ETV Bharat / state

ਗ਼ਰਮ ਖ਼ਿਆਲੀਆਂ ਤੇ ਬੰਦੀ ਸਿੱਖ ਕੈਦੀਆਂ ਦੀ ਰਿਹਾਈ ਨੂੰ ਲੈ ਕੇ ਪੁੱਛੇ ਸਵਾਲ ’ਤੇ ਭੜਕੇ ਰਵਨੀਤ ਬਿੱਟੂ - ਆਮ ਆਦਮੀ ਪਾਰਟੀ

ਰਵਨੀਤ ਬਿੱਟੂ ਨੂੰ ਜਦੋਂ ਬੰਦੀ ਸਿੰਘ ਕੈਦੀਆਂ (Bandi Singh prisoners) ਅਤੇ ਗਰਮ-ਖਿਆਲੀਆਂ ਬਾਰੇ ਸਵਾਲ ਕੀਤਾ ਗਿਆ, ਤਾਂ ਉਹ ਭੜਕ ਗਏ, ਉਨ੍ਹਾਂ ਕਿਹਾ ਕਿ ਰਾਜੋਆਣਾ ਅਤੇ ਜਗਤਾਰ ਸਿੰਘ ਹਵਾਰਾ ਬੰਦੀ ਸਿੱਖ ਕੈਦੀਆਂ ਵਿੱਚ ਨਹੀਂ ਆਉਂਦੇ।

MP ਬਿੱਟੂ ਨੇ ਵੱਖ-ਵੱਖ ਮੁੱਦਿਆ ‘ਤੇ ਦਿੱਤੇ ਠੁਕਵੇਂ ਜਵਾਬ...

author img

By

Published : Apr 19, 2022, 9:54 AM IST

ਲੁਧਿਆਣਾ: ਕਾਂਗਰਸ ਦੇ ਮੈਂਬਰ ਪਾਰਲੀਮੈਂਟ (Congress Member of Parliament) ਰਵਨੀਤ ਬਿੱਟੂ ਅਫ਼ਸਰਾਂ ਦੀ ਲੁਧਿਆਣਾ ਅੰਦਰ ਵਿਕਾਸ ਕਾਰਜਾਂ ਨੂੰ ਲੈ ਕੇ ਹੋਈ ਬੈਠਕ ਦੀ ਪ੍ਰਧਾਨਗੀ ਕਰਨ ਪਹੁੰਚੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵਨੀਤ ਬਿੱਟੂ ਨੂੰ ਜਦੋਂ ਬੰਦੀ ਸਿੰਘ ਕੈਦੀਆਂ (Bandi Singh prisoners) ਅਤੇ ਗਰਮ-ਖਿਆਲੀਆਂ ਬਾਰੇ ਸਵਾਲ ਕੀਤਾ ਗਿਆ, ਤਾਂ ਉਹ ਭੜਕ ਗਏ, ਉਨ੍ਹਾਂ ਕਿਹਾ ਕਿ ਰਾਜੋਆਣਾ ਅਤੇ ਜਗਤਾਰ ਸਿੰਘ ਹਵਾਰਾ ਬੰਦੀ ਸਿੱਖ ਕੈਦੀਆਂ ਵਿੱਚ ਨਹੀਂ ਆਉਂਦੇ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਪਾਰਲੀਮੈਂਟ (Member of Parliament of Shiromani Akali Dal) ਹਰਸਿਮਰਤ ਬਾਦਲ ਵੱਡੇ-ਵੱਡੇ ਬਿਆਨ ਦਿੰਦੀ ਹੈ। ਉਹ ਹੁਣ ਰਾਜੋਆਣਾ ਨੂੰ ਜਾਂ ਹਵਾਰਾ ਨੂੰ ਅਕਾਲੀ ਦਲ ਦਾ ਪ੍ਰਧਾਨ (President of the Akali Dal) ਕਿਉਂ ਨਹੀਂ ਬਣਾ ਦਿੰਦੀ ਜਾਂ ਫਿਰ ਐੱਸ.ਜੀ.ਪੀ.ਸੀ. (SGPC) ਦੇ ਵਿੱਚ ਉਸ ਨੂੰ ਕਿਉਂ ਨਹੀਂ ਦਿੱਤੇ ਜਾਂਦੇ।

ਰਵਨੀਤ ਬਿੱਟੂ ਨੇ ਕਿਹਾ ਕਿ ਦਵਿੰਦਰਪਾਲ ਸਿੰਘ ਭੁੱਲਰ ਨੇ ਜ਼ਰੂਰ ਆਪਣੀ ਸਜ਼ਾ ਪੂਰੀ ਕਰ ਲਈ ਹੈ ਅਤੇ ਕੋਰਟ ਨੇ ਵੀ ਭੁੱਲਰ ਦੀ ਰਿਹਾਈ ਲਈ ਕਿਹਾ ਹੈ, ਜਦੋਂ ਕਿ ਬਾਕੀ ਕੈਦੀਆਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ। ਇਸ ਮੌਕੇ ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ (Chief Minister of Delhi) ਅਰਵਿੰਦ ਕੇਜਰੀਵਾਲ ‘ਤੇ ਵੀ ਜਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਇਨ੍ਹਾਂ ਬੰਦੀ ਸਿੱਖਾਂ ਨੂੰ ਨਹੀਂ ਛੱਡ ਰਹੀ, ਉਨ੍ਹਾਂ ਕਿਹਾ ਕਿ ਜਿਹੜੀ ਜੇਲ੍ਹਾਂ ਵਿੱਚ ਬੰਦੀ ਸਿੱਖ ਬੰਦ ਹਨ, ਉਹ ਜੇਲ੍ਹਾਂ ਦਿੱਲੀ ਸਰਕਾਰ ਦੇ ਅਧੀਨ ਹਨ।

