ਲੁਧਿਆਣਾ: ਲੁਧਿਆਣਾ ਵਿੱਚ ਹਰ ਰੋਜ਼ ਨਿੱਤ ਨਵੇਂ ਹਾਦਸੇ ਵਾਪਰ ਦੇ ਰਹਿੰਦੇ ਹਨ। ਅਜਿਹਾ ਹੀ ਦਿਲ ਦਹਿਲਾ ਦੇਣ ਵਾਲਾ ਹਾਦਸਾ ਲੁਧਿਆਣਾ ਦੇ ਦੀਪ ਨਗਰ ਵਿੱਚ ਸਵੇਰੇ ਵੇਲੇ ਵਾਪਿਆ, ਜਦੋਂ ਇਕ ਸੜਕ ਅਚਾਨਕ ਧੱਸ ਗਈ ਅਤੇ ਸੜਕ ਦੇ ਵਿੱਚ ਵੱਡਾ ਪਾੜ ਪੈ ਗਿਆ। ਜਿਸ ਦੀਆਂ ਸੀ.ਸੀ.ਟੀ.ਵੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਜਿਸ ਵਿੱਚ ਵਿਖਾਈ ਦੇ ਰਿਹਾ ਹੈ ਕਿ ਇਕ ਸਕੂਲੀ ਬੱਸ (school bus) ਸੜਕ ਤੋਂ ਲੰਘਦੀ ਹੈ ਤਾਂ ਅਚਾਨਕ ਪੂਰੀ ਸੜਕ ਧਸ ਜਾਂਦੀ ਹੈ ਅਤੇ ਬੱਸ ਦੇ ਪਿੱਛੇ ਆ ਰਹੇ ਸਕੂਲੀ 2 ਵਿਦਿਆਰਥੀ (2 children fall) ਟੋਏ ਵਿੱਚ ਡਿੱਗ ਜਾਂਦੇ ਹਨ। ਜਿਸ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ਮਦਦ ਦੇ ਨਾਲ ਨਾਲ ਬਾਹਰ ਕੱਢਿਆ ਜਾਂਦਾ ਹੈ ਸਥਾਨਕ ਲੋਕਾਂ ਨੇ ਦੱਸਿਆ ਕਿ ਹਾਦਸਾ ਪਹਿਲੀ ਵਾਰੀ ਨਹੀਂ ਪਹਿਲਾਂ ਵੀ ਵਾਪਰ ਚੁੱਕਾ ਹੈ ਅਤੇ ਇਸ ਵਿੱਚ ਨਗਰ ਨਿਗਮ ਦੀ ਪੂਰੀ ਅਣਗਹਿਲੀ ਹੈ।
ਪਰ ਉਦੋਂ ਵੀ ਖਾਨਾਪੂਰਤੀ ਲਈ ਨਗਰ ਨਿਗਮ (ludhiana corporation) ਨੇ ਆ ਕੇ ਇੱਥੇ ਟੋਆ ਤਾਂ ਭਰ ਦਿੱਤਾ, ਪਰ ਇਸ ਦੀ ਸਹੀ ਤਰ੍ਹਾਂ ਮੁਰੰਮਤ ਨਹੀਂ ਕੀਤੀ ਅਤੇ ਉਹੀ ਅੱਜ ਕੀਤਾ ਜਾ ਰਿਹਾ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਅੰਡਰਗਰਾਊਂਡ ਪਾਈਪਾਂ ਪੂਰੀ ਤਰ੍ਹਾਂ ਗਲ ਚੁੱਕੀਆਂ ਹਨ, ਜਿੱਥੋਂ ਪਾਣੀ ਲੀਕ ਹੁੰਦਾ ਹੈ। ਜਿਸ ਕਰਕੇ ਸੜਕ ਹੌਲੀ-ਹੌਲੀ ਦੱਸਦੀ ਜਾਂਦੀ ਹੈ ਅਤੇ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਠੇਕੇਦਾਰ ਭ੍ਰਿਸ਼ਟਾਚਾਰ ਵਿੱਚ ਲਿਪਤ ਹਨ ਅਤੇ ਨਗਰ ਨਿਗਮ ਵੱਲੋਂ ਕਈ ਠੇਕੇਦਾਰਾਂ 'ਤੇ ਪਾਬੰਦੀ ਲਾਉਣ ਦੇ ਬਾਵਜੂਦ ਉਨ੍ਹਾਂ ਨੂੰ ਅਸਿੱਧੇ ਤੌਰ 'ਤੇ ਠੇਕੇ ਦਿੱਤੇ ਜਾਂਦੇ ਹਨ। ਜਿਸ ਕਰਕੇ ਅਜਿਹੇ ਹਾਦਸੇ ਵਾਪਰਦੇ ਹਨ।
ਇਹ ਵੀ ਪੜ੍ਹੋ:- SC ਨੇ NTA ਨੂੰ NEET 2021 ਨਤੀਜਾ ਐਲਾਨਣ ਦੀ ਇਜਾਜ਼ਤ ਦਿੱਤੀ