ETV Bharat / state

ਵਿਦੇਸ਼ੀ ਨੌਜਵਾਨ ਨੂੰ ਲੁਟੇਰਿਆਂ ਨੇ ਬਣਾਇਆ ਨਿਸ਼ਾਨਾ, ਨੌਜਵਾਨ ਦਾ ਮੋਬਾਇਲ ਖੋਹ ਕੇ ਫਰਾਰ ਹੋਏ ਲੁਟੇਰੇ - ਪੁਲਿਸ ਕਮਿਸ਼ਨਰ ਲੁਧਿਆਣਾ

ਵਿਸ਼ਵ ਟੂਰ ਉੱਤੇ 6 ਮਹੀਨੇ ਤੋਂ ਨਿਕਲੇ ਨਾਰਵੇ ਦੇ ਨੌਜਵਾਨ ਇਸਪਿਨ (Norwegian youth ispin) ਦਾ ਸੁਆਗਤ ਲੁਧਿਆਣਾ ਵਿੱਚ ਲੁਟੇਰਿਆਂ ਨੇ ਕੀਤਾ। ਇਸਪਿਨ ਮੁਤਾਬਿਕ ਲੁਟੇਰੇ ਉਸ ਦਾ ਮੋਬਾਇਲ ਖੋਹ ਕੇ ਫਰਾਰ (robber escaped after stealing the mobile phone) ਹੋ ਗਏ ਅਤੇ ਉਸ ਦੇ ਮੋਬਾਇਲ ਵਿੱਚ ਕ੍ਰੈਡਿਟ ਕਾਰਡ ਵੀ ਸੀ। ਪੀੜਤ ਨੇ ਪੁਲਿਸ ਪ੍ਰਸ਼ਾਸਨ ਅੱਗੇ ਮਦਦ ਲਈ ਗੁਹਾਰ ਲਗਾਈ ਹੈ।

Robbers targeted Norwegian youth in Ludhiana
ਵਿਦੇਸ਼ੀ ਨੌਜਵਾਨ ਨੂੰ ਲੁਟੇਰਿਆਂ ਨੇ ਬਣਾਇਆ ਨਿਸ਼ਾਨਾ,ਨੌਜਵਾਨ ਦਾ ਮੋਬਾਇਲ ਖੋਹ ਕੇ ਫਰਾਰ ਹੋਏ ਲੁਟੇਰੇ
author img

By

Published : Dec 13, 2022, 4:59 PM IST

ਵਿਦੇਸ਼ੀ ਨੌਜਵਾਨ ਨੂੰ ਲੁਟੇਰਿਆਂ ਨੇ ਬਣਾਇਆ ਨਿਸ਼ਾਨਾ,ਨੌਜਵਾਨ ਦਾ ਮੋਬਾਇਲ ਖੋਹ ਕੇ ਫਰਾਰ ਹੋਏ ਲੁਟੇਰੇ

ਲੁਧਿਆਣਾ: ਪੰਜਾਬ ਦੇ ਵਿੱਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਅਤੇ ਹੁਣ ਸਨੈਚਰਾਂ ਨੇ ਵਿਦੇਸ਼ੀਆਂ ਨੂੰ ਵੀ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਲੁਧਿਆਣਾ ਦੇ ਵਿੱਚ ਥਾਣਾ ਮੋਤੀ ਨਗਰ ਅਧੀਨ ਇੱਕ ਐਨ. ਆਰ .ਆਈ ਨਾਰਵੇ ਦੇ ਵਸਨੀਕ ਇਸਪਿਨ (Norwegian youth ispin) ਤੋਂ ਸਨੈਚਰਾਂ ਵੱਲੋਂ ਉਸ ਦਾ ਮੋਬਾਇਲ ਖੋਹ ਲਿਆ ਗਿਆ ਜਿਸ ਦੀ ਸ਼ਿਕਾਇਤ ਉਸ ਨੇ ਦਰਜ ਕਰਵਾਈ ਹੈ।

Robbers targeted Norwegian youth in Ludhiana
ਵਿਦੇਸ਼ੀ ਨੌਜਵਾਨ ਨੂੰ ਲੁਟੇਰਿਆਂ ਨੇ ਬਣਾਇਆ ਨਿਸ਼ਾਨਾ,ਨੌਜਵਾਨ ਦਾ ਮੋਬਾਇਲ ਖੋਹ ਕੇ ਫਰਾਰ ਹੋਏ ਲੁਟੇਰੇ