MP ਬਿੱਟੂ ਨੇ ਵੱਖ-ਵੱਖ ਮੁੱਦਿਆ ‘ਤੇ ਦਿੱਤੇ ਠੁਕਵੇਂ ਜਵਾਬ...

ਇਸ ਮੌਕੇ ਆਮ ਆਦਮੀ ਪਾਰਟੀ (Aam Aadmi Party) ਵੱਲੋਂ ਪੰਜਾਬ ਦੇ ਵਿੱਚ ਕੀਤੇ ਜਾ ਰਹੇ ਦਾਅਵਿਆਂ ਅਤੇ ਵਾਅਦਿਆਂ ‘ਤੇ ਵੀ ਰਵਨੀਤ ਬਿੱਟੂ ਨੇ ਕਿਹਾ ਕਿ ਹਾਲੇ ਇਨ੍ਹਾਂ ਨੂੰ ਸੱਤਾ ਵਿੱਚ ਆਏ ਸਮਾਂ ਥੋੜ੍ਹਾ ਹੋਇਆ ਹੈ। ਇਸ ਲਈ ਮੈਂ ਕੋਈ ਟਿੱਪਣੀ ਕਰਨਾ ਨਹੀਂ ਚਾਹੁੰਦਾ। ਉਨ੍ਹਾਂ ਕਿਹਾ ਕਿ ਜੋ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਵਾਅਦੇ ਕੀਤੇ ਹਨ, ਉਸ ਲਈ ਹਾਲੇ ਇਨ੍ਹਾਂ ਨੂੰ ਥੋੜ੍ਹਾ ਸਮਾਂ ਦੇਣਾ ਚਾਹੀਦਾ ਹੈ।

ਉੱਥੇ ਹੀ ਕਾਂਗਰਸ ਵਿੱਚ ਚੱਲ ਰਹੇ ਕਲੇਸ਼ ਨੂੰ ਲੈ ਕੇ ਰਵਨੀਤ ਬਿੱਟੂ ਨੇ ਕਿਹਾ ਕਿ ਇਸ ਮਾਮਲੇ ਵਿੱਚ ਹੁਣ ਨਵੇਂ ਬਣੇ ਪ੍ਰਧਾਨ ਜਾਂ ਕਾਰਜਕਾਰੀ ਪ੍ਰਧਾਨ ਨਹੀਂ ਕੋਈ ਟਿੱਪਣੀ ਕਰਨਗੇ, ਉੱਥੇ ਹੀ ਸੁਨੀਲ ਜਾਖੜ ਦੇ ਮੁੱਦੇ ਵੀ ਆਗੂ ਰਵਨੀਤ ਬਿੱਟੂ ਬਹੁਤਾ ਬੋਲਦੇ ਹੋਏ ਵਿਖਾਈ ਨਹੀਂ ਦਿੱਤੇ।

ਦੂਜੇ ਪਾਸੇ ਚੰਡੀਗੜ੍ਹ ਦੇ ਮੁੱਦੇ ਨੂੰ ਲੈ ਕੇ ਰਵਨੀਤ ਬਿੱਟੂ ਨੇ ਸਾਫ਼ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਹੈ ਅਤੇ ਹਮੇਸ਼ਾ ਪੰਜਾਬ ਦਾ ਰਹੇਗਾ। ਉਨ੍ਹਾਂ ਕਿਹਾ ਕਿ ਇਸ ਮੁੱਦੇ ‘ਤੇ ਕੋਈ ਜੋ ਮਰਜ਼ੀ ਬੋਲਦਾ ਰਹੇ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਰਵਨੀਤ ਬਿੱਟੂ ਨੇ ਕਿਹਾ ਕਿ ਮੀਡੀਆ ਦੇ ਵਿੱਚ ਸਿਰਫ਼ ਵਿਵਾਦ ਪੈਦਾ ਕਰਨ ਲਈ ਅਜਿਹੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਐਸਜੀਪੀਸੀ ਮੈਂਬਰ ਬਲਦੇਵ ਸਿੰਘ ਚੂੰਘਾਂ ਨੂੰ ਪਾਰਟੀ 'ਚੋਂ ਕੱਢਿਆ ਬਾਹਰ

ETV Bharat Logo

Copyright © 2024 Ushodaya Enterprises Pvt. Ltd., All Rights Reserved.