ਲੁਧਿਆਣਾ: ਭਾਰਤ ਤੇ ਆਸਟ੍ਰੇਲੀਆ (India and Australia) ਦੇ ਵਿਚਕਾਰ ਐੱਸ.ਟੀ.ਏ ਭਾਵ ਫ਼ੌਰਨ ਟ੍ਰੇਡ ਐਗਰੀਮੈਂਟ (Immediate trade agreement) ਹੋ ਚੁੱਕਾ ਹੈ। ਜਿਸ ਦਾ ਸਿੱਧਾ ਫ਼ਾਇਦਾ ਭਾਰਤ ਅਤੇ ਆਸਟ੍ਰੇਲੀਆ ਦੇ ਵਪਾਰੀਆਂ ਨੂੰ ਪਹੁੰਚਣ ਵਾਲਾ ਹੈ। ਭਾਰਤ ਤੇ ਆਸਟ੍ਰੇਲੀਆ ਦੇ ਵਿਚਕਾਰ ਹਜ਼ਾਰਾਂ ਕਰੋੜ ਦਾ ਇੰਪੋਰਟ ਅਤੇ ਐਕਸਪੋਰਟ ਹੁੰਦਾ ਹੈ ਅਤੇ ਹੁਣ ਇਸ ਕਰਾਰ ਹੋਣ ਦੇ ਨਾਲ ਲੁਧਿਆਣਾ ਦੇ ਵਪਾਰੀ (Merchants of Ludhiana) ਵੀ ਆਸਟ੍ਰੇਲੀਆ ਦੇ ਨਾਲ ਚੰਗੇ ਵਪਾਰਕ ਸਬੰਧ ਬਣਨ ਦੇ ਕਿਆਸ ਲਗਾਉਣ ਲੱਗੇ ਹਨ। ਕਿਉਂਕਿ ਆਸਟ੍ਰੇਲੀਆ ਦੇ ਵਿੱਚ ਭਾਰਤ ਤੋਂ ਹੌਜ਼ਰੀ ਆਟੋ ਪਾਰਟਸ ਅਤੇ ਹੈਂਡ ਟੂਲਜ਼ (Hosiery Auto Parts & Hand Tools) ਆਦਿ ਕੰਬਲ ਲਿਨੇਨ ਕੈਮੀਕਲ ਵੱਡੀ ਤਦਾਦ ਵਿੱਚ ਐਕਸਪੋਰਟ ਕੀਤੇ ਜਾਂਦੇ ਜਿਸ ਨਾਲ ਵਪਾਰੀਆਂ ਨੂੰ ਕਾਫ਼ੀ ਫਾਇਦਾ ਹੋਵੇਗਾ।
ਕੀ ਹੈ ਐਫ ਟੀ ਏ?: ਭਾਰਤ ਅਤੇ ਆਸਟਰੇਲੀਆ (India and Australia) ਵਿਚਕਾਰ ਐੱਫ.ਟੀ.ਏ. ਹਸਤਾਖਰ ਹੋ ਚੁੱਕੇ ਹਨ, ਹੁਣ ਇਸ ਨਾਲ ਹੋਰ ਨੌਕਰੀਆਂ ਪੈਦਾ ਹੋਣ ਦੇ ਵੀ ਆਸਾਰ ਲਗਾਏ ਜਾ ਰਹੇ ਹਨ। ਐੱਨ.ਡੀ.ਏ. ਦੇ ਨਾਲ ਭਾਰਤ ਤੇ ਆਸਟਰੇਲੀਆ (India and Australia) ਦੋਵੇਂ ਮੁਲਕ ਹੁਣ ਬਿਲਕੁਲ ਘੱਟ ਦਰਾਂ ਤੇ ਇੰਪੋਰਟ ਅਤੇ ਐਕਸਪੋਰਟ ਕਰ ਸਕਣਗੇ। ਇਸ ਨਾਲ ਵਪਾਰੀਆਂ ਨੂੰ ਸਿੱਧਾ ਫਾਇਦਾ ਹੋਵੇਗਾ ਇੰਨਾ ਹੀ ਨਹੀਂ ਜੋ ਬੰਗਲਾਦੇਸ਼ ਤੋਂ ਸ੍ਰੀ ਲੰਕਾ ਤੋਂ ਸਾਮਾਨ ਆਸਟ੍ਰੇਲੀਆ ਦੇ ਰਸਤੇ ਭਾਰਤ ਆਉਂਦਾ ਸੀ ਜਾਂ ਭਾਰਤ ਦੇ ਰਸਤਿਓਂ ਆਸਟ੍ਰੇਲੀਆ ਜਾਂਦਾ ਸੀ ਹੁਣ ਉਹ ਸਿੱਧਾ ਆ ਸਕੇਗਾ।
ਕਿੰਨਾ ਵਧੇਗਾ ਵਪਾਰ?:ਭਾਰਤ ਅਤੇ ਆਸਟ੍ਰੇਲੀਆ ਦੇ ਵਿਚਕਾਰ ਵਪਾਰਕ ਸਮਝੌਤਾ ਹੋਣ ਦੇ ਨਾਲ 2027 ਤੱਕ ਦੋਵਾਂ ਦੇਸ਼ਾਂ ਵਿਚਾਲੇ ਵਪਾਰ 27.5 ਅਰਬ ਡਾਲਰ ਭਾਵ 20 ਖ਼ਰਬ ਪਹੁੰਚਣ ਦੇ ਕਿਆਸ ਲਗਾਏ ਜਾ ਰਹੇ ਹਨ ਅਤੇ ਆਉਣ ਵਾਲੇ ਦੋ ਦਹਾਕਿਆਂ ਅੰਦਰ ਭਾਰਤ ਤੇ ਆਸਟਰੇਲੀਆ ਵਿਚਕਾਰ ਮਾਹਿਰਾਂ ਮੁਤਾਬਕ ਵਪਾਰ ਵਧ ਕੇ 40-45 ਅਰਬ ਡਾਲਰ ਤਕ ਪਹੁੰਚ ਸਕਦਾ ਹੈ। ਇਹ ਆਂਕੜੇ ਬਕਾਇਦਾ ਪਿਯੂਸ਼ ਗੋਇਲ (Piyush Goyal) ਵੱਲੋਂ ਪ੍ਰੈੱਸ ਕਾਨਫ਼ਰੰਸ ਕਰਕੇ ਜਾਰੀ ਵੀ ਕੀਤੇ ਗਏ ਹਨ।
ਭਾਰਤ ਨੂੰ ਕੀ ਹੋਵੇਗਾ ਫ਼ਾਇਦਾ?:ਭਾਰਤ ਅਤੇ ਆਸਟ੍ਰੇਲੀਆ (India and Australia) ਵਿਚਕਾਰ ਹੋਏ ਕਰਾਰ ਦੇ ਨਾਲ ਭਾਰਤ ਨੂੰ ਕਾਫ਼ੀ ਫ਼ਾਇਦਾ ਹੋਣ ਵਾਲਾ ਹੈ, ਕਿਉਂਕਿ ਭਾਰਤ ਤੋਂ ਵੱਡੀ ਤਦਾਦ ਵਿੱਚ ਆਸਟ੍ਰੇਲੀਆ ਦੇ ਅੰਦਰ ਐਕਸਪੋਰਟ ਕੀਤਾ ਜਾਂਦਾ ਹੈ। ਜਿਸ ਵਿੱਚ ਗਹਿਣੇ ਕੀਮਤੀ ਪੱਥਰ ਕੱਪੜੇ ਜੁੱਤੇ ਚਮੜਾ ਖਾਣਾ ਕ੍ਰਿਸ਼ੀ ਉਤਪਾਦ ਇੰਜੀਨੀਅਰਿੰਗ ਉਤਪਾਦ ਦਵਾਈਆਂ ਇਲਾਜ ਵਿੱਚ ਕੰਮ ਆਉਣ ਵਾਲੀਆਂ ਛੋਟੀਆਂ ਵੱਡੀਆਂ ਮਸ਼ੀਨਾਂ ਆਦਿ ਭਾਰਤ ਤੋਂ ਐਕਸਪੋਰਟ ਕੀਤੀਆਂ ਜਾਂਦੀਆਂ ਹਨ। ਇਸ ਵਿੱਚ ਲੁਧਿਆਣਾ ਦਾ ਵੀ ਵੱਡਾ ਹਿੱਸਾ ਹੈ। ਲੁਧਿਆਣਾ ਤੋਂ ਆਸਟ੍ਰੇਲੀਆ ਸਟੀਲ ਉਤਪਾਦ ਹੈਂਡ ਟੂਲਜ਼ ਫਾਸਟਸ ਮਸ਼ੀਨਰੀ ਰੈਡੀਮੇਡ ਗਾਰਮੈਂਟ ਕੰਬਲ ਕੈਮੀਕਲ ਬੁਆਇਲਰ ਫਾਰਮਾ ਜਵੈਲਰੀ ਆਦਿ ਐਕਸਪੋਰਟ ਕੀਤੀ ਜਾਂਦੀ ਹੈ।
ਆਸਟ੍ਰੇਲੀਆ ਨੂੰ ਕੀ ਫ਼ਾਇਦਾ?:ਭਾਰਤ ਦੇ ਨਾਲ ਆਸਟਰੇਲੀਆ ਦਾ ਕਰਾਰ ਹੋਣ ਦੇ ਨਾਲ ਆਸਟਰੇਲੀਆ ਨੂੰ ਵੀ ਕਾਫ਼ੀ ਫ਼ਾਇਦੇ ਹੋਣ ਵਾਲੇ ਨੇ ਆਸਟ੍ਰੇਲੀਆ ਵਿੱਚ ਅਗਲੇ ਮਹੀਨੇ ਚੋਣਾਂ ਨੇ ਅਤੇ ਉਸ ਤੋਂ ਪਹਿਲਾਂ ਭਾਰਤ ਨਾਲ ਅਜਿਹਾ ਕਰਾਰ ਹੋਣਾ ਕਾਫ਼ੀ ਫ਼ਾਇਦੇਮੰਦ ਸਾਬਿਤ ਹੋ ਸਕਦਾ ਹੈ। ਜਿਸ ਦਾ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅਤੇ ਹੋਰ ਮੰਤਰੀ ਪ੍ਰਚਾਰ ਵੀ ਕਰ ਰਹੀ ਹੈ। ਕਿਉਂਕਿ ਭਾਰਤ ਵਿੱਚ ਵੱਡੀ ਤਾਦਾਦ ਅੰਦਰ ਭਾਰਤੀ ਰਹਿੰਦੇ ਹਨ। ਜਿਨ੍ਹਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।
ਇਸ ਤੋਂ ਇਲਾਵਾ ਦੋਵਾਂ ਮੁਲਕਾਂ ਵਿਚਾਲੇ ਆਰਥਿਕਤਾ ਅਰਬਾਂ ਖਰਬਾਂ ਤੱਕ ਪਹੁੰਚ ਚੁੱਕੀ ਹੈ। ਭਾਰਤ ਨਾਲ ਵਪਾਰ ਕਰਨ ‘ਚ ਹੋਰ ਵੀ ਕਈ ਦੇਸ਼ ਕਤਾਰ ‘ਚ ਸਨ, ਪਰ ਆਸਟਰੇਲੀਆ ਨੇ ਇਸ ਵਿੱਚ ਮੱਲਾਂ ਮਾਰੀਆਂ ਹਨ। ਆਸਟਰੇਲੀਆ ਦੇ ਲਿਹਾਜ਼ ਤੋਂ ਚਿੱਪਰ ਇਹ ਸਮਝੌਤਾ ਅੱਗੇ ਜਾ ਕੇ ਹੋਰ ਵਧਦਾ ਹੈ, ਤਾਂ ਆਸਟ੍ਰੇਲੀਆ ਦੇ 85 ਫੀਸਦੀ ਉਤਪਾਦ ਅਤੇ ਸੇਵਾਵਾਂ ਭਾਰਤ ਵਿੱਚ ਟੈਕਸ ਮੁਕਤ ਹੋ ਜਾਣਗੀਆਂ।
ਭਾਰਤ ਵੱਲੋਂ ਜਿਨ੍ਹਾਂ ਆਸਟ੍ਰੇਲੀਆਈ ਉਤਪਾਦਾਂ ਨੂੰ ਟੈਕਸ ਫਰੀ ਕੀਤਾ ਗਿਆ ਹੈ, ਉਨ੍ਹਾਂ ਵਿੱਚ ਪੁੰਨ ਕਾਪਰ ਕੋਇਲਾ ਐਲੂਮੀਨੀਅਮ ਟਾਈਟੇਨੀਅਮ ਡਾਇਆਕਸਾਈਡ ਅਤੇ ਕੁਝ ਖਣਿਜ ਪਦਾਰਥ ਆਦਿ ਸ਼ਾਮਲ ਹਨ ਅਤੇ ਜਿਨ੍ਹਾਂ ਨੂੰ ਆਉਣ ਵਾਲੇ 10 ਸਾਲਾਂ ਅੰਦਰ ਟੈਕਸ ਫਰੀ ਕੀਤਾ ਜਾਣਾ ਹੈ, ਉਨ੍ਹਾਂ ਵਿੱਚ ਬੱਚਿਆਂ ਦੇ ਪਾਊਡਰ ਵਾਲਾ ਦੁੱਧ ਕੁਝ ਦਾਲਾਂ ਚੰਦਨ ਪੈਟਰੋਲੀਅਮ ਆਇਲ ਸਮੁੰਦਰੀ ਖਾਣਾ ਲੱਕੜੀ ਕਾਗਜ਼ ਆਦਿ ਸ਼ਾਮਿਲ ਹਨ। ਆਸਟ੍ਰੇਲੀਆ ਦੇ ਬੀਤੇ ਕਈ ਸਮੇਂ ਤੋਂ ਚੈਨਲਜ਼ ਨਾਲ ਸੰਬੰਧ ਖ਼ਰਾਬ ਚੱਲ ਰਹੇ ਸਨ ਜਿਸ ਦਾ ਭਾਰਤ ਨੇ ਭਰਪੂਰ ਫਾਇਦਾ ਚੁੱਕਿਆ ਹੈ।
ਲੁਧਿਆਣਾ ਦੇ ਵਪਾਰੀਆਂ ਨੇ ਕੀ ਕਿਹਾ?:ਲੁਧਿਆਣਾ ਤੋਂ ਸੀਨੀਅਰ ਇੰਡਸਟਰੀਲਿਸਟ ਬਾਦਿਸ਼ ਜਿੰਦਲ ਨੇ ਦੱਸਿਆ ਹੈ ਕਿ ਬੀਤੇ ਇੱਕ ਸਾਲ ਵਿੱਚ ਆਸਟ੍ਰੇਲੀਆ ਤੋਂ ਭਾਰਤ ਨੇ 1 ਲੱਖ 416 ਕਰੋੜ ਰੁਪਏ ਦਾ ਇੰਪੋਰਟ ਕਰਵਾਇਆ ਹੈ, ਜਦਕਿ ਭਾਰਤ ਤੋਂ 47 ਹਜਾਰ 118 ਕਰੋੜ ਰੁਪਏ ਦਾ ਐਕਸਪੋਰਟ ਕੀਤਾ ਗਿਆ ਹੈ, ਬਾਤਿਸ਼ ਜਿੰਦਲ ਨੇ ਇਹ ਵੀ ਦੱਸਿਆ ਕਿ ਪਿਛਲੇ ਇੱਕ ਸਾਲ ਦੇ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ 60 ਫ਼ੀਸਦੀ ਦੇ ਕਰੀਬ ਇੰਪੋਰਟ ਅਤੇ ਐਕਸਪੋਰਟ ਵਧਿਆ ਹੈ, ਤਿੰਨ ਹਜ਼ਾਰ ਕਰੋੜ ਦੇ ਕਰੀਬ ਜਿਊਲਰੀ ਅਤੇ ਢਾਈ ਹਜ਼ਾਰ ਕਰੋੜ ਦੇ ਕਰੀਬ ਗਾਰਮੈਂਟਸ ਦਾ ਵੀ ਭਾਰਤ ‘ਚ ਹੁੰਦਾ ਹੈ।
