ਲੁਧਿਆਣਾ: ਲੁਧਿਆਣਾ ਦੇ ਰੈਡੀਸਨ ਹੋਟਲ ਦੇ ਵਿੱਚ ਬੀਤੀ ਦਰ ਸ਼ਾਮ ਨਿਤਿਆ ਨਾਰੀ ਨਾਂ ਦੇ ਇਕ ਵਿਸ਼ੇਸ਼ ਸਮਾਗਮ ਦਾ ਪ੍ਰਬੰਧ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਸ਼ਿਰਕਤ ਕੀਤੀ। ਇਸ ਦੌਰਾਨ ਆਮ ਆਦਮੀ ਪਾਰਟੀ ਦੀ ਮਹਿਲਾ ਐਮ.ਐਲ.ਏ ਸਰਵਜੀਤ ਕੌਰ ਮਾਣੂਕੇ, ਰਜਿੰਦਰ ਪਾਲ ਕੌਰ ਛੀਨਾ ਵੀ ਮੌਜੂਦ ਰਹੀ। ਜਿਨ੍ਹਾਂ ਵੱਲੋਂ ਸਮਾਜ ਵਿੱਚ ਚੰਗੀ ਸੇਧ ਦੇਣ ਵਾਲੀ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉੱਤੇ ਖਾਸ ਤੌਰ 'ਤੇ ਕ੍ਰਿਸਟਲ ਸਵਿੱਚ ਅਤੇ ਮਿਸ ਇੰਡੀਆ ਰਹੀ ਰਿਸ਼ਿਤਾ ਰਾਣਾ ਨੂੰ ਪੰਜਾਬ ਦੀ ਕੈਬਨਿਟ ਮੰਤਰੀ ਬਲਜੀਤ ਕੌਰ ਵੱਲੋਂ ਰੋਲ ਮਾਡਲ ਆਫ ਦੀ ਈਅਰ ਦਾ ਸਨਮਾਨ ਦਿੱਤਾ ਗਿਆ।
ਮਹਿਲਾਵਾਂ ਦੀ ਕੀਤੀ ਸ਼ਲਾਘਾ:- ਇਸ ਦੌਰਾਨ ਸੱਭਿਆਚਾਰਕ ਸਮਾਗਮ ਦਾ ਆਯੋਜਨ ਕੀਤਾ ਗਿਆ। ਲੁਧਿਆਣਾ ਦੀਆਂ ਉੱਘੀਆਂ ਮਹਿਲਾ ਸਮਾਜ ਸੇਵੀਆਂ ਅਤੇ ਆਪੋ ਆਪਣੇ ਖੇਤਰ ਵਿੱਚ ਨਾਮਣਾ ਖੱਟਣ ਵਾਲੀਆਂ ਮਹਿਲਾਵਾਂ ਵੀ ਇਸ ਮੌਕੇ ਪੁੱਜੀਆਂ। ਇਸ ਮੌਕੇ ਸਟੇਜ ਤੋਂ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਸੰਬੋਧਿਤ ਵੀ ਕੀਤਾ ਅਤੇ ਮਹਿਲਾਵਾਂ ਦੇ ਸਮਾਜ, ਸੂਬੇ ਅਤੇ ਦੇਸ਼ ਦੇ ਵਿਕਾਸ ਲਈ ਪਾਏ ਅਹਿਮ ਰੋਲ ਸਬੰਧੀ ਸ਼ਲਾਘਾ ਵੀ ਕੀਤੀ।
ਮਹਿਲਾਵਾਂ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ:- ਕੈਬਨਿਟ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਅੱਜ ਸਾਡੀਆਂ ਮਹਿਲਾਵਾਂ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਹਨ, ਉਨ੍ਹਾਂ ਨੇ ਹਰ ਖੇਤਰ ਵਿੱਚ ਨਾਮਣਾ ਖੱਟਿਆ ਹੈ, ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਆਏ ਸਿਵਲ ਸਰਵਿਸਿਜ਼ ਜੁਡੀਸ਼ਰੀ ਦੀ ਪ੍ਰੀਖਿਆ ਦੇ ਵਿੱਚ ਵੀ ਸਾਡੀਆਂ ਧੀਆਂ ਨੇ ਮਲ੍ਹਾਂ ਮਾਰੀਆਂ ਹਨ।
- Explosion in a firecracker factorys: ਤਾਮਿਲਨਾਡੂ 'ਚ ਪਟਾਕਿਆਂ ਦੀਆਂ ਦੋ ਫੈਕਟਰੀਆਂ 'ਚ ਧਮਾਕਿਆਂ ਨਾਲ 11 ਲੋਕਾਂ ਦੀ ਮੌਤ, 15 ਤੋਂ ਵੱਧ ਜ਼ਖਮੀ
- Robbery in Bathinda: ਪਿਸਤੌਲ ਦੀ ਨੌਕ 'ਤੇ ਗਹਿਣਿਆਂ ਦੀ ਦੁਕਾਨ ਤੋਂ ਲੁੱਟ, ਘਟਨਾ ਸੀਸੀਟੀਵੀ 'ਚ ਕੈਦ
- War effect on Shoes Export Business: ਇਜ਼ਰਾਈਲ-ਫਲਸਤੀਨ ਯੁੱਧ ਨੇ ਆਗਰਾ ਦੇ ਜੁੱਤੀਆਂ ਦੇ ਕਾਰੋਬਾਰ ਨੂੰ ਦਿੱਤਾ ਝਟਕਾ, ਸਰਦੀਆਂ ਦੇ ਮੌਸਮ ਦਾ ਗ੍ਰਾਫ ਆਰਡਰ ਹੋਇਆ ਘੱਟ
ਰਿਸ਼ਿਤਾ ਰਾਣਾ ਨੇ ਮੰਤਰੀ ਦਾ ਕੀਤਾ ਧੰਨਵਾਦ:- ਇਸ ਦੌਰਾਨ ਰਿਸ਼ਿਤਾ ਰਾਣਾ ਨੇ ਵਿਸ਼ੇਸ਼ ਤੌਰ ਤੇ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ। ਰਿਸ਼ਿਤਾ ਰਾਣਾ ਨੇ ਬਾਕੀ ਮਹਿਲਾਵਾਂ ਨੂੰ ਵੀ ਅੱਗੇ ਆਉਣ ਦਾ ਸੁਨੇਹਾ ਦਿੰਦਿਆ ਕਿਹਾ ਕਿ ਆਪਣੇ ਸਮਾਜ ਵਿੱਚ ਅਹਿਮ ਯੋਗਦਾਨ ਪਾਉਣ ਲਈ ਉਹ ਵੀ ਸਮਾਜ ਦੀਆਂ ਬੇੜੀਆਂ ਨੂੰ ਤੋੜਨ ਅਤੇ ਆਪਣੇ ਭਵਿੱਖ ਲਈ ਜ਼ਰੂਰ ਚਿੰਤਨ ਕਰਨ। ਉਨ੍ਹਾਂ ਕਿਹਾ ਕਿ ਅੱਜ ਸਾਡੀਆਂ ਭੈਣਾਂ ਹਰ ਖੇਤਰ ਵਿੱਚ ਨਾਮਣਾ ਖੱਟ ਰਹੀਆਂ ਹਨ। ਇਸ ਦੌਰਾਨ ਉਨ੍ਹਾਂ ਨੇ ਵਿਭਾਗ ਦੀ ਐਡਵਾਇਜ਼ਰੀ ਕਮੇਟੀ ਦਾ ਮੈਂਬਰ ਬਣਾਉਣ ਦੇ ਲਈ ਵੀ ਕੈਬਨਿਟ ਮੰਤਰੀ ਬਲਜੀਤ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ।