਾਤਿਆਂ ਵੱਲੋਂ ਲੁੱਟਿਆ ਗਿਆ ਹੈ। ਬੰਦੂਕ ਦੀ ਨੋਕ 'ਤੇ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁਟੇਜ ਵੀ ਉਨ੍ਹਾਂ ਕੋਲ ਆ ਗਈ ਹੈ ਅਤੇ ਦੋ ਮੋਟਰਸਾਈਕਲ ਸਵਾਰ ਉਸ ਵਿੱਚ ਟਰੇਸ ਹੋਏ ਹਨ ਅਤੇ ਜਲਦ ਹੀ ਉਨ੍ਹਾਂ ਦੀ ਭਾਲ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜੋ: ਮਾਨਸਾ 'ਚੋਂ ਇਸ ਵਾਰ 25 ਹਜ਼ਾਰ ਹੈਕਟੇਅਰ ਨਰਮੇ ਦਾ ਰਕਬਾ ਵਧਿਆ
ਇਹ ਵੀ ਜ਼ਿਕਰਯੋਗ ਹੈ ਕਿ ਗਿੱਲ ਰੋਡ 'ਤੇ ਪਹਿਲਾਂ ਵੀ ਕਈ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ। ਬੀਤੇ ਦਿਨੀਂ 30 ਕਿੱਲੋ ਸੋਨੇ ਦੀ ਵੀ ਲੁੱਟ ਹੋਈ ਸੀ। ਇਸ ਦੇ ਬਾਵਜੂਦ ਲੁਟੇਰੇ ਬੇਖੌਫ਼ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਪੁਲਿਸ ਖ਼ਾਮੋਸ਼ ਹੈ।