ਕੋਲੇ ਦੀ ਸਮੱਸਿਆ ਤੋਂ ਮਿਲੇਗੀ ਨਿਜਾਤ?:ਭਾਰਤ ਅਤੇ ਆਸਟ੍ਰੇਲੀਆ (India and Australia) ਵਿਚਕਾਰ ਵਪਾਰਕ ਸਮਝੌਤੇ ਹੋਣ ਤੋਂ ਬਾਅਦ ਭਾਰਤ ਦੇ ਵਿੱਚ ਲਗਾਤਾਰ ਚੱਲ ਰਹੀ ਕੋਹਲੀ ਦੀ ਕਿੱਲਤ ਤੋਂ ਵੀ ਭਾਰਤ ਨੂੰ ਕਾਫ਼ੀ ਰਾਹਤ ਮਿਲ ਸਕਦੀ ਹੈ। ਜੇਕਰ ਭਾਰਤ ਅਤੇ ਆਸਟ੍ਰੇਲੀਆ (India and Australia) ਦੇ ਵਿਚਕਾਰ ਵਪਾਰ ਦੀ ਗੱਲ ਕੀਤੀ ਜਾਵੇ ਤਾਂ ਕੋਲਾ ਵੱਡੀ ਤਾਦਾਦ ਵਿੱਚ ਆਸਟਰੇਲੀਆ ਤੋਂ ਭਾਰਤ ਵਿਚ ਇੰਪੋਰਟ ਕੀਤਾ ਜਾਂਦਾ ਹੈ। ਲਗਪਗ ਪਿਛਲੇ ਸਾਲ ਹੀ 45 ਲੱਖ ਹਜ਼ਾਰ ਕਰੋੜ ਰੁਪਏ ਦੇ ਕਰੀਬ ਦਾ ਕੋਲਾ ਆਸਟਰੇਲੀਆ ਤੋਂ ਭਾਰਤ ਲਿਆਂਦਾ ਗਿਆ ਅਤੇ ਜੇਕਰ ਇਸ ‘ਤੇ ਕਸਟਮ ਡਿਊਟੀ ਵਧੇਗੀ ਤਾਂ ਸਟੀਲ ਦੀਆਂ ਕੀਮਤਾਂ ਵਿੱਚ ਵੀ ਗਿਰਾਵਟ ਆਏਗੀ, ਕਿਉਂਕਿ ਸਟੀਲ ਦੀਆਂ ਕੀਮਤਾਂ ਕੋਲੇ ਦੇ ਕਰਕੇ ਹੀ ਵਧੀਆ ਹਨ।
ਬਾਤਿਸ਼ ਜਿੰਦਲ ਨੇ ਕਿਹਾ ਕਿ ਸਟੀਲ ਕੰਪਨੀਆਂ ਨੇ ਕਿਹਾ ਕਿ ਇੱਕ ਕਿਲੋ ਸਟੀਲ ਬਣਾਉਣ ਲਈ ਉਨ੍ਹਾਂ ਨੂੰ 2 ਕਿੱਲੋ ਕੋਲੇ ਦੀ ਵਰਤੋਂ ਕਰਨੀ ਪੈਂਦੀ ਹੈ ਤੇ ਕੋਲੇ ਦੀਆਂ ਕੀਮਤਾਂ ਵੀ ਉਨ੍ਹਾਂ ਨੇ ਸਟੀਲ ਦੀਆਂ ਕੀਮਤਾਂ ਵਿੱਚ ਜੋੜੀਆਂ ਨੇ ਆਸਟਰੇਲੀਆ ਨਾਲ ਵਪਾਰਕ ਸਮਝੌਤਾ ਹੋਣ ਨਾਲ ਸਿਰਫ਼ ਕੋਲੇ ਤੋਂ ਨਹੀਂ ਰਾਹਤ ਮਿਲੇਗੀ ਸਗੋਂ ਸਟੀਲ ਕੀਮਤਾਂ ਵੀ ਹੇਠਾਂ ਆਉਣ ਤੇ ਉਨ੍ਹਾਂ ਨੂੰ ਉਮੀਦ ਹੈ।
ਇਹ ਵੀ ਪੜ੍ਹੋ:ਉਦਯੋਗਿਕ ਉਤਪਾਦਨ ਦੇ ਰਿਹਾ ਭਾਰਤ ਵਿੱਚ ਆਰਥਿਕ ਕਮਜ਼ੋਰੀ ਦੇ ਸੰਕੇਤ