ਮੋਟਰਸਾਈਕਲ ਸਵਾਰ ਲੁਟੇਰੇ: ਉਸ ਨੇ ਦੱਸਿਆ ਕਿ ਮੋਬਾਇਲ ਦੇ ਕਵਰ ਦੇ ਵਿਚ ਉਸ ਦਾ ਕ੍ਰੈਡਿਟ ਕਾਰਡ (Credit card in mobile cover) ਵੀ ਸੀ ਜੋ ਕੇ ਖੋਹ ਕਰਨ ਵਾਲੇ ਨਾਲ ਹੀ ਲੈ ਗਏ। ਉਹ ਆਪਣੇ ਦੋਸਤ ਦੇ ਰਿਸ਼ਤੇਦਾਰ ਦੇ ਕੋਲ ਰਾਤ ਰੁਕਣ ਲਈ ਆਇਆ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਨਾਲ ਇਹ ਘਟਨਾ ਵਾਪਰ ਜਾਵੇਗੀ। ਪੀੜਤ ਐਨਆਰਆਈ (Victim NRI) ਮੁਤਾਬਿਕ ਉਹ ਆਪਣੀ ਸਾਈਕਲ ਉੱਤੇ ਜਾ ਰਿਹਾ ਸੀ ਅਚਾਨਕ ਪਿੱਛੋਂ ਮੋਟਰਸਾਈਕਲ ਸਵਾਰ ਉਸ ਦਾ ਮੋਬਾਈਲ ਖੋਹ ਕੇ ਫਰਾਰ ਹੋ ਗਏ। ਜਿਸ ਵਿੱਚ ਉਸ ਦਾ ਕ੍ਰੈਡਿਟ ਕਾਰਡ ਵੀ ਸੀ ਉਨ੍ਹਾਂ ਦੱਸਿਆ ਕਿ ਉਸ ਨੇ ਲੁਟੇਰਿਆਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਕੋਲ ਸਾਇਕਲ ਸੀ ਅਤੇ ਲੁਟੇਰੇ ਮੋਟਰ ਸਾਇਕਲ ਉੱਤੇ ਤੇਜ਼ੀ ਨਾਲ ਫਰਾਰ ਹੋ ਗਏ।

ਇਹ ਵੀ ਪੜ੍ਹੋ: ਗਰੀਬ ਕਿਸਾਨ ਦੇ ਪੁੱਤ ਨੇ ਮਿਕਸ ਮਾਰਸ਼ਲ ਆਰਟ ਵਿੱਚ ਗੱਡੇ ਜਿੱਤ ਦੇ ਝੰਡੇ, ਪੰਜਾਬ ਸਰਕਾਰ ਨੂੰ ਪਾਈਆਂ ਲਾਹਣਤਾਂ

ਮੋਤੀ ਨਗਰ ਪੁਲਿਸ ਸਟੇਸ਼ਨ: ਉਨ੍ਹਾਂ ਕਿਹਾ ਕਿ ਇਸ ਦੀ ਸ਼ਿਕਾਇਤ ਉਸਨੇ ਮੋਤੀ ਨਗਰ ਪੁਲਿਸ ਸਟੇਸ਼ਨ ਵਿੱਚ ਦਰਜ ਕਰਵਾਈ ਹੈ, ਪਰ ਪੁਲਿਸ ਨੇ ਹਾਲੇ ਤੱਕ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਅਪੀਲ ਕੀਤੀ ਪੁਲਿਸ ਕਮਿਸ਼ਨਰ ਲੁਧਿਆਣਾ (Commissioner of Police Ludhiana) ਅਤੇ ਪੰਜਾਬ ਸਰਕਾਰ ਨੂੰ ਉਸ ਦਾ ਮੋਬਾਈਲ ਅਤੇ ਕਰੇਡਿਟ ਕਾਰਡ ਭਾਲ ਕੇ ਦੇਵੇ।

ਇਸ ਤੋਂ ਇਲਾਵਾ ਜਿਸ ਇਸਪਿਨ ਰੁਕਣ ਆਇਆ ਸੀ ਉਸ ਨੇ ਦੱਸਿਆ ਕਿ ਮੋਬਾਈਲ ਉੱਤੇ ਉਸ ਨੇ ਲੋਕੇਸ਼ਨ ਭੇਜੀ ਸੀ ਪਰ ਕਾਫੀ ਦੇਰ ਬਾਅਦ ਜਦੋਂ ਇਸਪਿਨ ਦਾ ਕੋਈ ਮੈਸੇਜ ਨਹੀਂ ਆਇਆ ਤਾਂ ਉਸ ਨੂੰ ਸ਼ੱਕ ਹੋਇਆ ਜਿਸ ਤੋਂ ਬਾਅਦ ਉਸ ਨੇ ਮੌਕੇ ਉੱਤੇ ਆ ਕੇ ਪੁੱਛਿਆ ਤਾਂ ਸਾਰੀ ਗੱਲ ਦਾ ਪਤਾ ਲੱਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.